ਯੋਗੀ ਸਰਕਾਰ ਦਾ ਨਵਾਂ ਆਦੇਸ਼ ਅਫ਼ਸਰ ਅੰਦਰ ਮੋਬਾਇਲ ਬਾਹਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੈਠਕ ਦੌਰਾਨ ਨਹੀਂ ਲੈ ਕੇ ਜਾਣੇ ਮੋਬਾਇਲ ਫੋਨ

Mobile phones of officials were kept outside during review meeting held by UP CM

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਫ਼ਿਸ਼ੀਅਲ ਰਿਵਿਊ ਬੈਠਕ ਅਤੇ ਕੈਬਨਿਟ ਬੈਠਕ ਦੌਰਾਨ ਅਧਿਕਾਰੀਆਂ ਦੇ ਮੋਬਾਇਲ ਫੋਨ ਬੈਠਕ ਵਿਚ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਬੁੱਧਵਾਰ ਨੂੰ ਲਖਨਊ ਵਿਚ ਕਾਨੂੰਨ-ਵਿਵਸਥਾ ਦੀ ਸਮੀਖਿਆ ਬੈਠਕ ਵਿਚ ਕਿਸੇ ਵੀ ਅਧਿਕਾਰੀ ਨੂੰ ਮੋਬਾਇਲ ਫ਼ੋਨ ਨਹੀਂ ਲੈ ਜਾਣ ਦਿੱਤਾ ਗਿਆ। ਸਾਰੇ ਅਧਿਕਾਰੀਆਂ ਦੇ ਮੋਬਾਇਲ ਫੋਨ ਬੈਠਕ ਰੂਮ ਤੋਂ ਬਾਹਰ ਹੀ ਰੱਖ ਲਏ ਗਏ।

ਇਸ ਤੋਂ ਇਕ ਦਿਨ ਪਹਿਲਾਂ ਲਖਨਊ ਦੇ ਲੋਕ ਭਵਨ ਵਿਚ ਹੋਈ ਕੈਬਨਿਟ ਬੈਠਕ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਸਾਰੇ ਮੰਤਰੀਆਂ ਦੇ ਮੋਬਾਇਲ ਫੋਨ ਬਾਹਰ ਹੀ ਰਖਵਾ ਦਿੱਤੇ ਗਏ ਸਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਿਛਲੇ ਹਫ਼ਤੇ ਹੀ ਆਫਿਸ਼ੀਅਲ ਅਤੇ ਕੈਬਨਿਟ ਬੈਠਕ ਵਿਚ ਮੋਬਾਇਲ ਫੋਨ ਦੀ ਰੋਕ ਲਗਾਏ ਜਾਣ ਦੀ ਜਾਣਕਾਰੀ ਦਿੱਤੀ ਸੀ।

ਮੁੱਖ ਮੰਤਰੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਯੋਗੀ ਸਰਕਾਰ ਨੇ ਇਹ ਫ਼ੈਸਲਾ ਮੋਬਾਇਲ ਹੈਕਿੰਗ ਅਤੇ ਮੋਬਾਇਲ ਦੇ ਜ਼ਰੀਏ ਜਾਸੂਸੀ ਵਰਗੇ ਖ਼ਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਲਿਆ ਹੈ। ਪਹਿਲਾਂ ਮੰਤਰੀਆਂ ਨੂੰ ਬੈਠਕ ਵਿਚ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਸੀ ਪਰ ਫੋਨ ਸਾਇਲੈਂਟ ਮੋਡ 'ਤੇ ਰੱਖਣ ਪੈਂਦਾ ਸੀ। ਹੁਣ ਉਹਨਾਂ ਨੇ ਅਪਣੇ ਫੋਨ ਬੈਠਕ ਰੂਮ ਤੋਂ ਬਾਹਰ ਇਕ ਕਾਉਂਟਰ 'ਤੇ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ।

ਕਾਉਂਟਰ 'ਤੇ ਮੋਬਾਇਲ ਜਮ੍ਹਾਂ ਕਰਨ ਤੋਂ ਬਾਅਦ ਉਹਨਾਂ ਨੂੰ ਇਕ ਟੋਕਨ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਬਦਲੇ ਬਾਅਦ ਵਿਚ ਉਹਨਾਂ ਦਾ ਮੋਬਾਇਲ ਫੋਨ ਵਾਪਸ ਕਰ ਦਿੱਤਾ ਜਾਂਦਾ ਹੈ।