ਪਾਕਿਸਤਾਨ ਨੂੰ ਵੱਡਾ ਝਟਕਾ, ਸੰਯੁਕਤ ਰਾਸ਼ਟਰ ਨੇ ਠੁਕਰਾਈ ਵਿਚੋਲਗੀ ਅਪੀਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਸ਼ਮੀਰ ਦੇ ਮੁੱਦੇ ਉੱਤੇ ਲਗਾਤਾਰ ਮੁੰਹ ਦੀ ਖਾ ਰਹੇ, ਪਾਕਿਸਤਾਨ ਨੂੰ ਸੰਯੁਕਤ...

Stephen Dujaric

ਜੀਨੇਵਾ: ਕਸ਼ਮੀਰ ਦੇ ਮੁੱਦੇ ਉੱਤੇ ਲਗਾਤਾਰ ਮੁੰਹ ਦੀ ਖਾ ਰਹੇ, ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਫਿਰ ਇੱਕ ਵਾਰ ਝੱਟਕਾ ਲੱਗਿਆ ਹੈ। ਕਸ਼ਮੀਰ ਵਿੱਚ ਵਿਚੋਲਗੀ ਮੁੱਦੇ ਉੱਤੇ ਸੰਯੁਕਤ ਰਾਸ਼ਟਰ ਨੇ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਦੀ ਅਪੀਲ ਮੰਜ਼ੂਰ ਨਹੀਂ ਕੀਤੀ ਜਾ ਸਕਦੀ। ਯੂਐਨ ਮੁੱਖ ਸੈਕਟਰੀ ਦੇ ਬੁਲਾਰੇ ਵਲੋਂ ਜਾਰੀ ਬਿਆਨ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਦੋਨਾਂ ਦੇਸ਼ਾਂ ਨੂੰ ਹੀ ਇਹ ਮੁੱਦਾ ਆਪਸੀ ਗੱਲਬਾਤ ਦੇ ਜਰੀਏ ਸੁਲਝਾਨਾ ਹੋਵੇਗਾ।

ਵਿਚੋਲਗੀ ‘ਤੇ UN ਦੀ ਪਾਕਿਸਤਾਨ ਨੂੰ ਦੋ ਟੁਕ

ਦੱਸ ਦਈਏ ਕਿ ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਵਲੋਂ ਵਿਚੋਲਗੀ ਦੀ ਗੁਹਾਰ ਲਗਾ ਚੁੱਕੇ ਪਾਕਿਸਤਾਨ ਨੂੰ ਯੂਐਨ ਨੇ ਹੁਣ ਦੋ ਟੁਕ ਜਵਾਬ ਦੇ ਦਿੱਤਾ ਹੈ। ਯੂਐਨ ਦੇ ਸੈਕਟਰੀ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ, ਵਿਚੋਲਗੀ ‘ਤੇ ਸਾਡਾ ਫ਼ੈਸਲਾ ਪਹਿਲਾਂ ਵਰਗਾ ਹੀ ਹੈ, ਉਸ ਵਿੱਚ ਕੋਈ ਬਦਲਾਵ ਨਹੀਂ ਹੋਇਆ ਹੈ। ਮੁੱਖ ਸੈਕਟਰੀ ਨੇ ਦੋਨਾਂ ਦੇਸ਼ਾਂ ਦੀ ਸਰਕਾਰ ਨਾਲ ਸੰਪਰਕ ਕੀਤਾ ਹੈ।

ਜੀ-7 ਦੀ ਬੈਠਕ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਇਸ ‘ਤੇ ਚਰਚਾ ਕੀਤੀ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਲੋਂ ਇਸ ਉੱਤੇ ਗੱਲ ਹੋਈ ਹੈ। ਦੱਸ ਦਈਏ ਕਿ ਕਈ ਹੋਰ ਦੇਸ਼ਾਂ ਦੀ ਹੀ ਤਰ੍ਹਾਂ ਯੂਐਨ ਨੇ ਵੀ ਕਸ਼ਮੀਰ ਮੁੱਦੇ ਨੂੰ ਅੰਦੂਰਨੀ ਮਾਮਲਾ ਦੱਸਿਆ ਹੈ। ਭਾਰਤ ਹਮੇਸ਼ਾ ਤੋਂ ਹੀ ਵਿਚੋਲਗੀ ਦੀ ਸੰਭਾਵਨਾ ਤੋਂ ਇਨਕਾਰ ਕਰਦਾ ਆ ਰਿਹਾ ਹੈ।

ਸੰਯੁਕਤ ਰਾਸ਼ਟਰ ਨੇ ਕਿਹਾ, ਗੱਲਬਾਤ ਨਾਲ ਸੁਲਝਾਓ ਮਾਮਲਾ

ਸੰਯੁਕਤ ਰਾਸ਼ਟਰ ਨੇ ਕਸ਼ਮੀਰ ‘ਤੇ ਜਾਰੀ ਤਨਾਅ ‘ਤੇ ਸਪੱਸ਼ਟ ਕਿਹਾ ਕਿ ਦੋਨਾਂ ਦੇਸ਼ਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਇਸ ਮੁੱਦੇ ਦਾ ਹੱਲ ਲੱਭਣਾ ਚਾਹੀਦਾ ਹੈ। ਦੋਨੇਂ ਹੀ ਦੇਸ਼ਾਂ ਨੂੰ ਗੱਲਬਾਤ ਦੇ ਜ਼ਰੀਏ ਕਸ਼ਮੀਰ  ਦਾ ਹੱਲ ਲੱਭਣਾ ਹੋਵੇਗਾ।  ਦੱਸ ਦਈਏ ਕਿ ਭਾਰਤ ਦਾ ਸਪੱਸ਼ਟ ਪੱਖ ਹੈ ਕਿ ਕਸ਼ਮੀਰ ਦਾ ਮੁੱਦਾ ਅੰਦੂਰਨੀ ਹੈ ਅਤੇ ਇਸ ਵਿੱਚ ਕਿਸੇ ਪ੍ਰਕਾਰ ਦੀ ਵਿਚੋਲਗੀ ਜਾਂ ਕਿਸੇ ਤੀਸਰੇ ਪੱਖ ਦਾ ਦਖਲ ਭਾਰਤ ਨੂੰ ਮੰਜ਼ੂਰ ਨਹੀਂ ਹੈ।

ਭਾਰਤ ਨੇ ਪਹਿਲਾਂ ਹੀ UN ਵਿੱਚ ਪਾਕਿਸਤਾਨ ਦੇ ਝੂਠ ਦਾ ਕੀਤਾ ਪਰਦਾਫਾਸ਼

ਦੱਸ ਦਈਏ ਕਿ ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰ ਕੌਂਸਲ ‘ਚ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਨੇ ਇੱਕ-ਇੱਕ ਕਰ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਕੀਤਾ। ਭਾਰਤ ਵੱਲੋਂ ਵਿਦੇਸ਼ ਮੰਤਰਾਲਾ ਦੇ ਸਕੱਤਰ ਨੇ ਕਿਹਾ ਕਿ ਸਾਡੇ ਕਦਮ ਨਾਲ ਪਾਕਿਸਤਾਨ ਨੂੰ ਅਹਿਸਾਸ ਹੋ ਗਿਆ ਹੈ ਕਿ ਉਸਦੇ ਅਤਿਵਾਦ ਮਸੂਬੇ ਹੁਣ ਕਾਮਯਾਬ ਨਹੀਂ ਹੋਣਗੇ।  ਭਾਰਤ ਨੇ ਜੰਮੂ-ਕਸ਼ਮੀਰ ਵਿੱਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਦੱਸਿਆ।