ਭੈਣ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਭਰਾ ਦੀ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੂਆ ਨੂੰ ਕਾਰਡ ਦੇਣ ਜਾ ਰਹੇ ਸਨ ਜੀਜਾ-ਸਾਲਾ, ਹਾਦਸੇ 'ਚ ਜੀਜੇ ਦੀ ਵੀ ਹੋਈ ਮੌਤ

photo

 

 ਗੋਪਾਲਗੰਜ: ਬਿਹਾਰ ਦੇ ਗੋਪਾਲਗੰਜ 'ਚ ਇਕ ਘਰ ਵਿਚ ਵਿਆਹ ਵਾਲੇ ਘਰ ਸੱਥਰ ਵਿਛ ਗਏ। 21 ਮਈ ਨੂੰ ਭੈਣ ਦਾ ਵਿਆਹ ਸੀ। ਭਰਾ ਅਤੇ ਜੀਜਾ ਕਾਰਡ ਵੰਡਣ ਲਈ ਘਰ ਤੋਂ ਬੁਲੇਟ 'ਤੇ ਯੂਪੀ ਦੇ ਕੁਸ਼ੀਨਗਰ ਲਈ ਰਵਾਨਾ ਹੋਏ। ਇਸੇ ਦੌਰਾਨ ਸੜਕ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਕੁਚਯਾਕੋਟ ਥਾਣਾ ਖੇਤਰ ਦੇ ਅਧੀਨ ਭਟਵਾ ਓਵਰਬ੍ਰਿਜ ਨੇੜੇ ਵਾਪਰੀ। ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ 'ਚ ਹੜਕੰਪ ਮੱਚ ਗਿਆ ਹੈ। ਵਿਆਹ ਦਾ ਮਾਹੌਲ ਸੋਗ ਵਿਚ ਬਦਲ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਨਿਲ ਕੁਮਾਰ ਅਤੇ ਅਜੈ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਬੱਚਿਆਂ ਨਾਲ ਭਰੀ ਸਕੂਲ ਵੈਨ ਪਲਟੀ, ਹਾਦਸੇ 'ਚ ਕਈ ਵਿਦਿਆਰਥੀ ਜ਼ਖ਼ਮੀ

ਜਦੋਂ ਇਹ ਘਟਨਾ ਵਾਪਰੀ ਤਾਂ ਦੋਵੇਂ NH 27 'ਤੇ ਜ਼ਖ਼ਮੀ ਹਾਲਤ 'ਚ ਪਏ ਸਨ। ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਦੋਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਗੋਰਖਪੁਰ ਰੈਫ਼ਰ ਕਰ ਦਿਤਾ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਲੱਭੀ ਸਮੁੰਦਰ ਦੇ ਹੇਠਾਂ ਬਣੀ 7000 ਸਾਲ ਪੁਰਾਣੀ ਸੜਕ

ਮ੍ਰਿਤਕ ਭਰਾ ਘਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਛੋਟੀ ਭੈਣ ਨੇਹਾ ਦਾ ਵਿਆਹ 21 ਮਈ ਨੂੰ ਹੋਣਾ ਸੀ ਅਤੇ ਤਿਲਕ 16 ਮਈ ਨੂੰ ਹੋਣਾ ਸੀ। ਘਰ ਵਿਚ ਰਿਸ਼ਤੇਦਾਰਾਂ ਨੂੰ ਕਾਰਡ ਵੰਡਣ ਦਾ ਸਿਲਸਿਲਾ ਚੱਲ ਰਿਹਾ ਸੀ। ਵੱਡੀ ਭੈਣ ਦਾ ਪਤੀ ਵੀ ਕਾਰਡ ਵੰਡਣ ਨਾਲ ਜਾ ਰਿਹਾ ਸੀ। ਹਾਦਸੇ 'ਚ ਉਸ ਦੀ ਵੀ ਮੌਤ ਹੋ ਗਈ। ਮ੍ਰਿਤਕ ਦਾ ਭਰਾ ਅਨਿਲ ਅਤੇ ਜੀਜਾ ਅਜੈ ਟਰੱਕ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਅਜੇ ਦੇ ਦੋ ਮਾਸੂਮ ਬੱਚੇ ਹਨ।