ਦਿੱਲੀ ਦੇ ਸਕੂਲਾਂ 'ਚ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ! ਐਡਵਾਈਜ਼ਰੀ ਜਾਰੀ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦਿਆਰਥੀਆਂ ਦੇ ਸਕੂਲ 'ਚ ਮੋਬਾਇਲ ਫੋਨ ਲਿਆਉਣ 'ਤੇ ਰੋਕ

photo

 

 ਨਵੀਂ ਦਿੱਲੀ :  ਦਿੱਲੀ ਦੇ ਸਕੂਲਾਂ ਵਿਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ ਦੇ ਸਕੂਲਾਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਹੁਣ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ। ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਸਕੂਲਾਂ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਹੈ।

ਇਹ ਵੀ ਪੜ੍ਹੋ: ਨਾਈਜੀਰੀਆ 'ਚ ਨਮਾਜ਼ ਦੌਰਾਨ ਮਸਜਿਦ ਦਾ ਡਿੱਗਿਆ ਇਕ ਹਿੱਸਾ, ਮਲਬੇ ਹੇਠ ਦੱਬਣ ਨਾਲ 7 ਲੋਕਾਂ ਦੀ ਹੋਈ ਮੌਤ

ਡਾਇਰੈਕਟੋਰੇਟ ਆਫ਼ ਐਜੂਕੇਸ਼ਨ (ਡੀਓਈ) ਵਲੋਂ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਅੰਦਰ, ਕਲਾਸਰੂਮਾਂ, ਲਾਇਬ੍ਰੇਰੀਆਂ, ਖੇਡ ਦੇ ਮੈਦਾਨਾਂ ਅਤੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਹੈ।

ਇਹ ਵੀ ਪੜ੍ਹੋ: ਉੱਤਰਾਖੰਡ 'ਚ ਕਾਰ 'ਤੇ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਯਾਤਰੀਆਂ ਦੀ ਹੋਈ ਮੌਤ 

ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਸਕੂਲਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਬਜਾਏ ਐਮਰਜੈਂਸੀ ਲਈ ਸਕੂਲਾਂ ਦੇ ਅੰਦਰ ਇਕ ਹੈਲਪਲਾਈਨ ਸਥਾਪਤ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਐਮਰਜੈਂਸੀ ਦੀ ਸਥਿਤੀ ਵਿਚ ਜ਼ਰੂਰੀ ਕਾਲ ਕਰ ਸਕਣ। ਇਹੀ ਗੱਲ ਵਿਦਿਆਰਥੀਆਂ ਦੇ ਮਾਪਿਆਂ 'ਤੇ ਲਾਗੂ ਹੁੰਦੀ ਹੈ। ਐਮਰਜੈਂਸੀ ਦੀ ਸਥਿਤੀ ਵਿਚ ਮਾਪੇ ਵਿਦਿਆਰਥੀ ਨੂੰ ਕਾਲ ਕਰਨ ਦੇ ਯੋਗ ਹੋਣਗੇ। 

ਐਡਵਾਈਜ਼ਰੀ 'ਚ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚੇ ਨੂੰ ਮੋਬਾਈਲ ਫ਼ੋਨ ਨਾਲ ਸਕੂਲ ਨਾ ਭੇਜਣ। ਜੇਕਰ ਫਿਰ ਵੀ ਬੱਚਾ ਸਕੂਲ ਵਿਚ ਮੋਬਾਈਲ ਫ਼ੋਨ ਲੈ ਕੇ ਆਉਂਦਾ ਹੈ, ਤਾਂ ਫ਼ੋਨ ਦੀ ਸੁਰੱਖਿਅਤ ਕਸਟਡੀ ਲਈ ਸਕੂਲ ਜ਼ਿੰਮੇਵਾਰ ਹੋਵੇਗਾ। ਐਡਵਾਈਜ਼ਰੀ 'ਚ ਮੋਬਾਇਲ ਫੋਨ ਵਰਗੇ ਗੈਜੇਟਸ 'ਤੇ ਜ਼ਿਆਦਾ ਨਿਰਭਰਤਾ ਦਾ ਮਾਮਲਾ ਉਠਾਇਆ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਗੈਜੇਟਸ ਦੀ ਜ਼ਿਆਦਾ ਵਰਤੋਂ ਸਕੂਲੀ ਨਤੀਜਿਆਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ।