ਨਵੀਂ ਦਿੱਲੀ: ਕਾਂਗਰਸ ਦੇ ਆਗੂ ਅਤੇ ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਸ਼ਸ਼ੀ ਥਰੂਰ ਦੇ ਖਿਲਾਫ ਮਾਣਹਾਨੀ ਵਰੰਟ ਜਾਰੀ ਕੀਤਾ ਹੈ। ਕੋਰਟ ਵਿਚ ਹਾਜ਼ਰ ਨਾ ਹੋਣ ਕਾਰਨ ਥਰੂਰ ਖਿਲਾਫ ਇਹ ਵਰੰਟ ਜਾਰੀ ਕੀਤਾ ਗਿਆ ਹੈ। ਚੀਫ ਮੈਟਰੋਪੋਲੀਟਿਨ ਮਜਿਸਟ੍ਰੇਟ ਨਵੀਨ ਕੁਮਾਰ ਕਸ਼ਅਪ ਨੇ ਇਸ ਮਾਮਲੇ ਵਿਚ ਜਮਾਨਤੀ ਵਰੰਟ ਜਾਰੀ ਕੀਤਾ ਹੈ। ਨਾਲ ਹੀ 27 ਨਵੰਬਰ 2019 ਨੂੰ ਉਹਨਾਂ ਨੂੰ ਕੋਰਟ ਵਿਚ ਪੇਸ਼ ਹੋਣ ਲਈ ਨੋਟਿਸ ਵੀ ਜਾਰੀ ਕੀਤਾ ਹੈ।
ਇਸ ਬਿਆਨ 'ਤੇ, ਦਿੱਲੀ ਭਾਜਪਾ ਨੇਤਾ ਰਾਜੀਵ ਬੱਬਰ ਨੇ ਸ਼ਸ਼ੀ ਥਰੂਰ ਖਿਲਾਫ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਵਿਚ ਉਹਨਾਂ ਦਾਅਵਾ ਕੀਤਾ ਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਠੇਸ ਪਹੁੰਚੀ ਹੈ। ਆਪਣੀ ਸ਼ਿਕਾਇਤ ਵਿਚ ਰਾਜੀਵ ਬੱਬਰ ਨੇ ਕਿਹਾ ਸੀ ਕਿ ਸ਼ਸ਼ੀ ਥਰੂਰ ਨੇ ਇਹ ਬਿਆਨ ਗਲਤ ਢੰਗ ਨਾਲ ਦਿੱਤਾ ਸੀ, ਜਿਸ ਕਾਰਨ ਨਾ ਸਿਰਫ ਹਿੰਦੂ ਦੇਵਤੇ ਦਾ ਅਪਮਾਨ ਹੋਇਆ, ਬਲਕਿ ਇਹ ਵੀ ਅਪਮਾਨਜਨਕ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।