ਵਿਜਯਾ ਰਾਜੇ ਸਿੰਧੀਆ ਦਾ 100ਵਾਂ ਜਨਮਦਿਨ, ਭਾਜਪਾ ਮਨਾਏਗੀ ਜਨਮਸ਼ਤਾਬਦੀ ਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਸਿੰਧੀਆ ਰਾਜਘਰਾਨੇ ਦੀ ਵਿਜਯਾਰਾਜੇ ਸਿੰਧੀਆ ਰਾਜਮਾਤਾ ਦਾ ਜਨਮਸ਼ਤਾਬਦੀ ਸਾਲ ਮਨਾਉਣ ਜਾ ਰਹੀ ਹੈ।

Vijyaraje Scindia

ਭੌਪਾਲ, ( ਪੀਟੀਆਈ) : ਭਾਜਪਾ ਸਿੰਧੀਆ ਰਾਜਘਰਾਨੇ ਦੀ ਵਿਜਯਾਰਾਜੇ ਸਿੰਧੀਆ ਰਾਜਮਾਤਾ ਦਾ ਜਨਮਸ਼ਤਾਬਦੀ ਸਾਲ ਮਨਾਉਣ ਜਾ ਰਹੀ ਹੈ। ਦੇਸ਼ਭਰ ਵਿਚ ਸਿੰਧੀਆ ਦੇ ਜਨਮਸ਼ਤਾਬਦੀ ਸਾਲ ਨੂੰ ਸ਼ਾਨ ਨਾਲ ਮਨਾਇਆ ਜਾਵੇਗਾ। ਮੁਖ ਸਮਾਗਮ ਰਾਜਮਾਤਾ ਦੀ ਕਰਮਭੂਮੀ ਗਵਾਲੀਅਰ ਵਿਖੇ ਹੋਵੇਗਾ। ਜਿਥੇ ਮੁਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਖੁਦ ਹਾਜਰ ਹੋਣਗੇ ਅਤੇ ਪ੍ਰੋਗਰਾਮ ਤੋਂ ਬਾਅਦ ਮਹਿਲਾ ਮੋਰਚਾ ਦੀ ਮੈਰਾਥਨ ਦੋੜ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਦੇਸ਼ ਮੁਖੀ ਅਤੇ ਸਾਸੰਦ ਰਾਕੇਸ਼ ਸਿੰਘ ਨੇ ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ

ਕਿ ਅੱਜ ਤੋਂ ਗਵਾਲੀਅਰ ਵਿਖੇ ਸ਼ੁਰੂ ਹੋਣ ਵਾਲੀ ਮਹਿਲਾ ਮੈਰਾਥਨ ਦਿੱਲੀ ਤਕ ਜਾਵੇਗੀ। ਗਵਾਲੀਅਰ ਤੋਂ ਦਿੱਲੀ ਤਕ ਪਹੁੰਚਣ ਵਾਲੀ ਮਹਿਲਾ ਮੈਰਾਥਨ ਦੌੜ ਨੂੰ ਮੁਖਮੰਤਰੀ ਸ਼ਿਵਰਾਜ ਸਿੰਘ ਚੌਹਾਨ, ਚੋਣ ਮੁਹਿੰਮ ਕਮੇਟੀ ਦੇ ਕੁਆਰਡੀਨੇਟਰ ਅਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਮੋਰਚਾ ਦੀ ਰਾਸ਼ਟਰੀ ਮੁਖੀ ਵਿਜਯਾ ਰਾਹਟਕਰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਸਿੰਘ ਨੇ ਕਿਹਾ ਕਿ ਭਾਜਪਾ ਦੀ ਪ੍ਰਦੇਸ਼ ਅਤੇ ਕੇਂਦਰ ਦੀ ਸਰਕਾਰਾਂ ਔਰਤਾਂ ਦੇ ਸ਼ਕਤੀਕਰਣ ਲਈ ਅਪਣੇ ਵੱਖ-ਵੱਖ ਨੀਤੀਗਤ ਫੈਸਲਿਆਂ ਅਤੇ ਪ੍ਰੋਗਰਾਮਾਂ ਰਾਹੀ ਰਾਜਮਾਤਾ ਦੀ ਵਿਚਾਰਧਾਰਾ ਨੂੰ ਜਮੀਨ ਤੇ ਉਤਾਰਨ ਦਾ ਕੰਮ ਕਰ ਰਹੀਆਂ ਹਨ।

ਲਿੰਗ ਅਨੁਪਾਤ ਵਿਚ ਸੰਤੁਲਨ ਦੇ ਨਾਲ-ਨਾਲ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਦੇਸ਼ ਵਿਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਚਲ ਰਹੀ ਹੈ। ਜਿਸਨੂੰ ਸ਼ੁਰੂ ਕਰਨ ਵਾਲੇ ਚੌਣਵੇਂ ਪ੍ਰਦੇਸ਼ਾਂ ਵਿਚ ਮੱਧ ਪ੍ਰਦੇਸ਼ ਹੈ। ਉਨਾਂ ਕਿਹਾ ਕਿ ਨਾਬਾਲਿਗ ਕੁੜੀਆਂ ਨਾਲ ਦੁਰਵਿਹਾਰ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਚੇ ਚੜਾਉਣ ਅਤੇ ਕਾਨੂੰਨ ਬਣਾਉਣ ਵਿਚ ਵੀ ਮੱਧਪ੍ਰਦੇਸ਼ ਅੱਗੇ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਇਹ ਕਾਨੂੰਨ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੱਧਰ ਤੇ ਵੀ ਲਾਗੂ ਕਰ ਦਿਤਾ ਗਿਆ ਹੈ।

ਸਿੰਘ ਨੇ ਹੋਰ ਦਸਿਆ ਕਿ ਵੱਖ-ਵੱਖ ਰਾਜਾਂ ਵਿਚ ਆਯੋਜਿਤ ਪ੍ਰੋਗਰਾਮਾਂ ਵਿਚ ਵੱਖ-ਵੱਖ ਔਰਤਾਂ ਰਾਜਮਾਤਾ ਦੇ ਜੀਵਨ ਚਰਿਤੱਰ ਤੇ ਰੌਸ਼ਨੀ ਪਾਉਣਗੀਆਂ। ਸਾਬਕਾ ਮੁਖਮੰਤਰੀ ਉਮਾ ਭਾਰਤੀ, ਪ੍ਰਦੇਸ਼ ਸ਼ਾਸਨ ਦੀ ਮੰਤਰੀ ਲਲਿਤਾ ਯਾਦਵਾ, ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਮੰਤਰੀ ਅਰਚਨਾ ਚਿਟਨੀਸ ਅਤੇ ਮਹਾਪੌਲ ਮਾਲਿਨੀ ਗੌੜ ਇੰਦੌਰ, ਉਤਰਪ੍ਰਦੇਸ਼ ਦੀ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਅਤੇ ਮੰਤਰੀ ਕੁਸੁਮ ਮੇਹਦੇਲੇ ਰੀਵਾ, ਕੇਂਦਰੀ ਮੰਤਰੀ ਨਿਰੰਜਨਾ ਜਯੋਤੀ, ਸੰਸਦੀ ਮੰਤਰੀ ਜਯੋਤੀ ਧਰੁਵੇ ਛਿਦਵਾੜਾ, ਸਰੋਜ ਪਾਂਡੇ, ਪ੍ਰਦੇਸ਼ ਮੰਤਰੀ ਕ੍ਰਿਸ਼ਨਾ ਗੌੜ ਉਜੈਨ, ਸੰਸਦੀ ਮੰਤਰੀ ਮੀਨਾਕਸ਼ੀ ਲੇਖੀ, ਮਹਾਪੌਰ ਸਵਾਤੀ ਗੌੜਬੋਲੇ ਜਬਲਪੁਰ ਵਿਚ ਆਯੋਜਿਤ ਕਮਲ ਸ਼ਕਤੀ ਸੰਚਾਰ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੀਆਂ। ਇਸੇ ਤਰਾਂ ਹੋਰਨਾਂ ਸਾਰੇ ਜਿਲਿਆਂ ਵਿਚ ਮਹਿਲਾ ਮੋਰਚਾ ਦੀਆਂ ਮੁਖ ਵਰਕਰਾਂ ਹਾਜ਼ਰ ਰਹਿਣਗੀਆਂ।