ਕੇਜਰੀਵਾਲ ਸ਼ਰਤਾਂ ਤਹਿਤ ਭਾਜਪਾ ਲਈ ਪ੍ਰਚਾਰ ਨੂੰ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ,  ਏਸੀਬੀ, ਸੀਬੀਆਈ ਤੇ ਐਲ ਜੀ ਦੀ ...

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ,  ਏਸੀਬੀ, ਸੀਬੀਆਈ ਤੇ ਐਲ ਜੀ ਦੀ ਦੁਰਵਰਤੋਂ ਰਾਹੀਂ ਦਿੱਲੀ ਸਰਕਾਰ ਨੂੰ ਠੱਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਦਿੱਲੀ ਦੇ ਲੋਕਾਂ ਨਾਲ ਜੁੜੇ ਹੋਏ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ। ਕੰਮ ਕਾਜ ਠੱਪ ਹੋਣ ਕਰ ਕੇ ਅੱਜ ਕੇਜਰੀਵਾਲ ਦੁਖੀ ਨਜ਼ਰ ਆ ਰਹੇ ਸਨ। 

ਅਪਣੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰ ਮਿਲਣੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਸਾਡੀ ਸਰਕਾਰ 'ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਸੀਬੀਆਈ ਮੁਹੱਲਾ ਕਲੀਨਿਕ ਨਾਲ ਜੁੜੇ ਹੋਏ ਤਿੰਨ ਲੱਖ ਪੰਨੇ ਚੁਕ ਕੇ ਲੈ ਗਈ ਹੈ, ਫਿਰ ਵੀ ਇਨ੍ਹਾਂ ਨੂੰ ਸਾਡੇ ਵਿਰੁਧ ਕੁਝ ਨਹੀਂ ਲੱਭ ਰਿਹਾ। ਉਨ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਸ਼ਾਖ਼ਾ (ਏਸੀਬੀ),

ਸੀਬੀਆਈ ਅਤੇ ਉਪ ਰਾਜਪਾਲ ਅਨਿਲ ਬੈਜਲ ਰਾਹੀਂ ਅਪਣੇ 'ਤੇ ਅਪਣੇ ਮੰਤਰੀਆਂ ਵਿਰੁਧ ਦਰਜ ਹੋਏ ਕੇਸਾਂ ਦੇ ਵੇਰਵੇ ਦਿੰਦਿਆਂ ਦਸਿਆ ਕਿ ਸਾਡੇ ਵਿਰੁਧ ਭਾਜਪਾ ਆਗੂਆਂ ਨੇ ਏਸੀਬੀ 'ਚ ਅਤੇ ਉਪ ਰਾਜਪਾਲ ਨੇ ਸੀਬੀਆਈ ਵਿਚ ਮਾਮਲੇ ਦਰਜ ਕਰਵਾਏ ਹੋਏ ਹਨ ਤਾਕਿ ਸਰਕਾਰ ਲੋਕ ਹਿਤੈਸ਼ੀ ਕੰਮ ਨਾ ਕਰ ਸਕੇ ਅਤੇ ਇਨਾਂ੍ਹ ਕੰਮਾਂ ਦਾ ਹਵਾਲਾ ਦੇ ਕੇ, ਲੋਕ ਮੋਦੀ ਸਰਕਾਰ ਤੇ ਭਾਜਪਾ ਨੂੰ ਨਾ ਪੁਛ ਸਕਣ ਕਿ ਆਖ਼ਰ ਉਨਾਂ੍ਹ ਦੀਆਂ ਕੀ ਪ੍ਰਾਪਤੀਆਂ ਹਨ। ਉਨਾਂ੍ਹ ਵੱਖ-ਵੱਖ ਏਜੰਸੀਆਂ ਵਿਚ ਦਰਜ ਮਾਮਲਿਆਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ, “ਜੇ ਸਾਰੀਆਂ ਸ਼ਿਕਾਇਤਾਂ ਤੋਂ ਕੁੱਝ ਲੱਭਦੈ ਤਾਂ ਮੈਨੂੰ ਹੀ ਗ੍ਰਿਫਤਾਰ ਕਰ ਲਉ। 

ਕਿਉਂ ਆਏ ਦਿਨ ਲੋਕਾਂ ਦੇ ਕੰਮਾਂ ਵਿਚ ਰੋੜੇ ਅਟਕਾਅ ਰਹੇ ਹੋ? ਪ੍ਰਧਾਨ ਮੰਤਰੀ ਤਾਂ ਪੂਰੇ ਦੇਸ਼ ਦਾ ਸਾਂਝਾ ਪਿਤਾ ਹੁੰਦਾ ਹੈ, ਉਸਨੂੰ ਤਾਂ ਉਸਾਰੂ ਸਿਆਸਤ ਕਰਨੀ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਦੀ ਢਾਹੂ ਸਿਆਸਤ।“ ਕੇਜਰੀਵਾਲ ਨੇ ਕਿਹਾ, “ ਸੀਬੀਆਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰੰ ਰੀਪੋਰਟ ਕਰਦੀ ਹੈ, ਤਾਂ ਦੱਸੋ ਮੇਰੇ ਵਿਰੁਧ ਕਿਹੜਾ ਸਬੂਤ ਮਿਲਿਐ?

ਇਨਾਂ੍ਹ ਨੂੰ ਪਤੈ ਕਿ ਮੇਰੇ ਸਣੇ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਉੱਪਰ ਸੀਬੀਆਈ ਦੀ ਛਾਪੇਮਾਰੀ ਹੋਣ ਪਿਛੋਂ ਵੀ ਇਨਾਂ੍ਹ ਨੂੰ ਕੁੱਝ ਨਹੀਂ ਲੱਭਾ ਤੇ ਨਾ ਅਸੀਂ ਘਬਰਾਏ। ਇਸ ਕਰ ਕੇ ਹੁਣ ਸਾਨੂੰ ਬਦਨਾਮ ਕਰਨ ਤੇ ਅਫ਼ਸਰਾਂ ਨੂੰ ਡਰਾ ਧਮਕਾ ਕੇ, ਲੋਕਾਂ ਦੇ ਕੰਮ ਠੱਪ ਕਰਨ ਲਈ ਸਾਡੇ 'ਤੇ ਜ਼ਰਬਦਸਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ।