ਰਾਜਮਾਤਾ ਸਿੰਧੀਆ ਦੀ ਜਨਮ ਸ਼ਤਾਬਦੀ ਮੌਕੇ ਪੀਐਮ ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ
ਸਿੱਕੇ 'ਤੇ ਲਾਈ ਗਈ ਰਾਜਮਾਤਾ ਸਿੰਧੀਆ ਦੀ ਤਸਵੀਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਰਚੂਅਲ ਸਮਾਰੋਹ ਜ਼ਰੀਏ ਰਾਜਮਾਤਾ ਵਿਜਿਆ ਰਾਜੇ ਸਿੰਧੀਆ ਦੇ ਸਨਮਾਨ ਵਿਚ 100 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਇਸ ਸਿੱਕੇ 'ਤੇ ਰਾਜਮਾਤਾ ਸਿੰਧੀਆ ਦੀ ਤਸਵੀਰ ਹੈ। ਉਹਨਾਂ ਦੀ ਜਨਮ ਸ਼ਤਾਬਦੀ ਮੌਕੇ ਵਿੱਤ ਮੰਤਰਾਲੇ ਵੱਲੋਂ ਇਹ ਵਿਸ਼ੇਸ਼ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿਚ ਰਾਜਮਾਤਾ ਦੀ ਸ਼ਤਾਬਦੀ ਮੌਕੇ ਕਈ ਸਮਾਰੋਹ ਅਯੋਜਤ ਕੀਤੇ ਜਾਣਗੇ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਗਵਾਲੀਅਰ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਭੋਪਾਲ ਸਥਿਤ ਦਫ਼ਤਰ ਵਿਚ ਰਾਜਮਾਤਾ ਦੇ ਜੀਵਨ 'ਤੇ ਕੇਂਦਿਰ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਰਾਜਮਾਤਾ ਵਿਜਿਆ ਰਾਜੇ ਸਿੰਧੀਆ ਦੇ ਸਨਮਾਨ ਵਿਚ ਸਿੱਕੇ ਨੂੰ ਜਾਰੀ ਕਰਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਮਾਤਾ ਸਿੰਧੀਆ ਨੇ ਆਪਣਾ ਜੀਵਨ ਗ਼ਰੀਬ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਉਹਨਾਂ ਅੱਗੇ ਕਿਹਾ ਕਿ ਰਾਜਮਾਤਾ ਨੇ ਇਹ ਸਾਬਤ ਕਰ ਕੀਤਾ ਕਿ ਲੋਕਾਂ ਦੇ ਨੁਮਾਇੰਦਿਆਂ ਲਈ 'ਰਾਜ ਸੱਤਾ' ਨਹੀਂ, ਬਲਕਿ 'ਜਨ ਸੇਵਾ' ਮਹੱਤਵਪੂਰਨ ਹੈ।