ਉੱਤਰ ਪ੍ਰਦੇਸ਼ ’ਚ ਟੋਲ ਪਲਾਜ਼ਾ ’ਤੇ ਪ੍ਰਦਰਸ਼ਨ, ਹਿਰਾਸਤ ’ਚ ਲਏ ਗਏ ਦਰਜਨਾਂ ਕਿਸਾਨ
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਨਿਚਰਵਾਰ ਰਾਤ 11 ਵਜੇ ਤਕ ਇਕ ਅਸਥਾਈ ਜੇਲ ’ਚ ਰਖਿਆ ਜਾਵੇਗਾ।
farmer
ਅਲੀਗੜ੍ਹ : ਉੱਤਰ ਪ੍ਰਦੇਸ਼ ’ਚ ਅਲੀਗੜ੍ਹ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਦੌਰਾਨ ਦਰਜਨਾਂ ਕਿਸਾਨਾਂ ਨੂੰ ਸਨਿਚਰਵਾਰ ਨੂੰ ਹਿਰਾਸਤ ’ਚ ਲਿਆ ਗਿਆ। ਪ੍ਰਦਰਸ਼ਨਕਾਰੀ ਟੋਲ-ਪਲਾਜ਼ਾ ਨੂੰ ਫਰੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਮੁਤਾਬਕ ਟੋਲ ਪਲਾਜ਼ਾ ਨੂੰ ਫਰੀ ਕਰਵਾਉਣ ਦੀ ਕੋਸ਼ਿਸ਼ ’ਚ ਟੱਪਲ ਥਾਣੇ ਦੀ ਪੁਲਿਸ ਨੇ ਕੁਰਾਨਾ ’ਚ ਕਿਸਾਨ ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।