ਭਾਜਪਾ ਨੂੰ ਆਪਣਿਆਂ ਦਾ ਹੀ ਨਹੀਂ ਮਿਲ ਰਿਹਾ ਸਾਥ! ਨਿਤੀਸ਼ ਕੁਮਾਰ ਨੇ NRC ਨੂੰ ਲੈ ਕੇ ਫਿਰ ਮਾਰੀ ਪਲਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ

File Photo

ਪਟਨਾ : ਅੱਜ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਦੇ ਬਾਹਰ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਆਰਜੇਡੀ ਨੇ ਕਿਹਾ ਕਿ ਉਹ ਬਿਹਾਰ ਵਿਚ ਸੀਏਏ-ਐਨਆਰਸੀ ਨੂੰ ਲਾਗੂ ਨਹੀਂ ਹੋਣ ਦੇਣਗੇ ਉੱਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਫਿਰ ਕਿਹਾ ਕਿ ਬਿਹਾਰ ਵਿਚ ਐਨਆਰਸੀ ਲਾਗੂ ਨਹੀਂ ਹੋਵੇਗੀ।

ਆਰਜੇਡੀ ਦੇ ਬੁਲਾਰੇ ਅਤੇ ਵਿਧਾਇਕ ਵਰਿੰਦਰ ਯਾਦਵ ਨੇ ਹੋਰ ਵਿਧਾਇਕਾ ਦੇ ਨਾਲ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਸਾਰਿਆ ਦੇ ਹੱਥਾਂ ਵਿਚ ਐਨਆਰਸੀ ਅਤੇ ਸੀਏਏ ਦੇ ਵਿਰੁੱਧ ਪੋਸਟਰ ਸਨ। ਉਨ੍ਹਾਂ ਕਿਹਾ ਕਿ ''ਭਾਜਪਾ ਸੰਵਿਧਾਨ ਨੂੰ ਖਤਮ ਕਰ ਰਹੀ ਹੈ । ਅਸੀ ਬਿਹਾਰ ਵਿਚ ਸੀਏਏ-ਐਨਆਰਸੀ ਨੂੰ ਲਾਗੂ ਨਹੀਂ ਹੋਣ ਦੇਣਗੇ''।

ਉੱਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿਚ ਕਿਹਾ ਕਿ ''ਬਿਹਾਰ ਵਿਚ ਐਨਆਰਸੀ ਦਾ ਕੋਈ ਸਵਾਲ ਹੀ ਖੜਾ ਨਹੀਂ ਹੁੰਦਾ ਹੈ। ਇਹ ਸਿਰਫ ਅਸਮ ਕਰਕੇ ਸਦੰਰਭ ਵਿਚ ਚਰਚਾ 'ਚ ਸੀ। ਪ੍ਰਧਾਨਮੰਤਰੀ ਮੋਦੀ ਨੇ ਵੀ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ''। ਇਸ ਤੋਂ ਇਲਾਵਾ ਬਿਹਾਰ ਵਿਧਾਨ ਸਭਾ ਨੇ ਦਸੰਬਰ 2019 ਵਿਚ ਸੰਸਦ ਦੁਆਰਾ ਪਾਸ 126ਵੇਂ ਸੰਵਿਧਾਨ ਸੋਧ ਨੂੰ ਸਵੀਕਾਰ ਕਰਨ ਦੀ ਪੁਸ਼ਟੀ ਕੀਤੀ ਹੈ।

 ਦੱਸ ਦਈਏ ਬਿਹਾਰ ਵਿਚ ਭਾਜਪਾ ਅਤੇ ਜੇਡੀਯੂ ਦੇ ਗੱਠਜੋੜ ਦੀ ਸਰਕਾਰ ਹੈ ਪਰ ਜੇਡੀਯੂ ਮੁੱਖੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਇਹ ਕਹਿਣਾ ਕਿ ਬਿਹਾਰ ਵਿਚ ਐਨਆਰਸੀ ਲਾਗੂ ਨਹੀਂ ਹੋਵੇਗਾ ਇਹ ਭਾਜਪਾ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਉਸ ਬਿਆਨ ਦੇ ਬਿਲਕੁਲ ਉੱਲਟ ਹੈ ਜਿਸ 'ਚ ਉਹ ਸੰਸਦ ਵਿਚ ਸਿੱਧੇ ਤੌਰ 'ਤੇ ਕਹਿ ਚੁੱਕੇ ਹਨ ਕਿ ਉਹ ਐਨਆਰਸੀ ਨੂੰ ਲੈ ਕੇ ਆਉਣਗੇ ਅਤੇ ਪੂਰੇ ਦੇਸ਼ ਵਿਚ ਲਾਗੂ ਕਰਵਾਉਣਗੇ।