ਅਹਿਮਦਾਬਾਦ 'ਚ ਦੋ ਟਰੱਕਾਂ ਦੀ ਆਪਸ 'ਚ ਹੋਈ ਟੱਕਰ, 10 ਲੋਕਾਂ ਦੀ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਲੋਕ ਗੰਭੀਰ ਜ਼ਖ਼ਮੀ

photo

 

ਅਹਿਮਦਾਬਾਦ: ਅਹਿਮਦਾਬਾਦ ਨੇੜੇ ਬਾਵਲਾ-ਬਗੋਦਰਾ ਹਾਈਵੇਅ 'ਤੇ ਬੀਤੇ ਦਿਨ ਹੋਏ ਇਕ ਵੱਡੇ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ 5 ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਅਹਿਮਦਾਬਾਦ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਬਾਕਸ ਆਫਿਸ 'ਤੇ ਫਿਰ ਤੋਂ ਮਚਾਇਆ ਗਦਰ, ਪਹਿਲੇ ਦਿਨ ਹੀ ਕੀਤੀ ਸ਼ਾਨਦਾਰ ਕਮਾਈ 

ਮ੍ਰਿਤਕਾਂ ਵਿਚੋਂ ਛੇ ਕਪੜਵੰਜ ਤਹਿਸੀਲ ਦੇ ਸੁੰਡਾ ਪਿੰਡ ਦੇ, ਤਿੰਨ ਬਾਲਾਸਿਨੋਰ ਤਹਿਸੀਲ ਦੇ ਭੰਥਲਾ ਪਿੰਡ ਦੇ ਅਤੇ ਇਕ ਕਾਠਲਾਲ ਦੇ ਪਿੰਡ ਮਹਾਦੇਵਪੁਰਾ ਦੇ ਵਸਨੀਕ ਹਨ। ਦੱਸਿਆ ਜਾਂਦਾ ਹੈ ਕਿ ਸਾਰੇ ਰਾਜਕੋਟ ਨੇੜੇ ਚੋਟੀਲਾ ਵਿਖੇ ਚਾਮੁੰਡਾ ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਕਿ ਅਚਾਨਕ ਸੜਕ 'ਤੇ ਪੰਕਚਰ ਹੋਏ ਖੜੇ ਟਰੱਕ ਵਿਚ ਉਨ੍ਹਾਂ ਦਾ ਟਰੱਕ ਜਾ ਵੱਜਾ। ਇਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪਹਿਲਾਂ ਬਗੋਦਰਾ ਸੀਐਚਸੀ ਅਤੇ ਫਿਰ ਅਹਿਮਦਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਲੜਾਈ ਵਿਚ ਛੋਟੇ ਭਰਾ ਦਾ ਸਾਥ ਦੇਣ ਆਏ ਦੋਸਤ ਨੂੰ ਵੱਡੇ ਭਰਾ ਨੇ ਮਾਰੀ ਗੋਲੀ, ਮੌਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਨੇੜੇ ਬਾਵਲਾ-ਬਗੋਦਰਾ ਹਾਈਵੇਅ 'ਤੇ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ 'ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ' ਵਿਚੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਸਬੰਧੀ ਟਵੀਟ ਕੀਤਾ। ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸੜਕ ਹਾਦਸੇ ਤੋਂ ਦੁਖੀ ਹਨ। ਉਨ੍ਹਾਂ ਦੀ ਹਮਦਰਦੀ ਦੁਖੀ ਪਰਿਵਾਰਾਂ ਨਾਲ ਹੈ।