ਫਟੇ ਕੱਪੜੇ, ਗਰੀਬੀ ਦੀ ਮਾਰ, ਫਿਰ ਵੀ ਸੁਣੋ ਮੁੰਡੇ ਦੀ ਅੰਗਰੇਜ਼ੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੜ੍ਹਿਆ ਲਿਖਿਆ ਹੋਕੇ ਦੇਖੋ ਕਿਹੜਾ ਕੰਮ ਕਰਨ ਲਈ ਮਜਬੂਰ

Poor Man English

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਉ ਵਿਚ ਇੱਕ ਵਿਅਕਤੀ ਜਿਸ ਦੇ ਕੱਪੜੇ ਦੇਖ ਐਵੇਂ ਲੱਗਦਾ ਕਿ ਸ਼ਾਇਦ ਸੜਕ ਤੋਂ ਕੂੜਾ ਚੁੱਕਦਾ ਹੋਵੇ। ਹੱਥਾਂ ਤੇ ਲਿਫਾਫੇ ਚੜ੍ਹੇ ਹੋਏ, ਫਟੇ ਮੈਲ਼ੇ ਕੁਚੈਲੇ ਕੱਪੜੇ ਕੂੜੇ ਦਾ ਬੋਰਾ ਹੱਥਾਂ ਚ ਫੜਿਆ। ਪਰ ਜੇ ਤੁਸੀਂ ਇਸ ਦੀ ਅੰਗਰੇਜ਼ੀ ਸੁਣ ਲਵੋ ਤਾਂ ਹੈਰਾਨ ਰਹਿ ਜਾਓਗੇ। ਲੱਗਦਾ ਜਿਵੇਂ ਕੋਈ ਅੰਗਰੇਜ਼ ਬੋਲ ਰਿਹਾ ਹੋਵੇ। ਅੰਗਰੇਜ਼ੀ ਸੁਣ ਕੇ ਸਾਫ ਪਤਾ ਲੱਗਦਾ ਕਿ ਇਹ ਗਾਰੀਬ ਇਨਸਾਨ ਜੋ ਆਪਣੀ ਗ਼ਰੀਬੀ ਦੀ ਗੱਲ ਕਰਦਾ ਹੈ, ਕਾਫੀ ਪੜ੍ਹਿਆ ਲਿਖਿਆ ਹੈ। ਇਹ ਤਾਂ ਨਹੀਂ ਦੱਸਿਆ ਜਾ ਸਕਦਾ ਕਿ ਇਹ ਵੀਡੀਓ ਕਿਥੋਂ ਦੀ ਹੈ।

ਇਹ ਵਿਅਕਤੀ ਆਪਣੇ ਪਿੰਡ ਦਾ ਨਾਮ ਵੀਡੀਓ ਵਿਚ ਲੈ ਰਿਹਾ ਹੈ। ਇਨ੍ਹਾਂ ਵਿਅਕਤੀਆਂ ਵਲੋਂ ਇਸ ਦੀ ਮਦਦ ਕੀਤੇ ਜਾਣ ਦੀ ਗੱਲ ਵੀ ਆਖੀ ਜਾ ਰਹੀ ਹੈ ਜੋ ਕਿ ਸ਼ਾਇਦ ਬਾਅਦ ਵਿਚ ਕੀਤੀ ਵੀ ਹੋ ਸਕਦੀ ਹੈ। ਪਰ ਦੇਸ਼ ਵਿਚ ਪੜ੍ਹੇ ਲਿਖੇ ਗਰੀਬੀ ਰੇਖਾ ਤੋਂ ਹੇਠਾਂ ਕਿਵੇਂ ਜੀ ਰਹੇ ਹਨ, ਕੂੜਾ ਚੁੱਕਦੇ ਹਨ, ਹੋਰ ਤਾਂ ਹੋਰ ਕਈ ਭੀਖ ਤੱਕ ਮੰਗਦੇ ਦੇਖੇ ਗਏ ਹਨ। ਪਰ ਪਤਾ ਨਹੀਂ ਦੇਸ਼ ਦੀ ਵਾਗਡੋਰ ਸਾਂਭਣ ਵਾਲਿਆਂ ਨੂੰ ਇਹ ਗਰੀਬ ਗੁਰਬੇ ਕਦੋਂ ਨਜ਼ਰ ਆਉਣਗੇ।

ਦਸ ਦਈਏ ਕਿ ਅੰਗਰੇਜ਼ੀ ਭਾਸ਼ਾ ਬੋਲਣੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਇਸ ਦੇ ਲਈ ਵੱਧ ਤੋਂ ਵੱਧ ਪੜ੍ਹਨ ਦੀ ਲੋੜ ਹੁੰਦੀ ਹੈ। ਪਰ ਇਸ ਵਿਅਕਤੀ ਬਾਰੇ ਤਾਂ ਇਹੀ ਦਸ ਸਕਦਾ ਹੈ ਕਿ ਇਹ ਪੜ੍ਹਿਆ ਲਿਖਿਆ ਹੈ ਜਾਂ ਨਹੀਂ। ਸੋਸ਼ਲ ਮੀਡੀਆ ਤੇ ਅਜਿਹੀਆਂ ਅਜੀਬੋ ਗਰੀਬ ਵੀਡੀਉਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ਜਿਹਨਾਂ ਬਾਰੇ ਸੋਚ ਕੇ ਹੈਰਾਨੀ ਹੋ ਜਾਂਦੀ ਹੈ। ਕੱਲ੍ਹ ਹੀ ਇਕ ਵੀਡੀਉ ਵਿਚ ਦੇਖਿਆ ਸੀ ਕਿ ਇਕ ਜੋੜਾ ਜਿਸ ਨੇ ਕਿ ਸਾਈਕਲ ਤੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ।

ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਦਾ ਜੰਮਪਲ ਜਸਕਰਨ ਸਿੰਘ ਤੇ ਨਾਲ ਬੈਠੀ ਹੈ ਉਨ੍ਹਾਂ ਦੀ ਪਤਨੀ ਪੈਰੀਨ ਸੋਲਮ ਨੇ ਅਨੋਖਾ ਵਰਲਡ ਟੂਰ ਕੀਤਾ। ਇਨ੍ਹਾਂ ਦੀ ਹੁਣ ਚਾਰੇ ਪਾਸੇ ਵਾਹ ਵਾਹ ਹੋ ਰਹੀ ਹੈ। ਦਰਅਸਲ ਇਹ ਪੰਜਾਬੀ ਨੌਜਵਾਨ ਤੇ ਉਸਦੀ ਪਤਨੀ ਨੇ ਸਵਿਜ਼ਰਲੈਂਡ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਛੇ ਮਹੀਨੇ 'ਚ ਪੰਜਾਬ ਪਹੁੰਚੇ। ਇਸ ਤਰ੍ਹਾਂ ਜਸਕਰਨ ਨੇ ਸਾਬਤ ਕੀਤਾ ਹੌਂਸਲੇ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।