JIO ਨੇ ਆਪਣੇ ਪ੍ਰੀਪੇਡ ਗ੍ਰਾਹਕਾਂ ਲਈ ਪੇਸ਼ ਕੀਤਾ ਗ੍ਰੇਸ ਪਲਾਨ! ਜਾਣੋਂ ਕੁਝ ਜਰੂਰੀ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

JIO ਆਪਣੇ ਪ੍ਰੀਪੇਡ ਗ੍ਰਾਹਕਾਂ ਲਈ ਵੈਲਡਿਟੀ ਖ਼ਤਮ ਹੋਣ ਤੇ ਉਨ੍ਹਾਂ ਲਈ ਇਕ ਗ੍ਰੇਸ ਪਲਾਨ ਲੈ ਕੇ ਆਇਆ ਹੈ।

Photo

JIO ਆਪਣੇ ਪ੍ਰੀਪੇਡ ਗ੍ਰਾਹਕਾਂ ਲਈ ਵੈਲਡਿਟੀ ਖ਼ਤਮ ਹੋਣ ਤੇ ਉਨ੍ਹਾਂ ਲਈ ਇਕ ਗ੍ਰੇਸ ਪਲਾਨ ਲੈ ਕੇ ਆਇਆ ਹੈ। ਇਸ ਬਾਰੇ ਜਾਣਕਾਰੀ ਇਕ ਰਿਪੋਰਟ ਦੇ ਜ਼ਰੀਏ ਮਿਲੀ ਹੈ। ਇਹ ਗ੍ਰੇਸ ਪਲਾਨ ਗ੍ਰਾਹਕਾਂ ਨੂੰ 24 ਘੰਟੇ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗ੍ਰਾਹਕ ਅਨਲਿਮਟਡ ਜੀਓ-ਟੂ-ਜੀਓ ਕਾਲ ਕਰ ਸਕਣਗੇ। ਇਸ ਕਦਮ ਨਾਲ ਕੰਪਨੀ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

ਜਿਹੜੇ ਲੌਕਡਾਊਨ ਵਿਚ ਪਲਾਨ ਦੀ ਬੈਲਡਿਟੀ ਖਤਮ ਹੋਣ ਤੋਂ ਬਾਅਦ ਤੁਰੰਤ ਰਿਚਾਰਜ਼ ਨਹੀਂ ਕਰਵਾ ਸਕਦੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਆਪਣਾ 2,399 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਸੀ। ਇਸ ਯੋਜਨਾ ਵਿੱਚ, ਕੰਪਨੀ ਰੋਜ਼ਾਨਾ 2 ਜੀਬੀ ਹਾਈ ਸਪੀਡ ਡਾਟਾ ਅਤੇ ਅਸੀਮਤ ਕਾਲਿੰਗ ਦੇ ਰਹੀ ਹੈ।

ਇਸ ਦੀ ਵੈਧਤਾ 364 ਦਿਨ ਹੈ। ਜੀਓ ਦੇ ਇਸ ਨਵੇਂ ਗ੍ਰੇਸ ਪਲਾਨ ਨੂੰ ਓਨਲੀਟੈਚ ਨੇ ਦਿਖਾਇਆ ਹੈ। ਇਸ ਵਿਚ ਪਬਲੀਕੇਸ਼ਨ ਦਾ ਕਹਿਣਾ ਹੈ ਕਿ ਇੱਕ ਵਾਰ ਪ੍ਰੀਪੇਡ ਦੀ ਵੈਲਡਿਟੀ ਖ਼ਤਮ ਹੋਣ ਤੋਂ ਬਾਅਦ ਇਹ ਪਲਾਨ ਖੁਦ ਹੀ ਐਕਟੀਵੇਟ ਹੋ ਜਾਵੇਗਾ। ਰਿਪੋਰਟ ਦੇ ਅਨੁਸਾਰ ਇਸ ਪਲਾਨ ਦੀ ਵੈਲਡਿਟੀ ਕੇਵਲ 24 ਘੰਟੇ ਦੀ ਹੈ।

ਇਸ ਸਮੇਂ ਦੇ ਵਿਚ ਰਿਲਾਇਂਸ ਜੀਓ ਦੇ ਗ੍ਰਾਹਕ ਨੂੰ ਅਯੋਗ ਹੋਣ ਤੋਂ ਬਚਾਉਂਣ ਲਈ ਰਿਚਾਰਜ ਕਰਵਾਉਂਣਾ ਪਵੇਗਾ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਸ ਨੂੰ ਲੈ ਕੇ ਹਾਲੇ ਜੀਓ ਵੱਲੋਂ ਕੋਈ ਅਧਿਕਾਰਿਤ ਘੋਸ਼ਣਾ ਨਹੀਂ ਕੀਤੀ ਗਈ ਹੈ। ਇਸ ਲਈ ਅਸੀਂ ਇਸ ਨੂੰ ਆਪਣੇ ਵੱਲੋਂ ਇਹ ਪੁਸ਼ਟੀ ਨਹੀਂ ਕਰ ਸਕਦੇ ਕਿ ਜੀਓ ਇਹ ਪਲਾਨ ਸਾਰੇ ਯੂਜਰਾਂ ਨੇ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।