ਮੁੰਬਈ ਏਅਰਪੋਰਟ 'ਤੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ, ਚਾਹ ਪੱਤੀ ਦੇ ਪੈਕੇਟ ਵਿਚ ਛੁਪਾਏ ਸਨ ਹੀਰੇ
ਕਸਟਮ ਵਿਭਾਗ ਨੇ ਦੁਬਈ ਜਾ ਰਿਹਾ ਯਾਤਰੀ ਕੀਤਾ ਗ੍ਰਿਫ਼ਤਾਰ
ਮੁੰਬਈ: ਮੁੰਬਈ ਏਅਰ ਕਸਟਮ ਨੇ ਦੁਬਈ ਜਾ ਰਹੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 1.49 ਕਰੋੜ ਰੁਪਏ ਦੇ ਕੁਦਰਤੀ ਅਤੇ ਲੈਬ ਦੁਆਰਾ ਬਣਾਏ ਗਏ 1559.6 ਕੈਰੇਟ ਹੀਰੇ ਜ਼ਬਤ ਕੀਤੇ ਹਨ। ਅਧਿਕਾਰੀਆਂ ਮੁਤਾਬਕ ਦੋਸ਼ੀ ਨੂੰ ਬੁਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿਤਾ ਗਿਆ।
ਇਹ ਵੀ ਪੜ੍ਹੋ: ਕਿਥੇ ਰੁਕੇਗਾ ਭਾਰਤ ਤੇ ਪਾਕਿਸਤਾਨ ’ਚ ਝੰਡਾ ਲਹਿਰਾਉਣ ਦਾ ਮੁਕਾਬਲਾ?
ਕਸਟਮ ਅਧਿਕਾਰੀਆਂ ਨੇ ਕਿਹਾ, "ਜ਼ਬਤ ਕੀਤੇ ਗਏ ਹੀਰਿਆਂ ਨੂੰ ਚਾਹ ਦੇ ਪੈਕੇਟ ਵਿਚ ਲੁਕੋ ਕੇ ਰੱਖਿਆ ਗਿਆ ਸੀ।" ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੋਚੀਨ ਕਸਟਮ ਅਧਿਕਾਰੀਆਂ ਨੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਪਿਛਲੇ ਟਾਇਲਟ ਤੋਂ ਲਗਭਗ 85 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਅਧਿਕਾਰੀਆਂ ਨੇ ਦਸਿਆ ਕਿ ਸੋਨਾ ਇਕ ਪੇਸਟ ਦੇ ਰੂਪ ਵਿਚ ਸੀ ਜੋ ਦੋ ਲਾਵਾਰਸ ਬੈਗਾਂ ਵਿਚ ਮਿਲਿਆ ਸੀ। ਇਸ ਸੋਨੇ ਦਾ ਭਾਰ ਲਗਭਗ 1,709 ਗ੍ਰਾਮ ਸੀ।
ਇਹ ਵੀ ਪੜ੍ਹੋ: ਦੂਜਿਆਂ ਉਤੇ ਬਿਨਾਂ ਕਾਰਨ ਚਿੱਕੜ ਸੁੱਟਣ ਵਾਲੇ ਐਡੀਟਰ ਬਾਰੇ ‘ਅਜੀਤ ਟਰੱਸਟ’ ਦੇ ‘ਟਰੱਸਟੀ’ ਕੀ ਕਾਰਵਾਈ ਕਰ ਰਹੇ ਹਨ?
ਕੋਚੀਨ ਕਸਟਮਜ਼ ਨੇ ਕਿਹਾ, "ਇੰਡੀਗੋ ਏਅਰਲਾਈਨਜ਼ ਦੇ ਸਟਾਫ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ, ਏਯੂਐਚ ਤੋਂ ਫਲਾਈਟ 6ਈ 1404 ਦੇ ਪਿਛਲੇ ਟਾਇਲਟ ਤੋਂ ਪੇਸਟ ਦੇ ਰੂਪ ਵਿਚ ਸੋਨੇ ਦੇ ਦੋ ਲਾਵਾਰਿਸ ਪੈਕੇਟ ਬਰਾਮਦ ਕੀਤੇ ਗਏ ਹਨ।" ਇਸ ਬਾਰੇ ਹੋਰ ਜਾਂਚ ਜਾਰੀ ਹੈ।