ਉੱਤਰ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਮਾਂ-ਪੁੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ

Tragic accident in Uttar Pradesh

 

ਆਗਰਾ: ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਕਪਤਾਨਗੰਜ ਥਾਣਾ ਖੇਤਰ ਦੇ ਰਾਜ ਮਾਰਗ 'ਤੇ ਦੁਧੌਰਾ ਪਿੰਡ ਦੇ ਕੋਲ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ  ਕਾਰ ਸੜਕ ਦੇ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ (Tragic accident in Uttar Pradesh) ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਦੋ ਲੋਕ (Tragic accident in Uttar Pradesh) ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲ (High-speed car collides with truck) ਦਾਖਲ ਕਰਵਾਇਆ ਗਿਆ। 

ਹੋਰ ਵੀ ਪੜ੍ਹੋ: ਅਮਰੀਕਾ ਵਿਚ ਮੁਸਲਮਾਨਾਂ, ਸਿੱਖਾਂ ਆਦਿ ਵਿਰੁਧ ਅਪਰਾਧਾਂ ’ਚ ਹੋਇਆ ਵਾਧਾ: ਕਾਂਗਰਸ ਮੈਂਬਰ

 

ਪੁਲਿਸ ਅਨੁਸਾਰ ਰਾਜਨ ਜੀਤ ਪ੍ਰਤਾਪ ਚੌਹਾਨ ਪੁੱਤਰ ਕਲਿਆਣ ਵਾਸੀ ਕੁਸ਼ੀਨਗਰ ਸ਼ਨੀਵਾਰ ਦੇਰ ਰਾਤ ਉਸ ਦੇ ਛੋਟੇ  ਬੇਟੇ ਨਿਤਿਨ ਕੁਮਾਰ (18) ਨੂੰ ਦਵਾਈ ਦਿਵਾਉਣ ਲਈ ਲਖਨਊ ਪੀਜੀਆਈ (High-speed car collides with truck) ਗਏ ਸਨ। ਉਥੋਂ  ਦਵਾਈ ਲੈਣ ਤੋਂ ਬਾਅਦ ਉਹ ਵਾਪਸ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਈਵੇ ਦੇ ਕਿਨਾਰੇ ਖੜ੍ਹੇ ਰੇਤ ਨਾਲ ਭਰੇ ਟਰੱਕ (Tragic accident in Uttar Pradesh) ਨਾਲ ਜਾ ਟਕਰਾਈ।

 

ਟੱਕਰ ਇੰਨੀ ਜ਼ਬਰਦਸਤ (Tragic accident in Uttar Pradesh) ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਸਵਾਰ ਸੁਭਵਤੀ ਦੇਵੀ (53) ਅਤੇ ਉਸ ਦੇ ਛੋਟੇ ਬੇਟੇ ਨਿਤਿਨ ਕੁਮਾਰ (18) ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਹੋਰ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ