ਕਸ਼ਮੀਰ ਮੁੱਦੇ ‘ਤੇ ਨਹੀਂ ਹੋਈ ਕੋਈ ਗੱਲ, ਅਤਿਵਾਦ ‘ਤੇ ਰਿਹਾ ਫੋਕਸ- ਵਿਦੇਸ਼ ਸਕੱਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਤੋਂ ਬਾਅਦ ਭਾਰਤੀ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪ੍ਰੈਸ ਕਾਨਫਰੰਸ ਕੀਤੀ।

Vijay Keshav Gokhale

ਨਵੀਂ ਦਿੱਲੀ: ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਤੋਂ ਬਾਅਦ ਭਾਰਤੀ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਵਿਜੈ ਗੋਖਲੇ ਨੇ ਕਿਹਾ ਕਿ ਦੋਵੇਂ ਨੇਤਾਵਾਂ ਵਿਚਕਾਰ ਕਰੀਬ 90 ਮਿੰਟ ਗੱਲਬਾਤ ਹੋਈ। ਇਸ ਤੋਂ ਬਾਅਦ ਵਫਦ ਦੀ ਬੈਠਕ ਅਤੇ ਪੀਐਮ ਮੋਦੀ ਵੱਲੋਂ ਲੰਚ ਅਯੋਜਿਤ ਕੀਤਾ ਗਿਆ। ਇਸ ਤਰ੍ਹਾਂ ਦੋਵੇਂ ਨੇਤਾਵਾਂ ਵਿਚਕਾਰ ਇਸ ਸਮਿੱਟ ਵਿਚ ਕੁੱਲ 6 ਘੰਟੇ ਗੱਲਬਾਤ ਹੋਈ।

ਗੋਖਲੇ ਨੇ ਦੱਸਿਆ ਕਿ ਇਕ ਨਵਾਂ ਮਕੈਨਿਜ਼ਮ ਬਣਾਇਆ ਜਾਵੇਗਾ, ਜਿਸ ਨਾਲ ਵਪਾਰ, ਨਿਵੇਸ਼ ਅਤੇ ਸੇਵਾਵਾਂ ‘ਤੇ ਚਰਚਾ ਹੋਵੇਗੀ। ਚੀਨ ਵੱਲੋਂ ਵਾਈਸ ਪ੍ਰੀਮੀਅਰ ਹੂ ਚੁਨਹੂਆ ਅਤੇ ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਵਿਚ ਸ਼ਾਮਲ ਹੋਵੇਗੀ। ਗੋਖਲੇ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਨੇਤਾਵਾਂ ਵਿਚ ਕਸ਼ਮੀਰ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋਈ ਅਤੇ ਅਤਿਵਾਦ ‘ਤੇ ਕਾਫ਼ੀ ਦੇਰ ਚਰਚਾ ਹੋਈ।

 


 

ਤਮਿਲਨਾਡੂ ਦੇ ਕੋਵਲਮ ਵਿਚ ਭਾਰਤ ਅਤੇ ਚੀਨ ਵਿਚਕਾਰ ਵਫਦ ਪੱਧਰੀ ਗੱਲਬਾਤ ਹੋਈ ਹੈ। ਭਾਰਤ ਵੱਲੋਂ ਪੀਐਮ ਮੋਦੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਵਿਜੈ ਗੋਖਲੇ ਵੀ ਸ਼ਾਮਲ ਸਨ। ਇਸ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਚੀਨ ਅਤੇ ਭਾਰਤੀ ਸੂਬੇ ਤਮਿਲਨਾਡੂ ਵਿਚਕਾਰ ਗਹਿਰੇ ਸੱਭਿਆਚਾਰਕ ਅਤੇ ਵਪਾਰਕ ਸਬੰਧ ਰਹੇ ਹਨ। ਬੀਤੇ 2000 ਸਾਲਾਂ ਤੋਂ ਚੀਨ ਅਤੇ ਭਾਰਤ ਆਰਥਕ ਸ਼ਕਤੀਆਂ ਰਹੇ ਹਨ। ਦੱਸ ਦਈਏ ਕਿ ਇਸ ਮੁਲਾਕਾਤ ਤੋਂ ਬਾਅਦ ਚੀਨੀ ਰਾਸ਼ਟਰਪਤੀ ਨੇਪਾਲ ਲਈ ਰਵਾਨਾ ਹੋ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ