ਕਰੋਨਾ ਦੇ ਕਾਰਨ ਫਿਰ ਤੋਂ ਬੰਦ ਹੋਣਗੇ ਦਿੱਲੀ ਦੇ ਬਜ਼ਾਰ? CAIT ਨੇ ਵਪਾਰੀਆਂ ਤੋਂ ਮੰਗਿਆ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਹਰ ਰੋਜ ਕਰੋਨਾ ਦੇ ਰਿਕਾਰਡ ਤੋੜ ਕੇਸ ਦਰਜ਼ ਹੋ ਰਹੇ ਹਨ।

Photo

ਨਵੀਂ ਦਿੱਲੀ : ਦਿੱਲੀ ਵਿਚ ਹਰ ਰੋਜ ਕਰੋਨਾ ਦੇ ਰਿਕਾਰਡ ਤੋੜ ਕੇਸ ਦਰਜ਼ ਹੋ ਰਹੇ ਹਨ। ਜਿਸ ਨੇ ਇਕ ਵਾਰ ਫਿਰ ਤੋਂ ਲੋਕਾਂ ਸਮੇਤ ਸਰਕਾਰ ਦਾ ਚਿੰਤਾਂ ਵਧਾ ਦਿੱਤੀ ਹੈ। ਅਜਿਹੀ ਸਥਿਤੀ ਵਿਚ ਹੁਣ ਵਪਾਰੀਆਂ ਦੇ ਸੰਗਠਨ ਕਾਂਨਫੈਡਰੇਸ਼ਨ ਆਫ ਆਲ ਇੰਡਿਆ ਟ੍ਰੇਡਸ (CAIT) ਨੇ ਦਿੱਲੀ ਦੀ ਟ੍ਰੇਡ ਬਾਡੀ ਨੂੰ ਇਕ ਆਨਲਾਈਨ ਸ੍ਰਵੇ ਭੇਜਿਆ ਹੈ। ਜਿਸ ਵਿਚ ਇਹ ਸੁਝਾਅ ਮੰਗਿਆ ਗਿਆ ਹੈ ਕਿ ਕੀ ਦਿੱਲੀ ਵਿਚ ਇਕ ਵਾਰ ਫਿਰ ਤੋਂ ਬਜ਼ਾਰਾਂ ਨੂੰ ਬੰਦ ਕਰਨਾ ਚਾਹੀਦਾ ਹੈ?

ਦੱਸ ਦੱਈਏ ਕਿ ਦਿੱਲੀ ਵਿਚ ਆਨਲਾਕ ਦੇ ਬਾਅਦ ਕਰੋਨਾ ਕੇਸਾਂ ਦੇ ਵਿਚ ਇਕ ਦਮ ਉਛਾਲ ਆ ਰਿਹਾ ਹੈ। ਇਸ ਸਥਿਤੀ ਨੂੰ ਦੇਖ ਹੁਣ ਆਲ ਇੰਡਿਆ ਟ੍ਰੇਡ ਦੇ ਵੱਲੋਂ ਦਿੱਲੀ ਦੇ ਵਪਾਰੀਆਂ ਨੂੰ ਬਜ਼ਾਰ ਬੰਦ ਰੱਖਣ ਬਾਰੇ ਸੁਝਾਅ ਮੰਗਿਆ ਗਿਆ ਹੈ। ਅੱਜ ਸ਼ਾਮ ਤੱਕ ਵਪਾਰੀ ਇਸ ਨੂੰ ਲੈ ਕੇ ਆਪਣੀ ਰਾਏ ਭੇਜ ਦੇਣਗੇ। ਜਿਸ ਤੇ ਫਿਰ ਕੱਲ ਤੱਕ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਅੱਜ ਹੀ ਸਿਹਤ ਮੰਤਰੀ ਸਤਿੰਦਰ ਜੇਂਨ ਦੇ ਵੱਲੋਂ ਮੀਡੀਆ ਨੂੰ ਕਿਹਾ ਗਿਆ ਸੀ

ਕਿ ਇਕ ਵਾਰ ਫਿਰ ਤੋਂ ਦਿੱਲੀ ਵਿਚ ਲੌਕਡਾਊਨ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਵਧਦੇ ਮਾਮਲਿਆਂ ਨੂੰ ਦੇਖ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਕ ਵਾਰ ਫਿਰ ਤੋਂ ਦਿੱਲੀ ਵਿਚ ਲੌਕਡਾਊਨ ਲਾਗੂ ਹੋ ਸਕਦਾ ਹੈ, ਪਰ ਸਤਿੰਦਰ ਜੇਂਨ ਦੇ ਵੱਲੋਂ ਇਨ੍ਹਾਂ ਨੂੰ ਖਾਰਿਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਵਿਚ ਪਿਛਲੇ ਇਕ ਹਫਤੇ ਤੋਂ ਹਰ ਰੋਜ਼ ਇਕ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ਼ ਹੋ ਰਹੇ ਹਨ।

ਉੱਥੇ ਹੀ ਵੀਰਵਾਰ ਨੂੰ ਇਹ 1800 ਤੋਂ ਜ਼ਿਆਦਾ ਮਾਮਲੇ ਦਰਜ਼ ਹੋਏ ਸਨ। ਉਧਰ ਸਿਹਤ ਮੰਤਰਾਲੇ ਵੱਲੋਂ ਜ਼ਾਰੀ ਕੀਤੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਹੁਣ ਤੱਕ 34 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ਼ ਹੋ ਚੁੱਕੇ ਹਨ,ਉੱਥੇ ਹੀ ਹੁਣ ਤੱਕ 1085 ਲੋਕਾਂ ਦੀ ਮੌਤ ਹੋ ਚੁੱਕੀ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।