ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਕਬੂਲਿਆ, ਕਸ਼ਮੀਰ 'ਤੇ ਪੂਰੀ ਦੁਨੀਆ ਭਾਰਤ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਗ੍ਰਹਿ ਮੰਤਰੀ ਬ੍ਰਿਗੇਡੀਅਰ ਇਜਾਜ਼ ਅਹਿਮਦ ਸ਼ਾਹ ਨੇ ਇਮਰਾਨ ਖ਼ਾਨ ਨੂੰ ਕਸ਼ਮੀਰ...

Ejaz Ahmad Shah

ਇਸਲਾਮਾਬਾਦ: ਪਾਕਿਸਤਾਨ ਦੇ ਗ੍ਰਹਿ ਮੰਤਰੀ ਬ੍ਰਿਗੇਡੀਅਰ ਇਜਾਜ਼ ਅਹਿਮਦ ਸ਼ਾਹ ਨੇ ਇਮਰਾਨ ਖ਼ਾਨ ਨੂੰ ਕਸ਼ਮੀਰ ਮੁੱਦੇ 'ਤੇ ਫੇਲ੍ਹ ਦੱਸਿਆ ਹੈ। ਇਜਾਜ਼ ਅਹਿਮਦ ਸ਼ਾਹ ਨੇ ਕਿਹਾ ਕਿ ਇਮਰਾਨ ਖ਼ਾਨ ਕਾਰਨ ਪੂਰੇ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ 'ਤੇ ਸ਼ਰਮਿੰਦਾ ਹੋਣਾ ਪਿਆ ਹੈ। ਇਜਾਜ਼ ਅਹਿਮਦ ਸ਼ਾਹ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿਸਤਾਨ, ਕਸ਼ਮੀਰ ਮੁੱਦੇ 'ਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਸਮਰਥਨ ਹਾਸਿਲ ਕਰਨ 'ਚ ਨਾਕਾਮ ਰਿਹਾ ਹੈ। ਉਨ੍ਹਾਂ ਬੁੱਧਵਾਰ ਨੂੰ ਇਕ ਪਾਕਿਸਤਾਨੀ ਨਿਊਜ਼ ਚੈਨਲ 'ਤੇ ਗੱਲਬਾਤ ਦੌਰਾਨ ਕਿਹਾ, 'ਲੋਕ ਸਾਡੇ 'ਤੇ ਭਰੋਸਾ ਨਹੀਂ ਕਰਦੇ, ਅੰਤਰਰਾਸ਼ਟਰੀ ਭਾਈਚਾਰਾ ਸਾਡੇ 'ਤੇ ਵਿਸ਼ਵਾਸ ਨਹੀਂ ਕਰਦਾ। ਅਸੀਂ ਕਹਿੰਦੇ ਹਾਂ ਕਿ ਉਹ (ਭਾਰਤ) ਕਰਫਿਊ ਲਗਾ ਰਹੇ ਹਨ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਵਾਈਆਂ ਨਹੀਂ ਦੇ ਰਹੇ। ਲੋਕ ਸਾਡੇ 'ਤੇ ਵਿਸ਼ਵਾਸ ਨਹੀਂ ਕਰਦੇ ਬਲਕਿ ਉਹ ਉਨ੍ਹਾਂ ਦੀ ਮੰਨਦੇ ਹਨ।

ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਉਸ ਦੇਸ਼ ਦੇ ਨਾਂ ਨੂੰ ਖ਼ਰਾਬ ਕੀਤਾ ਹੈ। ਪੂਰੀ ਦੁਨੀਆ 'ਚ ਲੋਕਾਂ ਨੂੰ ਇਹ ਲੱਗਣ ਲੱਗਾ ਹੈ ਕਿ ਅਸੀਂ ਇਕ ਗੰਭੀਰ ਰਾਸ਼ਟਰ ਨਹੀਂ ਹਾਂ। ਇਹ ਪੁੱਛੇ ਜਾਣ 'ਤੇ ਕਿ ਇਸ ਸਭ ਕੌਣ ਜ਼ਿੰਮੇਵਾਰ ਹੈ, ਉਨ੍ਹਾਂ ਦੇ ਆਗੂਆਂ ਸਮੇਤ ਹਰ ਕੋਈ ਜ਼ਿੰਮੇਵਾਰ ਹੈ। ਪਾਕਿਸਤਾਨ ਨੂੰ ਹੁਣ ਇਕ ਆਤਮਾ ਦੀ ਤਲਾਸ਼ ਕਰਨੀ ਚਾਹੀਦੀ ਹੈ।