Facebook ਤੋਂ ਬਾਅਦ JIO ਦੀ ਇਕ ਹੋਰ ਵੱਡੀ ਡੀਲ, ਅਮਰੀਕਾ ਦੀ ਸਿਲਵਰ ਲੇਕ ਫਰਮ ਨਾਲ ਮਿਲਾਇਆ ਹੱਥ

ਏਜੰਸੀ

ਖ਼ਬਰਾਂ, ਵਪਾਰ

ਆਰਆਈਐਲ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਡੀਲ ਦਾ ਸਵਾਗਤ...

Reliance jio silver lake deal know about key highlights

ਨਵੀਂ ਦਿੱਲੀ: ਅਮਰੀਕਾ ਦੀ ਵੱਡੀ ਪ੍ਰਾਇਵੇਟ ਇਕੁਇਟੀ ਕੰਪਨੀ ਸਿਲਵਰ ਰਿਲਾਇੰਸ ਜੀਓ ਪਲੇਟਫਾਰਮ ਵਿਚ 1.15 ਫ਼ੀਸਦੀ ਹਿੱਸੇਦਾਰੀ 75 ਕਰੋੜ ਡਾਲਰ ਯਾਨੀ ਕਰੀਬ 5655.75 ਕਰੋੜ ਰੁਪਏ ਵਿਚ ਖਰੀਦੇਗੀ। ਇਸ ਡੀਲ ਦੇ ਹਿਸਾਬ ਨਾਲ ਰਿਲਾਇੰਸ ਦੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀ ਵੈਲਿਊ 5.15 ਲੱਖ ਕਰੋੜ ਰੁਪਏ ਹੋ ਗਈ ਹੈ।

ਸਿਲਵਰ ਲੇਕ ਦੀ ਇਹ ਡੀਲ ਫੇਸਬੁੱਕ ਡੀਲ ਦੇ ਮੁਕਾਬਲੇ ਜ਼ਿਆਦਾ ਵੈਲਿਊਏਸ਼ਨ ਤੇ ਹੋਈ ਹੈ। ਦਸ ਦਈਏ ਕਿ ਸਿਲਵਰ ਲੇਕ ਟੈਕਨਾਲਾਜੀ ਨੇ ਸਾਲ 2013 ਵਿਚ ਪਰਸਨਲ ਕੰਪਿਊਟਰ ਕੰਪਨੀ ਡੇਲ ਦੀ ਪ੍ਰਾਪਤੀ ਕੀਤੀ ਸੀ ਜਿਸ ਤੋਂ ਬਾਅਦ ਉਹ ਸਾਰਿਆਂ ਦੀਆਂ ਨਜ਼ਰਾਂ ਵਿਚ ਚੜ੍ਹ ਗਈ।

1.12.5 ਫ਼ੀਸਦੀ ਪ੍ਰੀਮੀਅਮ ਤੇ ਹੋਈ ਡੀਲ- ਫੇਸਬੁੱਕ ਦੇ ਮੁਕਾਬਲੇ ਸਿਲਵਰ ਲੇਕ ਨਾਲ ਕੀਤੀ ਡੀਲ ਜ਼ਿਆਦਾ ਆਕਰਸ਼ਕ ਰਹੀ ਹੈ।

2. ਸਿਲਵਰ ਲੇਕ ਨਾਲ ਡੀਲ ਕਈ ਪੱਖੋਂ ਹੋਵੇਗੀ ਫ਼ਾਇਦੇਮੰਦ- ਟੈਕਨਾਲਾਜੀ ਨਾਲ ਜੁੜੀਆਂ ਕੰਪਨੀਆਂ ਵਿਚ ਨਿਵੇਸ਼ ਕਰਨ ਦੇ ਮਾਮਲੇ ਵਿਚ ਸਿਲਵਰ ਲੇਕ ਦੁਨੀਆ ਦੀਆਂ ਦਿੱਗਜ਼ ਕੰਪਨੀਆਂ ਵਿਚ ਸ਼ਾਮਲ ਹਨ। ਸਿਲਵਰ ਲੇਕ ਦਾ ਕੰਬਾਇੰਡ 43 ਅਰਬ ਡਾਲਰ ਦਾ ਹੈ। ਕੰਪਨੀ ਨੇ ਕਰੀਬ 100 ਤੋਂ ਜ਼ਿਆਦਾ ਇਨਵੈਸਟਮੈਂਟ ਕੀਤਾ ਹੈ ਅਤੇ ਇਸ ਦੇ ਅਧਿਕਾਰੀਆਂ ਸਿਲਿਕਾਨ ਵੈਲੀ, ਨਿਊਯਾਰਕ, ਹਾਂਗਕਾਂਗ ਅਤੇ ਲੰਡਨ ਵਿਚ ਮੌਜੂਦ ਹਨ।  

3. ਆਰਆਈਐਲ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਡੀਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਿਲਵਰ ਲੇਕ ਦੇ ਨਾਲ ਪਾਰਟਨਰਸ਼ਿਪ ਕਰਨ ਵਿਚ ਖੁਸ਼ੀ ਹੋ ਰਹੀ ਹੈ। ਇਸ ਨਾਲ ਇੰਡੀਅਨ ਡਿਜਿਟਲ ਸਿਸਟਮ ਦਾ ਟ੍ਰਾਂਸਫਾਰਮ ਹੋਵੇਗਾ ਅਤੇ ਇਹ ਤੇਜ਼ੀ ਨਾਲ ਗ੍ਰੋਥ ਕਰੇਗਾ।

4. ਮੁਕੇਸ਼ ਅੰਬਾਨੀ ਨੇ ਕਿਹਾ, ਇਸ ਡੀਲ ਨਾਲ ਇੰਡੀਅਨ ਡਿਜਿਟਲ ਸੋਸਾਇਟੀ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਸਿਲਵਰ ਲੇਕ ਦਾ ਰਿਕਾਰਡ ਆਉਟਸਟੈਂਡਿੰਗ ਹੈ ਅਤੇ ਇਹ ਟੇਕ ਅਤੇ ਫਾਇਨੈਂਸ ਵਿਚ ਇਕ ਚੰਗਾ ਨਾਮ ਹੈ। ਫਿਲਹਾਲ ਉਹ ਇਸ ਡੀਲ ਨੂੰ ਲੈ ਕੇ ਉਤਸ਼ਾਹਿਤ ਹਨ।

5. ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ- ਜੀਓ ਦੀ ਲਾਚਿੰਗ ਸਾਲ 2016 ਵਿਚ ਹੋਈ ਸੀ। ਤਿੰਨ ਸਾਲ ਵਿਚ ਹੀ ਇਹ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ। ਕੰਪਨੀ ਕੋਲ ਕਰੀਬ 34 ਕਰੋੜ ਤੋਂ ਜ਼ਿਆਦਾ ਗਾਹਕ ਹਨ। ਉੱਥੇ ਹੀ ਹੁਣ ਕੰਪਨੀ ਦੀ ਮਾਰਕਿਟ ਵੈਲਿਊ ਵਧ ਕੇ 5.15 ਲੱਖ ਕਰੋੜ ਰੁਪਏ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।