ਰਾਜ ਸਭਾ ’ਚੋਂ ਮੁਅੱਤਲ ਹੋਣ ਮਗਰੋਂ ਰਾਘਵ ਚੱਢਾ ਨੇ ਬਦਲੀ ਟਵਿਟਰ ਬਾਇਓ, ਲਿਖਿਆ, 'Suspended MP’

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਅਪਣੇ ਟਵਿਟਰ ਹੈਂਡਲ 'ਤੇ ਬਾਇਓ 'ਚ ਸੰਸਦ ਮੈਂਬਰ ਲਿਖਿਆ ਸੀ

Raghav Chadha

 

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਬੀਤੇ ਦਿਨ ਰਾਜ ਸਭਾ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਇਸ ਮਗਰੋਂ ਰਾਘਵ ਚੱਢਾ ਨੇ ਅਪਣਾ ਟਵਿਟਰ ਬਾਇਓ ਬਦਲ ਲਿਆ ਹੈ। ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਅਪਣੇ ਟਵਿਟਰ ਹੈਂਡਲ 'ਤੇ ਬਾਇਓ 'ਚ ਸੰਸਦ ਮੈਂਬਰ ਲਿਖਿਆ ਸੀ, ਜਿਸ ਨੂੰ ਹੁਣ ਬਦਲ ਕੇ ਸਸਪੈਂਡਡ ਸੰਸਦ ਮੈਂਬਰ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਧੀ ਨੇ ਚਾਕੂ ਮਾਰ ਕੇ ਕੀਤੀ ਪਿਓ ਦੀ ਹਤਿਆ, ਸ਼ਰਾਬ ਪੀ ਕੇ ਕਲੇਸ਼ ਅਤੇ ਕੁੱਟਮਾਰ ਕਰਦਾ ਸੀ ਵਿਅਕਤੀ 

ਜ਼ਿਕਰਯੋਗ ਹੈ ਕਿ ਅਢੁਕਵੇਂ ਵਤੀਰੇ ਦੇ ਦੋਸ਼ ’ਚ ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰੀਪੋਰਟ ਆਉਣ ਤਕ ਰਾਜ ਸਭਾ ਤੋਂ ਮੁਅੱਤਲ ਕਰ ਦਿਤੇ ਗਏ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪਹਿਲਾਂ ਹੀ ਚਲ ਰਹੇ ਮੌਨਸੂਨ ਇਜਲਾਸ ਲਈ ਰਾਜ ਸਭਾ ’ਚੋਂ ਮੁਅੱਤਲ ਕਰ ਦਿਤਾ ਗਿਆ ਸੀ।

ਇਹ ਵੀ ਪੜ੍ਹੋ: BJP ਆਗੂ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ, ਗੋਲੀ ਲੱਗਣ ਕਾਰਨ ਹੋਏ ਸੀ ਜ਼ਖ਼ਮੀ  

ਚੱਢਾ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਰਾਜ ਸਭਾ ’ਚ ‘ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿਲ, 2023’ ਨੂੰ ਪਾਸ ਕਰਨ ਦੀ ਪ੍ਰਕਿਰਿਆ ਦੌਰਾਨ ਸਿਲੈਕਟ ਕਮੇਟੀ ਦੇ ਗਠਨ ਦਾ ਮਤਾ ਦਿਤਾ ਸੀ ਅਤੇ ਇਸ ਕਮੇਟੀ ਲਈ ਚਾਰ ਸੰਸਦ ਮੈਂਬਰਾਂ- ਸੁਮਿਤਰਾ ਪਾਤਰਾ, ਐਸ. ਫ਼ਾਂਗਨਾਨ ਕੋਂਆਕ, ਐਮ. ਥੰਬੀਦੁਰਈ ਅਤੇ ਨਰਹਰੀ ਅਮੀਨ ਦੇ ਨਾਂਅ ਉਨ੍ਹਾਂ ਦੀ ਇਜਾਜ਼ਤ ਲਏ ਬਗ਼ੈਰ ਸ਼ਾਮਲ ਕੀਤੇ ਸਨ।