ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਹਾਲੇ ਵੀ ਗੰਭੀਰ, ਹਸਪਤਾਲ ਨੇ ਜਾਰੀ ਕੀਤਾ ਅਪਡੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਲਗਭਗ ਗੰਭੀਰ ਹੈ।

Former President Pranab Mukherjee

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਲਗਭਗ ਗੰਭੀਰ ਹੈ। ਉਹਨਾਂ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਹਨਾਂ ਦੇ ਦਿਮਾਗ ਦੀ ਸਰਜਰੀ ਵੀ ਹੋਈ ਹੈ। ਉਹ ਦਿੱਲੀ ਸਥਿਤ ਆਰਮੀ ਹਸਪਤਾਲ ਵਿਚ ਭਰਤੀ ਹਨ। ਹਸਪਤਾਲ ਨੇ ਬੁੱਧਵਾਰ ਨੂੰ ਉਹਨਾਂ ਦਾ ਸਿਹਤ ਬੁਲੇਟਿਨ ਜਾਰੀ ਕੀਤਾ ਹੈ।

ਇਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਣਬ ਮੁਖਰਜੀ ਦੀ ਹਾਲਤ ਗੰਭੀਰ ਹੈ ਅਤੇ ਵੈਂਟੀਲੇਟਰ ‘ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਦਾ ਬਲੱਡ ਪ੍ਰੈਸ਼ਨ ਵੀ ਸਥਿਰ ਹੈ। ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਟਵੀਟ ਕਰਕੇ ਦੱਸਿਆ ਸੀ ਕਿ ਉਹ ਕੋਵਿਡ-19 ਦੀ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ ਅਤੇ ਉਹਨਾਂ ਨੇ ਪਿਛਲੇ ਹਫ਼ਤੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਆਰੰਟੀਨ ਹੋ ਜਾਣ ਅਤੇ ਕੋਵਿਡ 19 ਦੀ ਜਾਂਚ ਕਰਵਾਉਣ।

ਸਾਬਕਾ ਰਾਸ਼ਟਰਪਤੀ ਦੀ ਬੇਟੀ ਸ਼ਰਮਿਸ਼ਠਾ ਮੁਖਰਜੀ ਨੇ ਇਕ ਟਵੀਟ ਸਾਂਝਾ ਕੀਤਾ ਹੈ। ਉਹਨਾਂ ਨੇ ਕਿਹਾ, ‘ਪਿਛਲੇ ਸਾਲ 8 ਅਗਸਤ ਮੇਰੇ ਲਈ ਸਭ ਤੋਂ ਖੁਸ਼ੀ ਦਾ ਦਿਨ ਸੀ। ਉਸ ਦਿਨ ਮੇਰੇ ਪਿਤਾ ਨੂੰ ਭਾਰਤ ਰਤਨ ਮਿਲਿਆ ਸੀ। ਠੀਕ ਇਕ ਸਾਲ ਬਾਅਦ 10 ਅਗਸਤ ਨੂੰ ਉਹ ਗੰਭੀਰ ਜ਼ਖਮੀ ਹੋ ਗਏ। ਪ੍ਰਮਾਤਮਾ ਉਹ ਕਰੇ ਜੋ ਉਹਨਾਂ ਲਈ ਸਭ ਤੋਂ ਚੰਗਾ ਹੋਵੇਗਾ। ਮੈਂ ਈਮਾਨਦਾਰੀ ਨਾਲ ਉਹਨਾਂ ਦੀ ਚਿੰਤਾ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦੀ ਹਾਂ’।

ਪ੍ਰਣਬ ਮੁਖਰਜੀ ਦੇ ਬਿਮਾਰ ਹੋਣ ਦੀ ਖ਼ਬਰ ਤੋਂ ਬਾਅਦ ਹੀ ਹਰ ਕੋਈ ਉਹਨਾਂ ਦੀ ਚੰਗੀ ਸਿਹਤ ਲਈ ਕਾਮਨਾ ਕਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਮਮਤਾ ਬੈਨਰਜੀ ਸਮੇਤ ਦੇਸ਼ ਦੇ ਕਈ ਵੱਡੇ ਨੇਤਾਵਾਂ ਨੇ ਟਵੀਟ ਕਰ ਕੇ ਪ੍ਰਣਬ ਮੁਖਰਜੀ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਸਪਤਾਲ ਪਹੁੰਚ ਕੇ ਡਾਕਟਰਾਂ ਕੋਲੋਂ ਪ੍ਰਣਬ ਮੁਖਰਜੀ ਦਾ ਹਾਲ ਜਾਣਿਆ ਸੀ।