ਦਿੱਲੀ 'ਚ ਹੜ੍ਹ ਦਾ ਖ਼ਤਰਾ, 207 ਮੀਟਰ ਤੋਂ ਪਾਰ ਪਹੁੰਚਿਆ ਯਮੁਨਾ ਦਾ ਜਲ ਪੱਧਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਜਾ ਰਿਹਾ ਪਹੁੰਚਾਇਆ

photo

 

ਨਵੀਂ ਦਿੱਲੀ: ਪੁਰਾਣੀ ਦਿੱਲੀ ਰੇਲਵੇ ਪੁਲ 'ਤੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਬੁੱਧਵਾਰ ਤੜਕੇ 207.18 ਮੀਟਰ ਤੱਕ ਵੱਧ ਗਿਆ ਅਤੇ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਰਾਜਧਾਨੀ 'ਚ ਹੜ੍ਹਾਂ ਦਾ ਖਦਸ਼ਾ ਵਧ ਗਿਆ ਹੈ। ਸਭ ਤੋਂ ਵੱਧ ਹੜ੍ਹ ਦਾ ਪੱਧਰ 207.49 ਮੀਟਰ ਰਿਕਾਰਡ ਕੀਤਾ ਗਿਆ ਹੈ। ਯਮੁਨਾ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਆਈਟੀਓ ਛੱਤ ਘਾਟ ਪਾਣੀ 'ਚ ਡੁੱਬ ਗਿਆ ਹੈ। ਬੈਠਣ ਲਈ ਬਣਾਏ ਬੈਂਚ ਵੀ ਪਾਣੀ ਵਿਚ ਡੁੱਬ ਗਏ। ਸਵੇਰੇ ਅੱਠ ਵਜੇ ਤੱਕ ਯਮੁਨਾ ਦੇ ਪਾਣੀ ਦਾ ਪੱਧਰ 20725 ਮੀਟਰ ਤੱਕ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ: ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ, ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ  

ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੇ ਹੜ੍ਹ-ਨਿਗਰਾਨੀ ਪੋਰਟਲ ਦੇ ਅਨੁਸਾਰ, ਯਮੁਨਾ ਨਦੀ ਰਿਕਾਰਡ ਉੱਚਾਈ 'ਤੇ ਪਹੁੰਚ ਗਈ ਅਤੇ ਪੁਰਾਣੇ ਰੇਲਵੇ ਪੁਲ 'ਤੇ ਪਾਣੀ ਦਾ ਪੱਧਰ ਮੰਗਲਵਾਰ ਰਾਤ 8 ਵਜੇ 206.76 ਮੀਟਰ ਤੋਂ ਵਧ ਕੇ ਬੁੱਧਵਾਰ ਸਵੇਰੇ 7 ਵਜੇ 207.18 ਮੀਟਰ ਹੋ ਗਿਆ।

ਇਹ ਵੀ ਪੜ੍ਹੋ: ਦਿੱਲੀ ’ਚ ਵੱਡੀ ਵਾਰਦਾਤ : ਇੱਕ ਬੈਗ ’ਚੋਂ ਮਿਲਿਆ ਔਰਤ ਦਾ ਸਿਰ ਤੇ ਦੂਜੇ ’ਚੋਂ ਮਿਲੇ ਬਾਕੀ ਅੰਗ 

ਜਾਣਕਾਰੀ ਅਨੁਸਾਰ ਮੀਂਹ ਕਾਰਨ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ। ਪ੍ਰਸ਼ਾਸਨ ਨੇ ਦਰਿਆ ਕਿਨਾਰੇ ਦੇ ਸਾਰੇ ਥਾਣਿਆਂ ਨੂੰ ਇਲਾਕੇ ਵਿਚ ਚੌਕਸੀ ਵਧਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਹੋਰ ਏਜੰਸੀਆਂ ਨਾਲ ਵੀ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਭਰਨ ਦੀ ਸਥਿਤੀ ਵਿਚ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਜਾ ਸਕੇ।