Forbes ਦੀ ਲਿਸਟ ਮੁਤਾਬਕ ਅਮੀਰੀ ਵਿਚ ਗੁਜਰਾਤ ਦੇ ਕਾਰੋਬਾਰੀ ਸਭ ਤੋਂ ਅੱਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਕੇਸ਼ ਅੰਬਾਨੀ ਹਨ ਸਭ ਤੋਂ ਅਮੀਰ ਭਾਰਤੀ

Mukesh Ambani Remains Richest Indian

ਨਵੀਂ ਦਿੱਲੀ: ਫੋਰਬਜ਼ ਮੈਗਜ਼ੀਨ ਦੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿਚ ਮੁਕੇਸ਼ ਅੰਬਾਨੀ ਲਗਾਤਾਰ 12ਵੇਂ ਸਾਲ ਪਹਿਲੇ ਸਥਾਨ ‘ਤੇ ਹਨ। ਉੱਥੇ ਹੀ ਗੌਤਮ ਅਡਾਣੀ ਅੱਠ ਸਥਾਨਾਂ ਦੀ ਛਾਲ ਨਾਲ ਇਸ ਸਾਲ ਦੂਜੇ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸੂਚੀ ਵਿਚ ਸ਼ਾਮਲ ਪੰਜ ਸਭ ਤੋਂ ਅਮੀਰ ਭਾਰਤੀਆਂ ਵਿਚੋਂ ਚਾਰ ਗੁਜਰਾਤੀ ਹਨ।

ਰਿਲਾਇੰਸ ਇੰਡਸਟ੍ਰੀਜ਼ ਲਿਮਟਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 51.4 ਅਰਬ ਡਾਲਰ (3.5 ਲੱਖ ਕਰੋੜ ਰੁਪਏ) ਹੈ, ਉੱਥੇ ਹੀ ਗੌਤਮ ਅਡਾਣੀ ਦੀ ਕੁੱਲ ਜਾਇਦਾਦ 15.7 ਅਰਬ ਡਾਲਰ (1.10 ਲੱਖ ਕਰੋੜ ਰੁਪਏ) ਹੈ। 100 ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿਚ ਚੋਟੀ ਦੇ ਚਾਰ ਗੁਜਰਾਤੀਆਂ ਦੀ ਕੁੱਲ ਜਾਇਦਾਦ 96.9 ਅਰਬ ਡਾਲਰ (7 ਲੱਖ ਕਰੋੜ ਰੁਪਏ) ਹੈ।

ਕਾਰੋਬਾਰੀਆਂ ਦਾ ਨਾਂਅ

ਫੋਰਬਸ ਸੂਚੀ ਵਿਚ ਸਥਾਨ

ਕੁੱਲ ਜਾਇਦਾਦ

ਮੁਕੇਸ਼ ਅੰਬਾਨੀ

1

3.5 ਲੱਖ ਕਰੋੜ ਰੁਪਏ

ਗੌਤਮ ਅਡਾਣੀ

2

1.10 ਲੱਖ ਕਰੋੜ ਰੁਪਏ

ਪਾਲੋਨਜੀ ਮਿਸਤਰੀ

4

1.05 ਲੱਖ ਕਰੋੜ ਰੁਪਏ

ਉਦੈ ਕੋਟਕ

5

1.02 ਲੱਖ ਕਰੋੜ ਰੁਪਏ

 ਇਸ ਸੂਚੀ ਵਿਚ ਹਲਦੀਰਾਮ ਸਨੈਕਸ ਦੇ ਮਨੋਹਰ ਲਾਲ ਅਤੇ ਮਧੁਸੁਦਰ ਅਗਰਵਾਲ 86ਵੇਂ ਸਥਾਨ ‘ਤੇ ਹਨ। ਇਹਨਾਂ ਦੀ ਕੁੱਲ ਜਾਇਦਾਦ 1.7 ਬਿਲੀਅਨ ਡਾਲਰ ਹੈ। ਜੈਗੁਆਰ ਦੇ ਰਾਜੇਸ਼ ਮੇਹਰਾ 95ਵੇਂ ਨੰਬਰ ‘ਤੇ ਹਨ। ਉਹਨਾਂ ਦੀ ਜਾਇਦਾਦ 1.5 ਬਿਲੀਅਨ ਡਾਲਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ