ਰਾਹੁਲ ਗਾਂਧੀ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਦੀ ਵੀ ਜਾਵੇਗੀ ਮੈਂਬਰਸ਼ਿਪ: ਰਾਕੇਸ਼ ਟਿਕੈਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ: ਭਾਜਪਾ ਦਾ ਫੰਡਾ, ਜਾਂ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋਵੋ ਜਾਂ ਫਿਰ ਜੇਲ੍ਹ ਜਾਓ

Rakesh Tikait and Rahul Gandhi

 

ਮਥੂਰਾ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸੋਮਵਾਰ ਨੂੰ ਮਥੁਰਾ ਪਹੁੰਚੇ। ਇੱਥੇ ਉਹਨਾਂ ਕਿਹਾ, "ਭਾਜਪਾ ਦਾ ਹਮੇਸ਼ਾ ਤੋਂ ਇਹ ਫੰਡਾ ਰਿਹਾ ਹੈ ਕਿ ਜਾਂ ਤਾਂ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋਵੋ ਜਾਂ ਫਿਰ ਜੇਲ੍ਹ ਚਲੇ ਜਾਓ। ਰਾਹੁਲ ਗਾਂਧੀ ਤੋਂ ਬਾਅਦ ਹੁਣ ਹੋਰਾਂ ਦੀ ਮੈਂਬਰਸ਼ਿਪ ਵੀ ਜਾਵੇਗੀ। ਇਸ ਸਮੇਂ ਭਾਜਪਾ ਦੀ ਜੇਲ੍ਹ ਭਰੋ ਮੁਹਿੰਮ ਚੱਲ ਰਹੀ ਹੈ।"

ਇਹ ਵੀ ਪੜ੍ਹੋ: ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਵਾਲਾ ASI ਡੋਪ ਟੈਸਟ ’ਚ ਫੇਲ੍ਹ, ਆਮਦਨ ਤੋਂ ਵੱਧ ਜਾਇਦਾਦ ਦੀ ਰਿਪੋਰਟ ਵੀ ਤਿਆਰ

ਉਹਨਾਂ ਕਿਹਾ, "ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਜੇਕਰ ਉਹ ਕਿਤੇ ਪੜ੍ਹੇ ਹਨ ਤਾਂ ਉਹਨਾਂ ਨੂੰ ਜਨਤਕ ਕਰਨਾ ਚਾਹੀਦਾ ਹੈ। ਜੇਕਰ ਉਹ ਪੜ੍ਹੇ ਹੀ ਨਹੀਂ ਤਾ ਜਨਤਕ ਕੀ ਕਰਨ।  ਉਸ ਸਕੂਲ ਦਾ ਨਾਮ ਦੱਸ ਦੇਣ ਜਿੱਥੋਂ ਪੜ੍ਹੇ ਹਨ। ਉਸ ਅਧਿਆਪਕ ਦਾ ਨਾਮ ਦੱਸ ਦੇਣ, ਜਿਸ ਨੇ ਉਹਨਾਂ ਨੂੰ ਪੜ੍ਹਾਇਆ ਹੋਵੇਗਾ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਇਹ ਜਨਤਕ ਹੋਣਾ ਚਾਹੀਦਾ ਹੈ”।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ

ਬਾਰਿਸ਼ ਕਾਰਨ ਕਿਸਾਨਾਂ ਦੀਆਂ ਖ਼ਰਾਬ ਫਸਲਾਂ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ ਕਿ ਬਰਸਾਤ ਕਾਰਨ ਮਥੁਰਾ ਹੀ ਨਹੀਂ, ਬੁੰਦੇਲਖੰਡ, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਸਰ੍ਹੋਂ, ਕਣਕ ਅਤੇ ਆਲੂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਉਤਪਾਦਨ ਘੱਟ ਹੈ, ਲਾਗਤ ਜ਼ਿਆਦਾ ਹੈ। ਸਰਕਾਰ ਸਰਵੇਖਣ ਕਰੇ। ਹਰ ਖੇਤ ਵਿਚ ਜਾ ਕੇ ਸਰਵੇਖਣ ਕਰਵਾਓ। ਸਰਕਾਰ ਨੂੰ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: SSC CGL 2023 ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ, 7500 ਅਸਾਮੀਆਂ ਲਈ 3 ਮਈ ਤੱਕ ਕਰੋ ਅਪਲਾਈ

ਰਾਕੇਸ਼ ਟਿਕੈਤ ਨੇ ਕਿਹਾ ਸਰਕਾਰ ਨੂੰ ਪਤਾ ਹੈ ਕਿ ਉਹਨਾਂ ਨੂੰ ਕਿੱਥੇ ਵੋਟਾਂ ਮਿਲਣਗੀਆਂ। ਇਸ ਦਾ ਸਰਵੇਖਣ ਤਾਂ ਇਕ ਦਿਨ ਵਿਚ ਹੋ ਜਾਂਦਾ ਹੈ, ਪਰ ਇਕ ਦਿਨ ਵਿਚ ਕਿਸਾਨਾਂ ਦੇ ਖੇਤਾਂ ਤੱਕ ਨਹੀਂ ਪਹੁੰਚ ਸਕਦੇ। ਹੁਣ ਤੱਕ ਦਸ ਦਿਨ ਹੋ ਗਏ ਹਨ ਪਰ ਕਿਸਾਨਾਂ ਦੇ ਖੇਤਾਂ ਦਾ ਸਰਵੇਖਣ ਨਹੀਂ ਹੋਇਆ ਹੈ।