ਸਟੈਚੂ ਆਫ ਯੂਨਿਟੀ ਦੇ ਸੱਭ ਤੋਂ ਨੇੜਲੇ ਸ਼ਹਿਰ ਨੂੰ ਮਿਲੇਗਾ ਰੇਲਵੇ ਸਟੇਸ਼ਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਦਸੰਬਰ ਨੂੰ ਇਸ ਦੀ ਨੀਂਹ ਰੱਖਣ ਵਾਲੇ ਹਨ।

Statue of Unity

ਨਵੀਂ ਦਿੱਲੀ, ( ਭਾਸ਼ਾ ) : ਗੁਜਰਾਤ ਵਿਚ ਸਟੈਚੂ ਆਫ ਯੂਨਿਟੀ ਤੋਂ ਸਾਢੇ ਤਿੰਨ ਕਿਲੋਮੀਟਰ ਦੂਰ ਇਕ ਛੋਟੇ ਜਿਹੇ ਸ਼ਹਿਰ ਕੇਵੜੀਆ ਵਿਚ 6,778 ਲੋਕਾਂ ਦੀ ਗਿਣਤੀ ਵਾਲੀ ਅਬਾਦੀ ਰਹਿੰਦੀ ਹੈ। ਇਸ ਸ਼ਹਿਰ ਨੂੰ ਜਲਦ ਹੀ ਰੇਲਵੇ ਸਟੇਸ਼ਨ ਮਿਲਣ ਵਾਲਾ ਹੈ। ਇਸ ਦੀ ਯੋਜਨਾ ਨੂੰ ਤਿਆਰ ਕਰਨ ਵਾਲਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਉਹਨਾਂ ਦੱਸਿਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਦਸੰਬਰ ਨੂੰ ਇਸ ਦੀ ਨੀਂਹ ਰੱਖਣ ਵਾਲੇ ਹਨ।

ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦਾ ਸਟੈਚੂ ਆਫ ਯੂਨਿਟੀ ਗੁਜਰਾਤ ਦੇ ਨਰਮਦਾ ਜਿਲ੍ਹੇ ਵਿਚ ਸਥਿਤ ਹੈ ਅਤੇ ਇਥੇ ਤੱਕ ਪਹੁੰਚਣ ਦੇ ਲਈ ਕੇਵੜੀਆ ਪਹੁੰਚਣਾ ਪੈਂਦਾ ਹੈ। ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਸਟੈਚੂ ਆਫ ਯੂਨਿਟੀ ਦੇ ਖੁਲ੍ਹਣ ਤੋਂ ਬਾਅਦ ਪਹਿਲਾਂ 11 ਦਿਨਾਂ ਵਿਚ ਇਸ ਸਮਾਰਕ ਨੂੰ ਦੇਖਣ ਲਈ ਲਗਭਗ 1.3 ਲੱਖ ਸੈਲਾਨੀ ਆਏ। ਰਾਜ ਵਿਚ ਸੈਰ ਸਪਾਟੇ ਦੇ ਪੱਖ ਤੋਂ ਇਹ ਇਕ ਚੰਗੀ ਖ਼ਬਰ ਹੈ।

ਹਾਲਾਂਕਿ ਇਸ ਖੇਤਰ ਵਿਚ ਆਵਾਜਾਈ ਨੂੰ ਜੋੜਨ ਦੀ ਮੁਸ਼ਕਲ ਹੈ ਜਿਸ ਨੂੰ ਠੀਕ ਕਰਨਾ ਪਵੇਗਾ। ਇਥੇ ਇਕ ਆਧੁਨਿਕ ਰੇਲਵੇ ਸਟੇਸ਼ਨ ਹੋਵੇਗਾ। ਸੈਲਾਨੀਆਂ ਦੀ ਆਮਦ ਨੂੰ ਦੇਖਦੇ ਹੋਏ ਇਸ ਪਰਿਯੋਜਨਾ ਦਾ ਵਿਕਾਸ ਵੀ ਹੋਵੇਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਰੇਲ ਮੰਤਰੀ ਪਿਊਸ਼ ਗੋਇਲ, ਗੁਜਰਾਤ ਦੇ ਮੁਖ ਮੰਤਰੀ ਵਿਜੇ ਰੁਪਾਣੀ ਅਤੇ ਰਾਜਪਾਲ ਓਮ ਪ੍ਰਕਾਸ਼ ਕੋਹਲੀ ਸਟੇਸ਼ਨ ਦੀ ਨੀਂਹ ਰੱਖਣ ਵਾਲੇ ਸਮਾਗਮ ਵਿਚ ਮੌਜੂਦ ਰਹਿਣਗੇ।