ਜਦੋਂ ਸ਼ਰਾਬੀ ਔਰਤ ਨੇ ਉੱਡਦੇ ਜਹਾਜ਼ ਵਿਚ ਕਰ ਦਿੱਤਾ ਇਹ ਵੱਡਾ ਕਾਰਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਔਰਤ ਨੂੰ ਗਿਰਫ਼ਤਾਰ ਕਰ ਜਾਂਚ ਕੀਤੀ ਸ਼ੁਰੂ

file photo

ਕਲੱਕਤਾ : ਕਲੱਕਤਾ ਤੋਂ ਮੁੰਬਈ ਜਾ ਰਹੀ ਇਕ ਫਲਾਇਟ ਵਿਚ ਯਾਤਰੀਆਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਇਕ ਮਹਿਲਾ ਯਾਤਰੀ ਨੇ ਵਿਸਫੋਟ ਕਰਕੇ ਜਹਾਜ਼ ਉਡਾ ਦੇਣ ਦੀ ਧਮਕੀ ਦੇ ਦਿੱਤੀ ।ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਏਅਰਪੋਰਟ 'ਤੇ ਲੈਂਡ ਕਰਵਾਉਣਾ ਪਿਆ।

 ਮੀਡੀਆ ਰਿਪੋਰਟਾ ਅਨੁਸਾਰ ਘਟਨਾ ਸ਼ਨਿੱਚਰਵਾਰ ਦੀ ਹੈ ਜਦੋਂ ਏਅਰ ਏਸ਼ੀਆ ਦੀ ਫਲਾਇਟ 15316 ਨੇ 9 ਵੱਜ ਕੇ 57 ਮਿੰਟ 'ਤੇ ਕੱਲਕਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰੀ। ਉਡਾਨ ਭਰਨ ਦੇ ਕੁੱਝ ਦੇਰ ਬਾਅਦ ਇਕ ਮਹਿਲਾ ਯਾਤਰੀ ਨੇ ਕਰੂ ਮੈਂਬਰਾ ਨੂੰ ਧਮਕੀ ਦਿੱਤੀ ਕਿ ਉਸ ਨੇ ਸਰੀਰ ਵਿਚ ਬੰਬ ਬਣ ਰੱਖਿਆ ਹੈ ਅਤੇ ਉਹ ਵਿਸਫੋਟ ਕਰਕੇ ਫਲਾਇਟ ਨੂੰ ਉਡਾ ਦੇਵੇਗੀ। ਇਸ ਦੀ ਜਾਣਕਾਰੀ 144 ਯਾਤਰੀਆਂ ਨੂੰ ਲੈ ਕੇ ਜਾ ਰਹੇ ਪਲੇਨ ਦੇ ਪਾਇਲਟ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਾਇਲਟ ਨੇ ਵਾਪਸ ਰਾਤ 11ਵੱਜ ਕੇ16 ਮਿੰਟ 'ਤੇ ਜਹਾਜ਼ ਦੀ ਲੈਂਡਿੰਗ ਕਰਵਾਈ।

ਲੈਂਡਿੰਗ ਕਰਵਾਉਣ ਤੋਂ ਬਾਅਦ ਏਅਰਪੋਰਟ 'ਤੇ ਪੂਰੀ ਤਰ੍ਹਾਂ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਸੀ ਅਤੇ ਫਿਰ ਸੁਰੱਖਿਆ ਕਰਮੀਆਂ ਦੁਆਰਾ ਜਹਾਜ਼ ਅਤੇ ਮਹਿਲਾ ਯਾਤਰੀ ਦੀ ਜਾਂਚ ਕੀਤੀ ਗਈ ਪਰ ਕੋਈ ਵਿਸਫੋਟਕ ਨਾਂ ਮਿਲਿਆ। ਮੈਡੀਕਲ ਜਾਂਚ ਵਿਚ ਪਾਇਆ ਗਿਆ ਕਿ ਉਸ ਮਹਿਲਾ ਨੇ ਸ਼ਰਾਬ ਪੀ ਰੱਖੀ ਸੀ ਜਿਸ ਤੋਂ ਬਾਅਦ ਉਸ ਨੂੰ ਗਿਰਫ਼ਤਾਰ ਲੈ ਲਿਆ ਗਿਆ। ਅਧਿਕਾਰੀਆਂ ਦੁਆਰਾ ਮਹਿਲਾ ਯਾਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾ ਦੀ ਕੋਈ ਘਟਨਾ ਸਾਹਮਣੇ ਆਈ ਹੋਵੇ। ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਜਦੋਂ ਉੱਡਦੇ ਜਹਾਜ਼ ਵਿਚ ਕਿਸੇ ਯਾਤਰੀ ਵੱਲੋ ਝੂਠੀ ਧਮਕੀ ਜਾਂ ਫਿਰ ਕੋਈ ਗਲਤ ਅਫਵਾਹ ਫੈਲਾ ਦਿੱਤੀ ਗਈ ਹੋਵੇ।