ਦਿਗਵਿਜੈ ਸਿੰਘ ਦਾ ਬਿਆਨ- ਕਾਂਗਰਸ ਸੱਤਾ ਵਿਚ ਆਈ ਤਾਂ ਬਦਲਿਆ ਜਾਵੇਗਾ ਧਾਰਾ 370 ਦਾ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਕਾਂਗਰਸ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕਸ਼ਮੀਰ ਵਿਚ ਧਾਰਾ 370 ਨੂੰ ਲੈ ਕੇ ਇਕ ਬਿਆਨ ਦਿੱਤਾ ਹੈ।

Digvijay Singh

ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ (Congress Leader) ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ (Digvijay Singh) ਨੇ ਕਸ਼ਮੀਰ ਵਿਚ ਧਾਰਾ 370 (Article 370) ਨੂੰ ਲੈ ਕੇ ਇਕ ਬਿਆਨ ਦਿੱਤਾ ਹੈ। ਉਹਨਾਂ ਦੇ ਇਸ ਬਿਆਨ ਦਾ ਇਕ ਕਲੱਬ ਹਾਊਸ ਚੈਟ ਆਡੀਓ ਕਾਫੀ ਵਾਇਰਲ ਵੀ ਹੋ ਰਿਹਾ ਹੈ। ਆਡੀਓ ਵਿਚ ਉਹ ਕਹਿ ਰਹੇ ਹਨ ਕਿ ਜੇਕਰ ਕਾਂਗਰਸ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਕਸ਼ਮੀਰ ਵਿਚ ਧਾਰਾ 370 ਨੂੰ ਫਿਰ ਤੋਂ ਬਹਾਲ ਕੀਤਾ ਜਾਵੇਗਾ।

ਹੋਰ ਪੜ੍ਹੋ: 25 ਸਾਲ ਪਹਿਲਾਂ ਅਕਾਲੀ-ਬਸਪਾ ਗਠਜੋੜ ਟੁੱਟਣ ’ਤੇ ਗੁਰਚਰਨ ਸਿੰਘ ਟੌਹੜਾ ਨੇ ਕਿਉਂ ਕੀਤਾ ਸੀ ਵਿਰੋਧ?

ਇਸ ਕਲੱਬ ਹਾਊਸ ਚੈਟ ਵਿਚ ਪਾਕਿਸਤਾਨੀ ਪੱਤਰਕਾਰ ਵੀ ਮੌਜੂਦ ਸਨ। ਇਸ ਨੂੰ ਲੈ ਕੇ ਭਾਜਪਾ ਨੇ ਦਿਗਵਿਜੈ ਸਿੰਘ ’ਤੇ ਹਮਲਾ ਬੋਲਿਆ ਹੈ। ਦਿਗਵਿਜੈ ਸਿੰਘ ਨੇ ਕਿਹਾ ਕਿ ਜਦੋਂ ਧਾਰਾ 370 ਨੂੰ ਹਟਾਇਆ ਗਿਆ, ਉਦੋਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਪਾਲਣਾ ਨਹੀਂ ਕੀਤੀ ਗਈ। ਸਾਰਿਆਂ ਨੂੰ ਕਾਲਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਜੇ ਕਾਂਗਰਸ ਸਰਕਾਰ ਸੱਤਾ ਵਿਚ ਆਉਂਦੀ ਹੈ, ਅਸੀਂ ਇਸ ਫੈਸਲੇ 'ਤੇ ਮੁੜ ਵਿਚਾਰ ਕਰਾਂਗੇ ਅਤੇ ਧਾਰਾ 370 ਲਾਗੂ ਕਰਾਂਗੇ।  

ਹੋਰ ਪੜ੍ਹੋ: ਜਦੋਂ 127 ਨਿਰਦੋਸ਼ਾਂ ਨੂੰ 20 ਸਾਲ ਬਾਅਦ ਮਿਲਿਆ ਇਨਸਾਫ, ਪਾਬੰਦੀਸ਼ੁਦਾ ਇਸਲਾਮਕ ਸੰਗਠਨ ਦੇ ਮੈਂਬਰ ਹੋਣ ਦੇ ਲੱਗੇ ਸਨ ਦੋਸ਼

ਇਸ ਬਿਆਨ ਨੂੰ ਲੈ ਕੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ (Sambit Patra) ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਸਵਾਲ ਕੀਤਾ ਕਿ ਦਿਗਦਿਵੈ ਸਿੰਘ ਦੇ ਕਲੱਬ ਹਾਊਸ ਬਿਆਨ ਬਾਰੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ (Sonia Gandhi and Rahul Gandhi) ਕੀ ਸੋਚਦੇ ਹਨ? ਕੀ ਕਾਂਗਰਸ ਦੀ ਵੀ ਇਹੀ ਸਟੈਂਡ ਹੈ? ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਕ ਪ੍ਰੈੱਸ ਕਾਨਫਰੰਸ ਜ਼ਰੀਏ ਇਸ ਸਬੰਧੀ ਸਪੱਸ਼ਟੀਕਰਨ ਦੇਣ।