ਸਵਾਮੀ ਦੇ ਬਿਆਨ 'ਤੇ ਮਾਲਦੀਵ ਨੇ ਜਤਾਇਆ ਇਤਰਾਜ਼, ਹੁਣ ਦਿੱਤੀ ਸਫਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਵਾਦਿਤ ਬਿਆਨਾਂ ਲਈ ਚਰਚਿਤ ਸੁਬਰਮਣਿਅਮ ਸਵਾਮੀ ਦੇ ਬੜਬੋਲੇ ਬਿਆਨ ਨੇ ਇਸ ਵਾਰ ਭਾਰਤ ਸਾਹਮਣੇ ਸਿਆਸਤੀ ਸੰਕਟ ਖਡ਼੍ਹਾ ਕਰ ਦਿਤਾ ਹੈ। ਸਵਾਮੀ ਨੇ ਇਕ ਟਵੀਟ...

Subramanian Swamy

ਨਵੀਂ ਦਿੱਲੀ : ਵਿਵਾਦਿਤ ਬਿਆਨਾਂ ਲਈ ਚਰਚਿਤ ਸੁਬਰਮਣਿਅਮ ਸਵਾਮੀ ਦੇ ਬੜਬੋਲੇ ਬਿਆਨ ਨੇ ਇਸ ਵਾਰ ਭਾਰਤ ਸਾਹਮਣੇ ਸਿਆਸਤੀ ਸੰਕਟ ਖਡ਼੍ਹਾ ਕਰ ਦਿਤਾ ਹੈ। ਸਵਾਮੀ ਨੇ ਇਕ ਟਵੀਟ ਕਰ ਕਿਹਾ ਸੀ ਕਿ ਮਾਲਦੀਵ ਵਿਚ ਚੋਣਾਂ ਵਿਚ ਅੜਚਨ ਹੋਣ ਦੀ ਹਾਲਤ ਵਿਚ ਭਾਰਤ ਨੂੰ ਉਸ 'ਤੇ ਹਮਲਾ ਕਰ ਦੇਣਾ ਚਾਹੀਦਾ ਹੈ। ਸਵਾਮੀ ਦੇ ਇਸ ਟਵੀਟ ਨਾਲ ਗੁੱਸਾ 'ਚ ਆਏ ਮਾਲਦੀਵ ਦੇ ਵਿਦੇਸ਼ ਮੰਤਰਾਲਾ ਨੇ ਦੇਸ਼ ਵਿਚ ਸਥਿਤ ਭਾਰਤ ਦੇ ਹਾਈ ਕਮਿਸ਼ਨਰ ਅਖਿਲੇਸ਼ ਮਿਸ਼ਰਾ ਨੂੰ ਸਮਨ ਜਾਰੀ ਕੀਤਾ ਹੈ। 

ਮਾਲਦੀਵ ਵਿੱਚ ਅਗਲੇ ਮਹੀਨੇ ਚੋਣ ਹੋਣ ਵਾਲੇ ਹਨ। ਸਵਾਮੀ ਨੇ ਸ਼ੁਕਰਵਾਰ ਨੂੰ ਇਹ ਟਵੀਟ ਕੀਤਾ ਸੀ, ਉਸ ਦੇ ਬਾਅਦ ਹੀ ਸਰਕਾਰ ਨੇ ਉਨ੍ਹਾਂ ਦੀ ਇਸ ਰਾਏ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਐਤਵਾਰ ਨੂੰ ਮਾਲਦੀਵ ਨੇ ਭਾਰਤ  ਦੇ ਹਾਈ ਕਮਿਸ਼ਨਰ ਨੂੰ ਤਲਬ ਕਰ ਨਰਾਜ਼ਗੀ ਸਾਫ਼ ਕੀਤੀ। ਦੱਸ ਦਈਏ ਕਿ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ 23 ਸਤੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣ ਵਿਚ ਮੌਜੂਦਾ ਪ੍ਰੈਜ਼ੀਡੈਂਟ ਅਬਦੁੱਲਾ ਯਾਮੀਨ ਤੋਂ ਅੜਚਨ ਪਹੁੰਚਾਏ ਜਾਣ ਦੀ ਸੰਦੇਹ ਜਤਾਈ ਹੈ। ਇਸ ਤੋਂ ਬਾਅਦ ਸਵਾਮੀ ਨੇ ਚੋਣ ਵਿਚ ਰੁਕਾਵਟ ਪਹੁੰਚਾਏ ਜਾਣ ਦੀ ਹਾਲਤ ਵਿਚ ਦਖਲ ਦੇਣ ਦੀ ਗੱਲ ਕਹੀ ਸੀ।  

ਹਾਲਾਂਕਿ ਹੁਣ ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਮਾਲਦੀਵ ਵਿਚ ਮੌਜੂਦ ਭਾਰਤੀ ਨਾਗਰਿਕਾਂ ਦੇ ਨਾਲ ਗਲਤ ਵਿਵਹਾਰ ਨਹੀਂ ਕੀਤਾ ਜਾ ਸਕਦਾ। ਮੇਰੀ ਇਹ ਰਾਏ ਹੈ ਕਿ ਭਾਰਤ ਦੀ ਜ਼ਿੰਮੇਵਾਰੀ ਹੈ ਕਿ ਮਾਲਦੀਵ ਵਿਚ ਉਹ ਅਪਣੇ ਨਾਗਰਿਕਾਂ ਦੀ ਰੱਖਿਆ ਕਰੇ। ਇਸ ਦੇ ਲਈ ਹਮਲਾ ਵੀ ਵਿਕਲਪ ਹੋ ਸਕਦਾ ਹੈ। ਹਾਲਾਂਕਿ ਮੈਂ ਸਰਕਾਰ ਦਾ ਤਰਜਮਾਨੀ ਨਹੀਂ ਕਰਦਾ।