ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਲੋਕਾਂ ਨੂੰ ਭਾਰਤ ਦੇ ਹਵਾਲੇ ਕੀਤਾ: ਸੂਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਉਹਨਾਂ ਪੰਜ ਵਿਅਕਤੀਆਂ ਨੂੰ ਸ਼ਨੀਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ ਹੈ ਜੋ ਪਿਛਲੇ ਦਿਨੀਂ ਲਾਪਤਾ ਹੋ ਗਏ ਸੀ।

China Hands Over 5 Indians Who Went Missing From Arunachal

ਨਵੀਂ ਦਿੱਲੀ: ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਉਹਨਾਂ ਪੰਜ ਵਿਅਕਤੀਆਂ ਨੂੰ ਸ਼ਨੀਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ ਹੈ ਜੋ ਪਿਛਲੇ ਦਿਨੀਂ ਲਾਪਤਾ ਹੋ ਗਏ ਸੀ। ਫੌਜ ਦੇ ਸੂਤਰਾਂ ਵੱਲੋਂ ਇਹ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਨੇ ਵੀ ਇਸ ਸਬੰਧੀ ਟਵੀਟ ਕੀਤਾ ਸੀ।

ਉਹਨਾਂ ਨੇ ਦੱਸਿਆ ਸੀ ਕਿ ‘ਚੀਨੀ ਪੀਐਲਏ ਨੇ ਭਾਰਤੀ ਫੌਜ ਨੂੰ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਭਾਰਤ ਨੂੰ ਸੌਂਪਣ ਦੀ ਪੁਸ਼ਟੀ ਕੀਤੀ ਹੈ’। ਭਾਰਤੀ ਫੌਜ ਦੇ ਬਿਆਨ ਮੁਤਾਬਕ ਮੈਡੀਕਲ ਹੋਣ ਤੋਂ ਬਾਅਦ ਪੰਜਾਂ ਲੋਕਾਂ ਨੂੰ ਕਿਬਿਤੂ 'ਚ ਰਿਸੀਵ ਕੀਤਾ ਗਿਆ ਹੈ।

ਵਾਪਸ ਆਉਣ ਤੋਂ ਬਾਅਦ ਇਹਨਾਂ ਨੂੰ ਕੋਰੋਨਾ ਵਾਇਰਸ ਪ੍ਰੋਟੋਕਾਲ ਮੁਤਾਬਕ 14 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ। ਦੱਸ ਦਈਏ ਕਿ ਪਿਛਲੇ ਸ਼ਨੀਵਾਰ ਨੂੰ ਇਕ ਸਥਾਨਕ ਅਖ਼ਬਾਰ ਨੇ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਤਾਗਿਨ ਭਾਈਚਾਰੇ ਦੇ 5 ਲੋਕ ਜੋ ਕਿ ਨਾਚੋ ਸ਼ਹਿਰ ਦੇ ਕੋਲ ਇਕ ਪਿੰਡ ਦੇ ਰਹਿਣ ਵਾਲੇ ਹਨ, ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ।

ਅਖ਼ਬਾਰ ਨੇ ਲਿਖਿਆ ਕਿ ਇਸ ਮੌਕੇ ਉਹ ਜੰਗਲ ਵਿਚ ਸ਼ਿਕਾਰ ਲਈ ਗਏ ਸੀ। ਰਿਪੋਰਟ ਇਕ ਰਿਸ਼ਤੇਦਾਰ ਦੇ ਹਵਾਲੇ ਤੋਂ ਛਾਪੀ ਗਈ ਸੀ, ਜਿਸ ਨੇ ਦਾਅਵਾ ਕੀਤਾ ਕਿ ਉਹਨਾਂ ਲੋਕਾਂ ਨੂੰ ਚੀਨੀ ਫੌਜ ਵੱਲੋਂ ਅਗਵਾ ਕਰ ਲਿਆ ਗਿਆ ਹੈ। ਇਹ ਦਾਅਵਾ ਸੋਸ਼ਲ ਮੀਡੀਆ ਜ਼ਰੀਏ ਕੀਤਾ ਗਿਆ, ਜੋ ਕਿ ਤੇਜ਼ੀ ਨਾਲ ਵਾਇਰਲ ਹੋਇਆ।