ਵਿਆਹ ਤੋਂ ਪਹਿਲਾਂ ਮਹਿਲਾ ਤੀਰਅੰਦਾਜ਼ ਨੇ ਦਿਖਾਏ ਤੀਰਅੰਦਾਜ਼ੀ ਦੇ ਜੌਹਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬਾ ਪੱਧਰ ਦੀ ਤੀਰਅੰਦਾਜ਼ੀ ਦੀ ਖਿਡਾਰਨ ਦਾ ਵਿਆਹ ਚਰਚਾ ਵਿਚ ਹੈ। ਤੀਰਅੰਦਾਜ਼ੀ ਵਿਚ ਮਾਹਰ ਸਵਾਮਿਨੀ ਅਨਿਲ ਉਵੇਨੇ ਨੇ ਆਪਣੇ ਵਿਆਹ....

Before arriving in the middle of the marriage

ਅਹਿਮਦਨਗਰ : ਸੂਬਾ ਪੱਧਰ ਦੀ ਤੀਰਅੰਦਾਜ਼ੀ ਦੀ ਖਿਡਾਰਨ ਦਾ ਵਿਆਹ ਚਰਚਾ ਵਿਚ ਹੈ। ਤੀਰਅੰਦਾਜ਼ੀ ਵਿਚ ਮਾਹਰ ਸਵਾਮਿਨੀ ਅਨਿਲ ਉਵੇਨੇ ਨੇ ਆਪਣੇ ਵਿਆਹ ਵਿਚ ਫੇਰਿਆਂ ਤੋਂ ਪਹਿਲਾਂ ਵਿਆਹ ਦੇ ਸਟੇਜ ਉੱਤੇ ਰੱਖੇ ਤੀਰ ਅਤੇ ਤੀਰ ਕਮਾਨ ਨਾਲ ਨਿਸ਼ਾਨਾ ਲਾਇਆ । ਸਵਾਮਿਨੀ ਨੇ ਦੱਸਿਆ ਕਿ ਵਿਆਹ ਦੇ ਦੌਰਾਨ ਤੀਰਅੰਦਾਜ਼ੀ ਦੇ ਜੌਹਰ ਵਿਖਾਉਣ ਦਾ ਮਕਸਦ ਇਸ ਖੇਡ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ।

ਅਹਿਮਦਨਗਰ ਦੇ ਸ਼ਰੀਰਾਮਪੂਰ ਪਿੰਡ ਦੇ ਸੇਵਾ ਮੁਕਤ ਤਲਾਠੀ ਅਨਿਲ ਉਨਵਣੇ ਦੀ ਧੀ ਸਵਾਮਿਨੀ ਦੇ ਵਿਆਹ ਪ੍ਰਸਾਦ ਭਾਂਗੇ ਦੇ ਨਾਲ ਹੋਇਆ ਹੈ। ਇਸ ਵਿਆਹ ਵਿਚ ਸਵਾਮਿਨੀ ਨੇ ਆਪਣੀ ਤੀਰਅੰਦਾਜ਼ੀ ਦੇ ਜੌਹਰ ਦਿਖਾਏ ਉੱਥੇ ਮੌਜੂਦ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਸਟੇਜ ਉੱਤੇ ਲੱਗੇ ਟਾਰਗੇਟ ਉੱਤੇ ਸਹੀ ਨਿਸ਼ਾਨਾ ਲਗਾ ਕੇ ਇਹ ਸਾਬਤ ਕਰ ਦਿੱਤਾ ਕੀ ਉਹ ਕਿੰਨੀ ਚੰਗੀ ਖਿਡਾਰਣ ਹੈ। ਸਵਾਮਿਨੀ ਸੂਬਾ ਪੱਧਰ ਦੇ ਕਈ ਮੁਕਾਬਲਿਆਂ  ਵਿਚ ਸ਼ਾਮਿਲ ਹੋ ਚੁੱਕੀ ਹੈ।

 ਵਿਆਹ ਵਿਚ ਮੌਜੂਦ ਉਨ੍ਹਾਂ ਦੇ ਵਿਦਿਆਰਥੀ ਨੇ ਵੀ ਤੀਰ ਨਾਲ ਵਿਆਹ ਸਮਾਗਮ ਵਿਚ ਲੱਗੇ ਗੁਬਾਰੇ  ਭੰਨਕੇ ਮਹਿਮਾਨਾਂ ਦਾ ਸਵਾਗਤ ਕੀਤਾ। ਸਵਾਮਿਨੀ ਦੇ ਕੋਚ ਸ਼ੁਭਾਂਗੀ ਦਲਵੀ ਦਾ ਕਹਿਣਾ ਹੈ ਕਿ ਇਸ ਕੋਸ਼ਿਸ਼ ਨਾਲ ਤੀਰਅੰਦਾਜ਼ੀ ਕਰਨ ਵਾਲਿਆਂ ਨੂੰ ਪ੍ਰੇਰਨਾ ਮਿਲੇਗੀ। ਰਾਜ ਪੱਧਰ ਉੱਤੇ ਤੀਰਅੰਦਾਜ਼ੀ ਵਿਚ ਆਪਣਾ ਹੁਨਰ ਦਿਖਾਉਣ ਵਾਲੀ ਸਵਾਮੀਨੀ ਵਿਆਹ ਤੋਂ ਬਾਅਦ ਵੀ ਕੰਮੀ ਪੱਧਰ ਉੱਤੇ ਖੇਡਣਾ ਚਾਹੁੰਦੀ ਹੈ। ਸਵਾਮਿਨੀ ਨੇ ਦੱਸਿਆ, ਵਿਆਹ ਵਿੱਚ ਕੁੱਝ ਵੱਖ ਕਰਨ ਦੀ ਇੱਛਾ ਸੀ।

ਮੈਂ ਤੀਰਅੰਦਾਜ਼ੀ ਵਿਚ ਮਾਹਰ ਹਾਂ, ਇਸ ਲਈ ਮੈਂ ਤੀਰਅੰਦਾਜ਼ੀ ਦੀ ਨੁਮਾਇਸ਼ ਕਰ ਮਹਿਮਾਨਾਂ ਨੂੰ ਅੱਲਗ ਤਰੀਕੇ ਦਾ ਤੋਹਫਾ ਦਿੱਤਾ ਉਨ੍ਹਾਂ ਦੇ ਪਤੀ ਪ੍ਰਸਾਦ ਭਾਂਗੇ ਨੇ ਦੱਸਿਆ , ਮੇਰੀ ਪਤਨੀ ਇੱਕ ਚੰਗੀ ਤੀਰਅੰਦਾਜ਼ੀ ਦੀ ਖਿਡਾਰਣ ਹੈ। ਮੈਂ ਅੱਗੇ ਵੀ ਕੰਮੀ ਪੱਧਰ ਉੱਤੇ ਖੇਡਣ ਲਈ ਪ੍ਰੇਰਿਤ ਕਰਾਂਗਾ। ਤੀਰਅੰਦਾਜ਼ੀ ਨੂੰ ਵਾਧਾ ਮਿਲੇ ਇਸ ਲਈ ਦੋਵੇਂ ਮਿਲਕੇ ਕੰਮ ਕਰਨਗੇ।