'ਸਵਾਮੀ ਸਾਨੰਦ' ਨੂੰ ਅਸੀਂ ਕਦੇ ਨਹੀਂ ਭੁੱਲਾਂਗੇ, ਉਹਨਾਂ ਦੀ ਲੜਾਈ ਰੱਖਾਂਗੇ ਜਾਰੀ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੰਗਾ ਦੀ ਸਫਾਈ ਅਤੇ ਸੰਭਾਲ ਦੇ ਲਈ ਲੰਮੇ ਸਮੇਂ ਤੱਕ ਸੰਘਰਸ਼ ਕਰਨ ਵਾਲੇ ਪ੍ਰਾਇਵਰਣਵਿਦ...

Swami Sanand

ਨਵੀਂ ਦਿੱਲੀ (ਪੀਟੀਆਈ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੰਗਾ ਦੀ ਸਫਾਈ ਅਤੇ ਸੰਭਾਲ ਦੇ ਲਈ ਲੰਮੇ ਸਮੇਂ ਤੱਕ ਸੰਘਰਸ਼ ਕਰਨ ਵਾਲੇ ਪ੍ਰਾਇਵਰਣਵਿਦ ਜੀਡੀ ਅਗਰਵਾਲ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਅਸੀਂ ਉਹਨਾਂ ਦੀ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ਜੇਕਰ ਗੰਗਾ ਦੇ ਸੱਚੇ ਪੁੱਤਰ ਪ੍ਰੋਫੈਸਰ ਜੀਡੀ ਅਗਰਵਾਲ ਨਹੀਂ ਰਹੇ ਤਾਂ ਅਸੀਂ ਉਹਨਾਂ ਦੀ ਲੜਾਈ ਪਹਿਲਾਂ ਵਾਂਗ ਹੀ ਚਲਦੀ ਰੱਖਾਂਗੇ । ਗੰਗਾ ਨੂੰ ਬਚਾਉਣ ਲਈ ਉਹਨਾਂ ਨੇ ਅਪਣੇ ਆਪ ਨੂੰ ਕੁਰਬਾਨ ਕਰ ਦਿਤਾ। ਉਹਨਾਂ ਨੇ ਕਿਹਾ, ਹਿੰਦੁਸਤਾਨ ਨੂੰ ਗੰਗਾ ਵਰਗੀਆਂ ਨਦੀਆਂ ਨੇ ਬਣਾਇਆ ਹੈ। ਗੰਗਾ ਨੂੰ ਬਚਾਉਣਾ ਮਤਲਬ ਦੇਸ਼ ਨੂੰ ਬਚਾਉਣਾ ਹੈ।

ਅਸੀਂ ਉਹਨਾਂ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਉਹਨਾਂ ਦੀ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ। ਲੰਬੇ ਸਮੇਂ ਤੋਂ ਗੰਗਾ ਦੀ ਸਫਾਈ ਅਤੇ ਸੰਭਾਲ ਦੀ ਮੰਗ ਕਰ ਰਹੇ, ਜੀਡੀ ਅਗਰਵਾਲ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹਨਾਂ ਨੂੰ ਸਵਾਮੀ ਸਾਨੰਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਵਾਮੀ ਸਾਨੰਦ ਪਿਛਲੇ 112 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸੀ। ਉਹਨਾਂ ਨੇ 9 ਅਕਤੂਬਰ ਤੋਂ ਪਾਣੀ ਪੀਣਾ ਵੀ ਛੱਡ ਦਿਤਾ ਸੀ। ਉਧਰ ਸ੍ਰੀ ਵਿਦਿਆ ਮੱਠ ਦੇ ਮਹੰਤ ਅਵੀਮੁਕਤੇਸ਼ਵਰਾ ਨੰਦ ਨੇ ਸਵਾਮੀ ਸਾਨੰਦ ਦੀ ਮੌਤ ਨੂੰ ਹੱਤਿਆ ਦੱਸਿਆ ਹੈ। ਅਵਿਮੁਕਤੇਸ਼ਵਰਾ ਨੰਦ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ।

ਕਿ ਜਿਹੜੇ ਵਿਅਕਤੀ ਆੱਜ ਸਵੇਰ ਤਕ ਠੀਕ ਅਤੇ ਸਿਹਤਮੰਦ ਸੀ ਅਤੇ ਉਹਨਾਂ ਨੂੰ ਅਪਣੇ ਹੱਥਾਂ ਨਾਲ ਪ੍ਰੈਸ ਲਿਖ ਕੇ ਰਿਲੀਜ਼ ਕਰ ਰਹੇ ਸੀ। ਉਹ 111 ਦਿਨਾਂ ਤੋਂ ਤਪੱਸਿਆ ਕਰਦੇ ਹੋਏ ਆਸ਼ਰਮ ‘ਚ ਤਾਂ ਠੀਕ ਰਹੇ ਪਰ ਹਸਪਤਾਲ ਵਿਚ ਪਹੁੰਚ ਕੇ ਇਕ ਰਾਤ ਬਿਤਾਉਣ ਤਕ ਹੀ ਉਹਨਾਂ ਦੀ ਉਸ ਸਮੇਂ ਹੀ ਮੌਤ ਹੋ ਗਈ ਜਦੋਂ ਉਹ ਅਪਣੇ ਆਪ ਹੀ ਉਹਨਾਂ ਦੇ ਸਰੀਰ ਵਿਚ ਆਈ ਪੋਟਾਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਮੁੱਖ ਤੋਂ ਅਤੇ ਇੰਨਜੈਕਸ਼ਨ ਦੇ ਮਾਧਿਅਮ ਤੋਂ ਪੋਟਾਸ਼ੀਅਮ ਲੈਣਾ ਮੰਨ ਗਏ, ਉਹਨਾਂ ਨੇ ਦੋਸ਼ ਲਗਾਇਆ ਕਿ ਅਸੀਂ ਪੂਰੀ ਤਰ੍ਹਾਂ ਇਹ ਲੱਗਦਾ ਹੈ ਕਿ ਸਵਾਮੀ ਸਾਨੰਦ ਦੀ ਹੱਤਿਆ ਹੋਈ ਹੈ।

ਅਵੀਮੁਕਤੇਸ਼ਵਰਾ ਨੰਦ ਨੇ ਗੰਗਾ ਦੀ ਅਵਿਰਲ ਧਾਰਾ ਦੀ ਮੰਗ ਨੂੰ  ਲੈ ਕੇ ਤਪੱਸਿਆ ਕਰ ਰਹੇ ਅਪਣੇ ਚੇਲੇ ਸਵਾਮੀ ਗਿਆਨਸਵਰੂਪ ਸਾਨੰਦ ਦੀ ਅਚਾਨਕ ਹੋਈ ਮੌਤ ਉਤੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਕਿਹਾ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਜੇਕਰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਗੰਗਾ ਦੀ ਗੱਲ ਕਰੇਗਾ। ਉਸ ਦੀ ਹੱਤਿਆ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਦੇਸ਼ ‘ਚ ਗੰਗਾ ਦੇ ਲਈ ਪਹਿਲਾਂ ਵੀ ਸਾਡੇ ਬਜੂਰਗਾਂ ਨੇ ਬਲਿਦਾਨ ਦਿਤਾ ਹੈ। ਅੱਜ ਵੀ ਗੰਗਾ ਭਗਤ ਗੰਗਾ ਦੇ ਲਈ ਕੁਝ ਵੀ ਕਰ ਸਕਦੇ ਹਨ। ਪਿੱਛੇ ਨਹੀਂ ਹੱਟਣਗੇ। ਉਹਨਾਂ ਨੇ ਕਿਹਾ ਕਿ ਸਾਨੰਦ ਦੇ ਚਲੇ ਜਾਣ ਤੋਂ ਗੰਗਾ ਅਭਿਆਨ ਨਹੀਂ ਰੁਕੇਗਾ। ਇਹ ਤਾਂ ਐਵੇਂ ਹੀ ਚਲਦਾ ਰਹੇਗਾ।