ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦਾ ਅਪਮਾਨ ਕਰਨਾ, ਉਨ੍ਹਾਂ ਦੀ ਪੁਰਾਣੀ ਆਦਤ: ਨਿਰਮਲਾ ਸੀਤਾਰਮਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Sita Raman

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਆਰੋਪਾਂ ਉਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਫਰਜੀ ਵਿਚਾਰ ਵਟਾਂਦਰੇ ਕਰਦੇ ਹਨ। ਦੇਸ਼ ਨੂੰ ਤੋੜਣ ਵਾਲੀਆਂ ਤਾਕਤਾਂ ਦੇ ਨਾਲ ਖੜ੍ਹੇ ਹੁੰਦੇ ਹਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਉਤੇ ਤੀਖਾ ਹਮਲਾ ਕਰਦੇ ਹੋਏ ਕਿਹਾ ਕਿ ਪਹਿਲਾਂ ਦੇ ਪ੍ਰਧਾਨ ਮੰਤਰੀ ਦਾ ਵੀ ਅਪਮਾਨ ਕਰਦੇ ਸਨ ਅਤੇ ਉਹ ਹੁਣ ਦੇ ਪ੍ਰਧਾਨ ਮੰਤਰੀ ਦਾ ਵੀ ਅਪਮਾਨ ਕਰਦੇ ਹਨ।

ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਪਹਿਲਾਂ ਦੇ ਪ੍ਰਧਾਨ ਮੰਤਰੀ ਦਾ ਵੀ ਅਪਮਾਨ ਕਰਦੇ ਸਨ ਅਤੇ ਉਹ ਹੁਣ ਦੇ ਪ੍ਰਧਾਨ ਮੰਤਰੀ ਦਾ ਵੀ ਅਪਮਾਨ ਕਰਦੇ ਹਨ। ਸਾਬਕਾ ਪੀਐਮ ਮਨਮੋਹਨ ਸਿੰਘ ਜਦੋਂ ਵਿਦੇਸ਼ ਗਏ ਸਨ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਵੱਲੋਂ ਲਿਆਏ ਗਏ ਆਰਡੀਨੈਂਸਾਂ ਨੂੰ ਪਾੜਕੇ ਸੁੱਟ ਦਿੱਤਾ ਸੀ। ਵਿੱਤ ਮੰਤਰੀ ਜਿਹੜੇ ਮੁੱਦੇ ਦਾ ਹਵਾਲਾ ਦੇ ਰਹੇ ਹਨ, ਉਹ ਸਾਲ 2013 ਦਾ ਹੈ। ਦੱਸ ਦਈਏ ਕਿ ਸੁਪ੍ਰੀਮ ਕੋਰਟ ਨੇ ਜਦੋਂ ਦੋਸ਼ੀ ਲੋਕ ਨੁਮਾਇੰਦੇ ਨੂੰ ਚੋਣ ਲੜਨ ਦੇ ਖਿਲਾਫ ਫੈਸਲਾ ਦਿੱਤਾ ਸੀ।

ਇਸ ਫੈਸਲੇ ਨੂੰ ਬੇਅਸਰ ਬਣਾਉਣ ਲਈ ਯੂਪੀਏ ਦੀ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਸੀ। ਉਸ ਸਮੇਂ ਰਾਹੁਲ ਗਾਂਧੀ ਨੇ ਯੂਪੀਏ ਵਲੋਂ ਲਿਆਏ ਗਏ ਆਰਡੀਨੈਂਸਾਂ ਨੂੰ ਬਕਵਾਸ ਦੱਸਦੇ ਹੋਏ ਕਿਹਾ ਸੀ ਕਿ ਇਸਨੂੰ ਪਾੜਕੇ ਸੁੱਟ ਦੇਣਾ ਚਾਹੀਦਾ ਹੈ। ਉਸ ਸਮੇਂ ਦੇ ਯੋਜਨਾ ਕਮਿਸ਼ਨ ਦੇ ਪ੍ਰਮੁੱਖ ਮੋਂਟੇਕ ਸਿੰਘ ਅਲਹੂਵਾਲਿਆ ਦੇ ਮੁਤਾਬਕ, ਰਾਹੁਲ ਗਾਂਧੀ ਨੇ ਜਦੋਂ 2013 ਵਿੱਚ ਆਰਡੀਨੈਂਸ ਪਾੜਿਆ ਸੀ, ਉਸ ਤੋਂ ਬਾਅਦ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਸਤੀਫਾ ਦੇਣਾ ਚਾਹੁੰਦੇ ਸਨ। ਸੀਤਾਰਮਣ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਇੱਕ ‘ਡੂੰਸਡੇ ਮੈਨ’ ਹੈ।

ਸੀਤਾਰਮਣ ਨੇ ਲੋਕ ਸਭਾ ਵਿੱਚ ਬਜਟ ‘ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਕਾਂਗਰਸ ਨੇਤਾ ਨੂੰ ਸੰਸਦ ਵਿੱਚ ਬੋਲਦੇ ਸਮੇਂ ਇਹ ਜਵਾਬ ਦੇਣਾ ਚਾਹੀਦਾ ਸੀ ਕਿ ਕਾਂਗਰਸ ਨੇ ਖੇਤੀਬਾੜੀ ਸੁਧਾਰਾਂ ਨੂੰ ਲੈ ਕੇ ਆਪਣੇ ਰੁਖ਼ ਤੋਂ ਕਿਉਂ ਬਿਲਕੁਲ ਪਲਟ ਗਏ? ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬਜਟ ਉੱਤੇ ਚਰਚਾ ਵਿੱਚ ਭਾਗ ਲੈਂਦੇ ਹੋਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਇਹ ‘ਅਸੀ ਦੋ,  ਸਾਡੇ ਦੋ’ ਦੀ ਸਰਕਾਰ ਹੈ।

ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਦੇ ਕਾਰਨ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਖੇਤੀਬਾੜੀ ਖੇਤਰ ਕੁਝ ਵੱਡੇ ਉਦਯੋਗਪਤੀਆਂ ਦੇ ਕੰਟਰੋਲ ਵਿੱਚ ਚਲਿਆ ਜਾਵੇਗਾ। ਵਿੱਤ ਮੰਤਰੀ  ਨੇ ਆਪਣੇ ਜਵਾਬ ਦੇ ਦੌਰਾਨ 10 ਸਵਾਲਾਂ ਦੇ ਮਾਧਿਅਮ ਤੋਂ ਰਾਹੁਲ ਗਾਂਧੀ ਉੱਤੇ ਪਲਟਵਾਰ ਕੀਤਾ ਹੈ।