ਬੀਚ  ‘ਤੇ ਪਹੁੰਚੇ ਮੋਦੀ ਨੇ ਕੀਤਾ ਅਜਿਹਾ ਕੰਮ, ਦੇਖਦੇ ਰਹਿ ਗਏ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋ ਦਿਨ ਦੇ ਭਾਰਤੀ ਦੌਰੇ ‘ਤੇ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਮਮਲਾਪੁਰਮ ਵਿਚ ਮੌਜੂਦ ਮੋਦੀ ਸ਼ਨੀਵਾਰ ਸਵੇਰੇ ਮਮਲਾਪੁਰਮ ਬੀਚ ‘ਤੇ ਪਹੁੰਚੇ।

Modi cleans Mahabs beach during morning walk

ਨਵੀਂ ਦਿੱਲੀ: ਦੋ ਦਿਨ ਦੇ ਭਾਰਤੀ ਦੌਰੇ ‘ਤੇ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਮਮਲਾਪੁਰਮ ਵਿਚ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਮਮਲਾਪੁਰਮ ਬੀਚ ‘ਤੇ ਪਹੁੰਚੇ। ਇੱਥੇ ਸਮੁੰਦਰੀ ਤੱਟ ‘ਤੇ ਪਲਾਸਟਿਕ ਫੈਲੀ ਦੇਖ ਪੀਐਮ ਮੋਦੀ ਨੇ ਇਸ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ। ਇਸ ਤਰ੍ਹਾਂ ਪੀਐਮ ਮੋਦੀ ਨੇ ਦੇਸ਼ ਵਿਚ ਸਵੱਛਤਾ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ ਲੈ ਕੇ ਦੇਸ਼ ਭਰ ਵਿਚ ਚਲਾਈ ਗਈ ਅਪਣੀ ਮੁਹਿੰਮ ਵਿਚ ਯੋਗਦਾਨ ਦਿੱਤਾ।

 


 

ਪੀਐਮ ਮੋਦੀ ਨੇ ਇਕ ਵੀਡੀਓ ਟਵੀਟ ਕੀਤਾ ਹੈ, ਜਿਸ ਵਿਚ ਸੁਮੰਦਰ ਤੱਟ ‘ਤੇ ਉਹ ਕੂੜਾ ਇਕੱਠਾ ਕਰਦੇ ਦਿਖ ਰਹੇ ਹਨ। ਪੀਐਮ ਮੋਦੀ ਨੇ ਟਵੀਟ ਕਰ ਕੇ ਕਿਹਾ, ‘ਅੱਜ ਸਵੇਰੇ (ਜਾਗਿੰਗ ਦੇ ਨਾਲ-ਨਾਲ ਸਫਾਈ) ਕੀਤੀ। ਸਾਨੂੰ ਸਾਰਿਆਂ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਸਾਡੇ ਜਨਤਕ ਸਥਾਨ ਸਾਫ ਸੁਥਰੇ ਰਹਿਣ। ਇਸ ਦੇ ਨਾਲ ਹੀ ਸਾਨੂੰ ਇਹ ਵੀ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਫਿੱਟ ਅਤੇ ਤੰਦਰੁਸਤ ਰਹੀਏ’।

ਦੱਸ ਦਈਏ ਕਿ ਅੱਜ ਪੀਐਮ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮਮਲਾਪੁਰਮ ਵਿਚ ਗੱਲਬਾਤ ਹੋਵੇਗੀ। ਪੀਐਮ ਮੋਦੀ ਵੱਲੋਂ ਸਵੱਛਤਾ ਮੁਹਿੰਮ ਨੂੰ ਲੈ ਕੇ ਟਵੀਟਰ ਅਕਾਊਂਟ ‘ਤੇ ਪੋਸਟ ਕੀਤੇ ਗਏ ਵੀਡੀਓ ਨੂੰ ਸਿਰਫ਼ 26 ਮਿੰਟ ਵਿਚ ਹੀ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਅਤੇ ਕਰੀਬ ਸਾਢੇ ਪੰਜ ਹਜ਼ਾਰ ਤੋਂ ਜ਼ਿਆਦਾ ਕਮੈਂਟ ਆਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ