ਸਿੱਖ ਅਪਣੀ ਮਰਸਿਡੀਜ਼ ਵਿਚੋਂ ਨਿਕਲ ਕੇ ਗੁਰਦੁਆਰਾ ਸਾਹਿਬ ਵਿਚ ਜੋੜਿਆਂ ਦੀ ਕਰਦੇ ਸੇਵਾ-ਰਵੀਸ਼ ਕੁਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਨੂੰ ਰਵੀਸ਼ ਕੁਮਾਰ ਨੇ ਦਿੱਤਾ ਅਜਿਹਾ ਜਵਾਬ, ਪੜ੍ਹ ਕੇ ਹਰ ਸਿੱਖ ਨੂੰ ਹੋਵੇਗਾ ਮਾਣ

Ravish Kumar

ਨਵੀਂ ਦਿੱਲੀ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਜੇ.ਐਨ.ਯੂ.ਟੀ.ਏ.) ਦਾ  ਜਾਨਬੁੱਝ ਕੇ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ’ ਨੂੰ ਨਾਕਾਮ ਕਰਨ ਲਈ ਆਯੋਜਿਤ ਚਾਰ ਰੋਜ਼ਾ ਸਮਾਰੋਹ ਐਤਵਾਰ ਨੂੰ ਫ਼ਿਲਮ ਨਿਰਮਾਤਾ ਅਪਰਨਾ ਸੇਨ ਅਤੇ ਪੱਤਰਕਾਰ ਰਵੀਸ਼ ਕੁਮਾਰ ਦੇ ਨਾਲ ਰਾਜਨੀਤੀ, ਪੱਤਰਕਾਰੀ ਅਤੇ ਫਿਲਮਾਂ 'ਤੇ ਚਰਚਾ ਦੇ ਨਾਲ ਸਮਾਪਤ ਹੋ ਗਿਆ। 

ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦਾ ਉਦੇਸ਼ ਵਿਦਿਆਰਥੀਆਂ, ਕਲਾਕਾਰਾਂ ਅਤੇ ਕਾਰਕੁਨਾਂ ਦੀ ਗਲਤ ਤਸਵੀਰ ਪੇਸ਼ ਕਰਨ ਲਈ ਵਰਤੇ ਜਾਂਦੇ "ਟੁਕੜੇ ਟੁਕੜੇ" ਭਾਸ਼ਣ ਦਾ ਮੁਕਾਬਲਾ ਕਰਨਾ ਸੀ। ਇਸ ਭਾਸ਼ਣ ਦੌਰਾਨ ਰਵੀਸ਼ ਕੁਮਾਰ ਨੇ ਹਿੰਦੂ ਰਾਸ਼ਟਰ ਤੇ ਸਿੱਖ ਧਰਮ ਬਾਰੇ ਵੀ ਵਿਸ਼ੇ ਤੌਰ 'ਤੇ ਗੱਲਬਾਤ ਕੀਤੀ। 
ਉਹਨਾਂ ਨੇ ਹਿੰਦੂ ਰਾਸ਼ਟਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਮੁਤਾਬਿਕ ਇਸ ਬਾਰੇ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਤੇ ਉਹ ਅਪਣੇ ਤੌਰ 'ਤੇ ਸਪੱਸ਼ਟ ਹਨ ਕਿ ਜੇ ਹਿੰਦੂ ਰਾਸ਼ਟਰ ਵੀ ਹੋਵੇਗਾ ਤਾਂ ਕੀ ਉਸ ਵਿਚ ਕੋਈ ਜੱਜ ਇੰਨਾ ਡਰਪੋਕ ਹੋਵੇਗਾ ਕਿ ਉਹ ਬੇਲ ਨਹੀਂ ਦੇਵੇਗਾ ਤਾਂ ਸਾਨੂੰ ਅਜਿਹਾ ਹਿੰਦੂ ਰਾਸ਼ਟਰ ਨਹੀਂ ਚਾਹੀਦਾ। 

ਜੋ ਲੋਕ ਹਿਦੂ ਰਾਸ਼ਟਰ ਦੀ ਕਲਪਨਾ ਵਿਚ ਦਿਨ-ਰਾਤ ਇਕ ਕਰ ਰਹੇ ਹਨ ਮੈਂ ਉਹਨਾਂ ਨੂੰ ਵੀ ਬੁਲਾ ਕੇ ਪੁੱਛਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਅਜਿਹਾ ਹਿੰਦੂ ਰਾਸ਼ਟਰ ਕਿਉਂ ਚੁਣਿਆ। ਜਿੱਥੇ ਇਕ ਜੱਜ ਇਨਸਾਫ਼ ਹੀ ਨਾ ਦਿਲਵਾ ਸਕੇ ਉਹ ਹਿੰਦੂ ਰਾਸ਼ਟਰ ਕਿਉਂ ਚੁਣਿਆ ਗਿਆ। ਜੋ ਲੋਕ ਗੌਤਮ ਅਡਾਨੀ ਨੂੰ ਲੈ ਕੇ ਸਵਾਲ ਕਰਨ ਤਾਂ ਉਹ ਬੋਲ ਨਾ ਪਾਉਣ ਕੀ ਤੁਸੀਂ ਹਿੰਦੂ ਧਰਮ ਦਾ ਇਹ ਕਮਜ਼ੋਰ ਚਿਹਰਾ ਦੇਖਣਾ ਚਾਹੁੰਦੇ ਹੋ। ਹਰ ਇਕ ਧਰਮ ਅਪਣੇ ਲੋਕਾਂ ਨੂੰ ਇਕ ਪਛਾਣ ਦਿੰਦਾ ਹੈ।  ਤੁਸੀਂ ਸਿੱਖ ਧਰਮ ਵਿਚ ਹੀ ਚਲੇ ਜਾਓ, ਸਿੱਖਾਂ ਨੇ ਦੁਨੀਆਂ ਵਿਚ ਇਕ ਵੱਖਰੀ ਪਛਾਣ ਬਣਾਈ ਹੈ। ਸਿੱਖ ਅਪਣੀ ਮਰਸਿਡੀਜ਼ ਵਿਚੋਂ ਨਿਕਲ ਕੇ ਵੀ ਗੁਰਦੁਆਰਾ ਸਾਹਿਬ ਵਿਚ ਜੋੜਿਆਂ ਦੀ ਸੇਵਾ ਕਰਦੇ ਹਨ। ਹੁਣ ਖਾਲਸਾ ਏਡ ਤੁਰਕੀ ਵਿਚ ਮਦਦ ਲਈ ਗਈ ਹੋਈ ਹੈ। ਉਹ ਮਦਦ ਕਰਦੇ ਹੀ ਰਹਿੰਦੇ ਹਨ।