ਬਿਹਾਰ ਪੁਲਿਸ ਨੂੰ ਮਿਲਿਆ ਨਵਾਂ ‘ਹਾਈਟੇਕ ਹੈਡਕੁਆਰਟਰ’, ਮੁੱਖ ਮੰਤਰੀ ‘ਨੀਤਿਸ਼’ ਨੇ ਕੀਤਾ ਉਦਘਾਟਨ
ਬਿਹਾਰ ਪੁਲਿਸ ਹੈਡਕੁਆਰਟਰ ਨੂੰ ਅਪਣਾ ਨਵਾਂ ਭਵਨ ਮਿਲ ਗਿਆ ਹੈ..................
ਪਟਨਾ (ਭਾਸ਼ਾ) : ਬਿਹਾਰ ਪੁਲਿਸ ਹੈਡਕੁਆਟਰ ਨੂੰ ਅਪਣਾ ਨਵਾਂ ਭਵਨ ਮਿਲ ਗਿਆ ਹੈ। 100 ਸਾਲ ਤੋਂ ਬਾਅਦ ਪੁਲਿਸ ਹੈਡਕੁਆਟਰ ਨੂੰ ਨਵਾਂ ਭਵਨ ਮਿਲਿਆ ਹੈ। ਇਸ ਦਾ ਨਾਮ ਸਰਦਾਰ ਪਟੇਲ ਦੇ ਨਾਂ ‘ਤੇ ਰੱਖਿਆ ਗਿਆ ਹੈ। 305 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਭਵਨ ਦਾ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਅੱਜ (ਸ਼ੁੱਕਰਵਾਰ) ਨੂੰ ਉਦਘਾਟਨ ਕੀਤਾ। ਇਹ ਕਈਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਾਈਟੇਕ ਭਵਨ ਹੈ।
ਇਸ ਬਿਹਾਰ ਪੁਲਿਸ ਦੇ ਆਧੁਨੀਕਰਨ ਦੀ ਦਿਸ਼ਾ ‘ਚ ‘ਮੀਲ ਦਾ ਪੱਥਰ’ ਮੰਨਿਆ ਜਾਂਦਾ ਹੈ। ਸਰਦਾਰ ਪਟੇਲ ਭਵਨ ਨੂੰ ਭੂਚਾਲ ਰੋਧਕ ਬਣਾਇਆ ਗਿਆ ਹੈ। ਰਿਕਟਰ ਸਕੇਲ ਉਤੇ ਅੱਠ ਦੀ ਤੀਬਰਤਾ ਨਾਲ ਆਉਣ ਵਾਲੇ ਭੂਚਾਲ ਦਾ ਵੀ ਇਸ ਭਵਨ ਤੇ ਕੋਈ ਅਸਰ ਨਹੀਂ ਹੋ ਸਕਦਾ। ਨਾਲ ਹੀ ਇਸ ਬਿਲਡਿੰਗ ਤੋਂ ਆਪਦਾ ਪ੍ਰਬੰਧਨ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਬਿਲਡਿੰਗ ਦੀ ਛੱਤ ਉਪਰ ਹੈਲੀਕਾਪਟਰ ਉਤਾਰਨ ਦੀ ਵੀ ਵਿਵਸਥਾ ਕੀਤੀ ਗਈ ਹੈ।
ਸਰਦਾਰ ਪਟੇਲ ਭਵਨ ਬਿਹਾਰ ਦਾ ਪਹਿਲਾਂ ਭੂਚਾਲ ਰੋਧਕ ਬਿਲਡਿੰਗ ਹੈ। ਇਸ ਮੌਕੇ ਪਰ ਸੀਐਮ ਨੀਤਿਸ਼ ਕੁਮਾਰ 26 ਨਵੇਂ ਥਾਣੇ ਦੇ ਨਾਲ-ਨਾਲ 109 ਪੁਲਿਸ ਭਵਨਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਪੁਲਿਸ ਭਵਨਾਂ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਸ ਮੌਕੇ ‘ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਸਹਿਤ ਬਿਹਾਰ ਸਰਕਾਰ ਦੇ ਕਈਂ ਮੰਤਰੀ ਅਧਿਕਾਰੀ ਵੀ ਸ਼ਾਮਲ ਸਨ।
ਨਵੇਂ ਪੁਲਿਸ ਹੈਡਕੁਆਰਟਰ ‘ਚ ਦਸ ਦਿਨਾਂ ਤਕ ਦੇ ਲਈ ਪਾਵਰ ਬੈਕਅਪ ਦੀ ਸੇਵਾ ਵੀ ਹੈ। ਸਰਦਾਰ ਪਟੇਲ ਭਵਨ ਨੂੰ ਸੋਲਰ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾ ਹੀ ਨਹੀਂ ਇਹ ਇਕ ਗ੍ਰੀਨ ਬਿਲਡਿੰਗ ਵੀ ਹੋਵੇਗੀ। ਭਵਨ ਦਾ ਪਾਣੀ ਵੀ ਬਾਹਰ ਨਹੀਂ ਜਾਵੇਗਾ, ਇਥੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਗਾਇਆ ਗਿਆ ਹੈ।