ਨਹੀਂ ਰੀਸਾਂ ਇਸ ਵੀਰ ਦੀਆਂ, ਬੱਚਿਆਂ ਲਈ ਜੋ ਕੀਤਾ ਦੇਖ ਖੁਸ਼ੀ ਨਾਲ ਅੱਖਾਂ ‘ਚੋਂ ਆ ਜਾਣਗੇ ਹੰਝੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚਿਆਂ ਨੂੰ ਬੂਟ ਪਾਲਿਸ਼ ਛੱਡ ਪੜ੍ਹਾਈ ਕਰਨ ਦੀ ਆਖੀ ਗੱਲ

Social Media Viral Video Helping Hands Poor Childrens

ਚੰਡੀਗੜ੍ਹ: ਬੱਚਿਆਂ ਦੇ ਚਿਹਰਿਆਂ ਉੱਤੇ ਖੁਸ਼ੀ ਲਿਆਉਂਣ ਵਾਲੇ ਇਕ ਨੌਜਵਾਨ ਪੁਲਿਸ ਮੁਲਾਜ਼ਮ ਦੀ ਵੀਡੀਓ ਦੇਖ ਖੁਸ਼ੀ ਨਾਲ ਹਰ ਇਕ ਦੀਆਂ ਅੱਖਾਂ ਵਿਚੋਂ ਹੰਝੂ ਆ ਜਾਣਗੇ ਕਿਉਂਕਿ ਇਸ ਵੀਰ ਨੇ ਬੂਟ ਪਾਲਿਸ਼ ਕਰਨ ਵਾਲੇ ਬੱਚਿਆਂ ਲ਼ਈ ਜੋ ਕੀਤਾ ਉਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਦਰਅਸਲ ਇਕ ਨੌਜਵਾਨ ਵੱਲੋਂ ਬੂਟ ਪਾਲਿਸ਼ ਕਰਦੇ ਬੱਚਿਆਂ ਲਈ ਸਾਈਕਲ ਖਰੀਦ ਕੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੂੰ ਕੋਕਾ-ਕੋਲਾ ਵੀ ਪਿਲਾਇਆ ਗਿਆ।

ਨੌਜਵਾਨ ਨੇ ਬੱਚਿਆਂ ਨੂੰ ਕਿਹਾ ਕਿ ਉਹ ਅੱਗੇ ਤੋਂ ਬੂਟ ਪਾਲਿਸ਼ ਨਹੀਂ ਕਰਨਗੇ। ਅੱਜ ਕੱਲ੍ਹ ਹਰ ਕੋਈ ਗਰੀਬਾਂ ਮਦਦ ਲਈ ਅੱਗੇ ਆ ਰਿਹਾ ਹੈ। ਲੁਧਿਆਣਾ ਪੁਲਿਸ ਵੱਲੋਂ ਵੀ ਲਗਾਤਾਰ ਲੋੜਵੰਦਾਂ ਦੀ ਇਸ ਔਖੇ ਸਮੇਂ ਵਿਚ ਸੇਵਾ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਪੁਲਿਸ ਦੀ ਸ਼ਲਾਘਾ ਕਰਦੇ ਨਹੀਂ ਥੱਕੋਗੇ। ਲੁਧਿਆਣਾ ਪੁਲਿਸ ਵੱਲੋਂ ਝੁਗੀਆਂ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਬਕਾਇਦਾ ਲੋੜ ਦਾ ਸਮਾਨ ਦਿੱਤਾ ਗਿਆ ਹੈ।

ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਸਮਾਜ ਸੇਵੀ ਤੇ ਪੁਲਿਸ ਕਾਂਸਟੇਬਲ ਗੋਲਡੀ ਵੀ ਮੌਜੂਦ ਰਿਹਾ ਹੈ ਜਿਸ ਨੇ ਆਪਣੇ ਫੇਸਬੁੱਕ ਪੇਜ਼ ਜ਼ਰੀਏ ਐਨਾ ਤਸਵੀਰਾਂ ਨੂੰ ਸਾਂਝਾ ਕੀਤਾ। ਦੱਸ ਦਈਏ ਕਿ ਲੁਧਿਆਣਾ ਪੁਲਿਸ ਲਗਾਤਾਰ ਹਰ ਇਕ ਵਿਅਕਤੀ ਦੀ ਮਦਦ ਕਰਨ ਵਿਚ ਲੱਗੀ ਹੋਈ ਹੈ ਤਾਂ ਜੋ ਇਸ ਔਖੇ ਸਮੇਂ ਵਿਚ ਕਿਸੇ ਨੂੰ ਕੋਈ ਦਿਕਤ ਨਾ ਆਵੇ।

ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਸਮਾਜ ਸੇਵੀ ਗੋਲਡੀ ਨੇ ਰੋਂਦੇ ਕੁਰਲਾਉਂਦੇ ਤਿੰਨ ਬੱਚਿਆਂ ਦੀ ਮਦਦ ਕੀਤੀ ਸੀ ਜਿਸ ਦੀ ਵੀਡੀਉ ਕਾਫੀ ਵਾਇਰਲ ਹੋਈ ਸੀ। ਪਰ ਫਿਰ ਇਕ ਵਾਰ ਪੁਲਿਸ ਮੁਲਾਜ਼ਮ ਗੋਲਡੀ ਨੇ ਬੱਚਿਆਂ ਦੇ ਰਹਿਣ ਲਈ ਜ਼ਰੂਰਤ ਦਾ ਸਮਾਨ ਦੇ ਕੇ ਮਦਦ ਕੀਤੀ ਹੈ ਜਿਸ ਦੀ ਬਕਾਇਦਾ ਜਾਣਕਾਰੀ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਦਿੱਤੀ ਹੈ।

ਅਨਮੋਲ ਕਵਾਤਰਾ ਨੇ ਦਸਿਆ ਕਿ ਉਹਨਾਂ ਨੇ ਇਹਨਾਂ ਤਿੰਨਾਂ ਬੱਚੀਆਂ ਦੀ ਵੀਡੀਉ ਸੋਸ਼ਲ ਮੀਡੀਆ ਤੇ ਵੇਖੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੁਲਾਜ਼ਮ ਗੋਲਡੀ ਨਾਲ ਗੱਲਬਾਤ ਤੇ ਕੀਤੀ ਤੇ ਕਿਹਾ ਕਿ ਉਹ ਸਾਰੇ ਇਹਨਾਂ ਬੱਚੀਆਂ ਦੀ ਮਦਦ ਕਰਨ ਲਈ ਜਾਣਗੇ। ਪਰ ਗੋਲਡੀ ਨੇ ਅਨਮੋਲ ਕਵਾਤਰਾ ਨੂੰ ਕਿਹਾ ਕਿ ਉਹ ਲੁਧਿਆਣਾ ਵਿਚ ਹੀ ਕੰਮ ਸੰਭਾਲਣ ਤੇ ਉਹ ਇਕੱਲੇ ਹੀ ਜਾਣਗੇ।

ਉਸ ਤੋਂ ਬਾਅਦ ਗੋਲਡੀ ਆਪ ਉਹਨਾਂ ਦੇ ਘਰ ਗਏ ਤੇ ਉਹਨਾਂ ਨੇ ਬੱਚੀਆਂ ਦੇ ਘਰ ਜਾ ਜਾਇਜ਼ਾ ਲਿਆ। ਉਹਨਾਂ ਦੇਖਿਆ ਕਿ ਉਹਨਾਂ ਬੱਚੀਆਂ ਦੇ ਘਰ ਵਿਚ ਤਾਂ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਵੀ ਨਹੀਂ ਸਨ। ਫਿਰ ਉਹਨਾਂ ਨੇ ਵਿਚਾਰ ਬਣਾਇਆ ਕਿ ਇਹਨਾਂ ਬੱਚੀਆਂ ਦੇ ਘਰ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਜਾਣ। ਇਸ ਤੋਂ ਬਾਅਦ ਉਹ ਸਾਰਾ ਸਮਾਨ ਲੈ ਕੇ ਉਹਨਾਂ ਦੇ ਘਰ ਪਹੁੰਚੇ ਜਿਸ ਵਿਚ ਐਲਸੀਡੀ, ਫਰਿਜ, ਕੂਲਰ, ਬੈੱਡ ਤੇ ਹੋਰ ਬਹੁਤ ਸਾਰਾ ਸਮਾਨ ਸ਼ਾਮਲ ਹੈ।

ਉਹਨਾਂ ਅੱਗੇ ਦਸਿਆ ਕਿ ਇਹਨਾਂ ਬੱਚੀਆਂ ਦੇ ਪਿਤਾ ਦੀ ਇੰਟਰਵਿਊ ਵਾਇਰਲ ਹੋ ਰਹੀ ਸੀ ਪਰ ਉਹਨਾਂ ਦਾ ਇਸ ਪਰਿਵਾਰ ਦੀ ਮਦਦ ਕਰਨ ਨਾਲ ਸਬੰਧ ਹੈ ਬਾਕੀ ਗੱਲਾਂ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾਂ ਅੱਗੇ ਦਸਿਆ ਕਿ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਚਲਦਾ ਹੈ ਕਿ ਕਿਸ ਵਿਅਕਤੀ ਨੂੰ ਜਾਂ ਕਿਸ ਪਰਿਵਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤਾਂ ਲੋਕ ਮਦਦ ਕਰ ਸਕਦੇ ਹਨ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਉਹਨਾਂ ਤਕ ਕੋਈ ਅਜਿਹੀ ਵੀਡੀਉ ਪਹੁੰਚਦੀ ਹੈ ਤਾਂ ਉਹ ਵੀ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।