ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ, ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ
ਬੱਸ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਵਾਪਰਿਆ ਹਾਦਸਾ
ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ 'ਚ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਪਲਟ ਗਈ। ਹਾਦਸੇ 'ਚ ਕੰਡਕਟਰ ਦੀ ਮੌਤ ਹੋ ਗਈ, ਜਦਕਿ 37 ਬੱਚੇ ਜ਼ਖ਼ਮੀ ਹੋ ਗਏ। 12 ਤੋਂ ਵੱਧ ਬੱਚਿਆਂ ਨੂੰ ਗੰਭੀਰ ਹਾਲਤ 'ਚ ਜੋਧਪੁਰ ਰੈਫ਼ਰ ਕਰ ਦਿਤਾ ਗਿਆ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਦਿੱਲੀ ’ਚ ਵੱਡੀ ਵਾਰਦਾਤ : ਇੱਕ ਬੈਗ ’ਚੋਂ ਮਿਲਿਆ ਔਰਤ ਦਾ ਸਿਰ ਤੇ ਦੂਜੇ ’ਚੋਂ ਮਿਲੇ ਬਾਕੀ ਅੰਗ
ਘਟਨਾ ਪੋਕਰਨ ਦੇ ਪਿੰਡ ਭਸਦਾ ਦੀ ਹੈ। ਪਿੰਡ ਵਿਚ ਗਿਆਨਦੀਪ ਪ੍ਰਾਇਮਰੀ ਸਕੂਲ ਹੈ। ਸਕੜਾ ਥਾਣਾ ਪੋਖਰਣ ਦੇ ਏਐਸਆਈ ਖੁਸ਼ਾਲਚੰਦ ਨੇ ਦਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਬੱਚਿਆਂ ਨੂੰ ਬੱਸ ਰਾਹੀਂ ਉਨ੍ਹਾਂ ਦੇ ਘਰਾਂ ਤੋਂ ਸਕੂਲ ਲਿਜਾਇਆ ਜਾ ਰਿਹਾ ਸੀ। ਡਰਾਈਵਰ ਨੇ ਸਕੂਲ ਬੱਸ ਵਿਚ ਸੀਟਾਂ ਨਾਲੋਂ ਵੱਧ ਬੱਚੇ ਬਿਠਾਏ ਸਨ। ਰਸਤੇ 'ਚ ਸਕੂਲ ਤੋਂ ਕਰੀਬ ਦੋ ਕਿਲੋਮੀਟਰ ਪਹਿਲਾਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ 'ਤੇ ਪਲਟ ਗਈ।
ਇਹ ਵੀ ਪੜ੍ਹੋ:ਦਿੱਲੀ ਦੰਗਿਆਂ ਨਾਲ ਸਬੰਧਤ 5 ਮਾਮਲਿਆਂ ਵਿਚ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ ਮਿਲੀ ਜ਼ਮਾਨਤ
ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡ ਵਾਸੀ ਮਦਦ ਲਈ ਅੱਗੇ ਆਏ ਅਤੇ ਬੱਸ ਨੂੰ ਸਿੱਧਾ ਕਰਵਾਇਆ। ਸੂਚਨਾ ਮਿਲਣ ’ਤੇ ਸਾਕਦਾ ਥਾਣੇ ਦੇ ਏਐਸਆਈ ਖੁਸ਼ਾਲਚੰਦ ਮਈ ਜਪਤਾ ਮੌਕੇ ’ਤੇ ਪੁੱਜੇ। ਬੱਸ ਸਿੱਧੀ ਕਰਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਚਿਆਂ ਦੇ ਸਿਰਾਂ, ਹੱਥਾਂ ਅਤੇ ਮੂੰਹਾਂ ਵਿਚੋਂ ਖੂਨ ਨਿਕਲ ਰਿਹਾ ਸੀ। ਪੁਲਿਸ ਨੇ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ। ਜਾਣਕਾਰੀ ਮਿਲਣ 'ਤੇ ਬੱਚਿਆਂ ਦੇ ਮਾਪੇ ਵੀ ਹਸਪਤਾਲ ਪਹੁੰਚ ਗਏ। ਇਸ ਹਾਦਸੇ 'ਚ 37 ਬੱਚੇ ਜ਼ਖ਼ਮੀ ਹੋ ਗਏ। 12 ਤੋਂ ਵੱਧ ਬੱਚਿਆਂ ਨੂੰ ਗੰਭੀਰ ਹਾਲਤ 'ਚ ਜੋਧਪੁਰ ਰੈਫ਼ਰ ਕੀਤਾ ਗਿਆ ਹੈ।