ਰਾਹੁਲ ਗਾਂਧੀ ਸਮੇਤ ਕਈ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦਾ Twitter ਅਕਾਊਂਟ ਹੋਇਆ ਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਦਾਅਵਾ ਕੀਤਾ ਕਿ ਉਸ ਦਾ ਟਵਿੱਟਰ ਅਕਾਊਂਟ ਲਾਕ ਹੋ ਗਿਆ ਹੈ, ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ।

Congress Twitter account locked

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਦੇ ਖਾਤਿਆਂ ਤੋਂ ਬਾਅਦ ਹੁਣ ਕਾਂਗਰਸ ਪਾਰਟੀ (Congress Twitter Account) ਦੇ ਟਵਿੱਟਰ ਅਕਾਊਂਟ ਨੂੰ ਵੀ ਲਾਕ (Locked) ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਦਾਅਵਾ ਕੀਤਾ ਕਿ ਉਸ ਦਾ ਟਵਿੱਟਰ ਅਕਾਊਂਟ ਲਾਕ ਹੋ ਗਿਆ ਹੈ, ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ।

ਹੋਰ ਪੜ੍ਹੋ: ਕਾਂਗਰਸ ਦਾ ਆਰੋਪ- ਸੁਰਜੇਵਾਲਾ ਸਣੇ 5 ਸੀਨੀਅਰ ਆਗੂਆਂ ਦੇ ਟਵਿੱਟਰ ਅਕਾਊਂਟ ਹੋਏ ਮੁਅੱਤਲ

ਕਾਂਗਰਸ ਨੇ ਕਿਹਾ ਕਿ ਜਦੋਂ ਸਾਡੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ, ਅਸੀਂ ਉਦੋਂ ਨਹੀਂ ਡਰੇ ਤਾਂ ਹੁਣ ਟਵਿੱਟਰ ਅਕਾਊਂਟ ਬੰਦ ਕਰਨ ਦਾ ਕੀ ਡਰ ਹੋਵੇਗਾ। ਅਸੀਂ ਕਾਂਗਰਸ ਹਾਂ, ਇਹ ਲੋਕਾਂ ਦਾ ਸੰਦੇਸ਼ ਹੈ, ਅਸੀਂ ਲੜਾਂਗੇ, ਲੜਦੇ ਰਹਾਂਗੇ। ਜੇ ਬਲਾਤਕਾਰ ਪੀੜਤ ਲੜਕੀ ਨੂੰ ਨਿਆਂ ਦਿਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨਾ ਅਪਰਾਧ ਹੈ, ਤਾਂ ਅਸੀਂ ਇਸ ਅਪਰਾਧ ਨੂੰ ਸੌ ਵਾਰ ਕਰਾਂਗੇ। ਜੈ ਹਿੰਦ ... ਸੱਤਿਆਮੇਵ ਜਯਤੇ।

ਤੁਹਾਨੂੰ ਦੱਸ ਦੇਈਏ ਕਿ ਕਾਂਗਰਸ (Congress) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਪਿਛਲੇ ਹਫ਼ਤੇ ਦਿੱਲੀ ਵਿਚ ਕਥਿਤ ਤੌਰ 'ਤੇ ਬਲਾਤਕਾਰ ਅਤੇ ਕਤਲ ਦੀ ਸ਼ਿਕਾਰ ਇੱਕ ਨੌਂ ਸਾਲਾ ਬੱਚੀ ਦੇ ਪਰਿਵਾਰ ਦੇ ਨਾਲ ਤਸਵੀਰਾਂ ਟਵੀਟ ਕੀਤੀਆਂ ਸਨ। ਜਿਸ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (NCPCR) ਨੇ ਰਾਹੁਲ ਗਾਂਧੀ ਦੇ ਟਵੀਟ ਦਾ ਨੋਟਿਸ ਲਿਆ ਅਤੇ ਟਵਿੱਟਰ ਨੂੰ ਨਿਰਦੇਸ਼ ਦਿੱਤਾ ਕਿ ਨਾਬਾਲਗ ਪੀੜਤ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਲਈ ਕਾਂਗਰਸੀ ਨੇਤਾ ਦੇ ਖਾਤੇ ਵਿਰੁੱਧ ਕਾਰਵਾਈ ਕੀਤੀ ਜਾਵੇ।

ਹੋਰ ਪੜ੍ਹੋ: ਨੀਰਜ ਚੋਪੜਾ ਦੇ ਦਾਦੇ ਦਾ ਵੱਡਾ ਬਿਆਨ, ਕਿਹਾ- ਮੈਂ ਚਾਹੁੰਦਾ ਹਾਂ ਸਰਕਾਰ ਕਿਸਾਨਾਂ ਦੀ ਗੱਲ ਸੁਣੇ

ਰਾਹੁਲ ਗਾਂਧੀ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਅਤੇ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ, ਲੋਕ ਸਭਾ ਵਿਚ ਪਾਰਟੀ ਵ੍ਹਿਪ ਮਨਿਕਮ ਟੈਗੋਰ, ਅਸਾਮ ਦੇ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ, ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਅਤੇ ਰਣਦੀਪ ਸੁਰਜੇਵਾਲਾ  ਦੇ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤੇ ਗਏ ਹਨ।

ਹੋਰ ਪੜ੍ਹੋ: ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕੋਈ ਚਰਚਾ ਕਿਉਂ ਨਹੀਂ ਹੋ ਰਹੀ? : ਮਾਲੀਵਾਲ

ਕਾਂਗਰਸ ਦੇ ਸੋਸ਼ਲ ਮੀਡੀਆ ਮੁਖੀ ਰੋਹਨ ਗੁਪਤਾ ਨੇ ਕਿਹਾ ਕਿ ਟਵਿੱਟਰ ਸਰਕਾਰ ਦੇ ਦਬਾਅ ਹੇਠ ਇਹ ਕੰਮ ਕਰ ਰਿਹਾ ਹੈ। ਇਸ ਨੇ ਭਾਰਤ ਭਰ ਵਿਚ ਸਾਡੇ ਨੇਤਾਵਾਂ ਅਤੇ ਵਰਕਰਾਂ ਦੇ 5000 ਖਾਤੇ ਪਹਿਲਾਂ ਹੀ ਬਲੌਕ ਕਰ ਦਿੱਤੇ ਹਨ। ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਉੱਤੇ ਟਵਿੱਟਰ ਜਾਂ ਸਰਕਾਰ ਦੁਆਰਾ ਦਬਾਅ ਨਹੀਂ ਪਾਇਆ ਜਾ ਸਕਦਾ।