ਕਿਸਾਨੀ ਅੰਦੋਲਨ ਹੁਣ ਕਿਸਾਨਾਂ ਦੀ ਨਹੀਂ ਰਿਹਾ- ਪਿਯੂਸ਼ ਗੋਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀਬਾੜੀ ਸੁਧਾਰਾਂ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Piyush Goyal

ਨਵੀਂ ਦਿੱਲੀ:ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਦੋਲਨ ਹੁਣ ਕਿਸਾਨੀ ਨਹੀਂ ਰਿਹਾ। ਇਸ ਅੰਦੋਲਨ ਵਿਚ ਖੱਬੇਪੱਖੀ ਅਤੇ ਮਾਓਵਾਦੀ ਤੱਤਾਂ ਦੀ ਘੁਸਪੈਠ ਹੋ ਗਈ ਹੈ । ਖੇਤੀਬਾੜੀ ਸੁਧਾਰਾਂ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਲੇਟਫਾਰਮ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਜਿਹੜੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਹ ਲਹਿਰ ਵਿਚ ਘੁਸਪੈਠ ਨੂੰ ਦਰਸਾਉਂਦਾ ਹੈ।

Related Stories