ਅਰਨਬ ਨੇ ਇੱਕ ਹੋਰ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਦਿੱਤੀ ਅਰਜ਼ੀ
ਔਰਤ ਪੁਲਿਸ ਮੁਲਾਜ਼ਮ 'ਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਮੁੰਬਈ ਪੁਲਿਸ ਨੇ ਐਫਆਈਆਰ ਕੀਤੀ ਸੀ ਦਰਜ
ਮੁੰਬਈ : ਮੁੰਬਈ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਅਰਨਬ ਨੇ ਇੱਕ ਹੋਰ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਇਸ ਕੇਸ ਦੀ ਸੁਣਵਾਈ ਅੱਜ ਮੁੰਬਈ ਦੀ ਸੈਸ਼ਨ ਕੋਰਟ ਵਿੱਚ ਹੋਈ। ਮੁੰਬਈ ਦੀ ਸੈਸ਼ਨ ਕੋਰਟ ਨੇ ਸੁਣਵਾਈ 23 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਹ ਕੇਸ ਔਰਤ ਪੁਲਿਸ ਮੁਲਾਜ਼ਮ ਨਾਲ ਕਥਿਤ ਤੌਰ 'ਤੇ ਧੱਕਾ ਕਰਨ ਨਾਲ ਸਬੰਧਤ ਹੈ। ਇਸ ਕੇਸ ਦੀ ਸੁਣਵਾਈ ਅੱਜ ਮੁੰਬਈ ਦੀ ਸੈਸ਼ਨ ਅਦਾਲਤ ਵਿੱਚ ਹੋਈ।
ਅਰਬਨ ਗੋਸਵਾਮੀ ਦੀ ਪਤਨੀ ਤੇ ਭਾਰਤੀ ਕਾਨੂੰਨ ਦੀ ਧਾਰਾ 353 (ਜਨਤਕ ਸੇਵਕਾਂ ਦੇ ਕੰਮ ਵਿਚ ਰੁਕਾਵਟ ਬਣਨਾ), 504 (ਜਾਣ ਬੁੱਝ ਕੇ ਕਿਸੇ ਨੂੰ ਸ਼ਾਂਤੀ ਦੀ ਉਲੰਘਣਾ ਕਰਨ ਲਈ ਜ਼ਲੀਲ ਕਰਨਾ) ਅਤੇ 506 (ਅਪਰਾਧਕ ਡਰਾਉਣਾ / ਡਰਾਉਣਾ) ਅਤੇ ਅਰਨਬ ਗੋਸਵਾਮੀ ਅਤੇ ਉਸਦੀ ਪਤਨੀ ਦੇ ਵਿਰੁੱਧ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਸ਼ਿਕਾਇਤਕਰਤਾ 49 ਸਾਲਾ ਪੁਲਿਸ ਅਧਿਕਾਰੀ ਸੁਜਾਤਾ ਤਨਵੜੇ ਹੈ। ਉਸ ਨੇ ਦੋਸ਼ ਲਾਇਆ ਹੈ ਕਿ 4 ਨਵੰਬਰ ਨੂੰ ਗੋਸਵਾਮੀ, ਉਸ ਦੀ ਪਤਨੀ ਅਤੇ ਬੇਟੇ ਨੇ ਉਸ ਨਾਲ ਧੱਕਾਮੁੱਕੀ ਕੀਤੀ ਸੀ।