ਪਾਕਿਸਤਾਨ ਦੀ ਦੁਕਾਨ 'ਤੇ ਮਿਲਿਆ ਅਭਿਨੰਦਨ ਦਾ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ.......

Abhinandan varthaman

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਾਕਿਸਤਾਨ ਵਿਚ ਵੀ ਲੋਕਾਂ  ਨੂੰ ਅਪਣਾ ਦੀਵਾਨਾ ਬਣਾ ਆਏ ਹਨ। ਪਾਕਿਸਤਾਨ ਦੀ ਇਕ ਚਾਹ ਦੀ ਦੁਕਾਨ ਵਿਚ ਵਿੰਗ ਕਮਾਂਡਰ ਅਭਿਨੰਦਨ ਦੀ ਤਸਵੀਰ ਲਗਾਈ  ਗਈ ਹੈ। ਅਭਿਨੰਦਨ ਦੀ ਤਸਵੀਰ ਦੇ ਨਾਲ ਲਿਖਿਆ ਸੀ ‘ਅਜਿਹੀ ਚਾਹ ਦੁਸ਼ਮਣ ਨੂੰ ਵੀ ਦੋਸਤ ਬਣਾਵੇ।’

ਦੋਸਤੀ ਦੀ ਮਿਸਾਲ ਪੇਸ਼ ਕਰ ਰਹੀ ਅਭਿਨੰਦਨ ਦੀ ਇਹ ਤਸਵੀਰ ਪਾਕਿਸਤਾਨ ਦੇ ਕਿਸ ਖੇਤਰ ਵਿਚ ਲੱਗੀ ਹੈ ਇਹ ਤਾਂ ਪਤਾ ਨਹੀਂ ਪਰ ਟਵਿਟਰ ਤੇ ਉਮਰ ਫਰੂਕ ਨਾਮ ਦੇ ਇਕ ਵਿਅਕਤੀ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।  

ਫੋਟੋ ਦੀ ਪ੍ਰਮਾਣਕਤਾ ਤੇ ਕੋਈ ਦਾਅਵਾ ਤਾਂ ਨਹੀ ਕੀਤਾ ਜਾ ਸਕਦਾ ਪਰ ਇਹ ਸੱਚ ਹੈ ਤਾਂ ਪਾਕਿਸਤਾਨ ਵਿਚ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਉਹ ਜ਼ਰੀਆ ਬਣ ਸਕਦੇ ਹਨ ਜਿਸ ਨਾਲ ਦੋਨਾਂ ਦੇਸ਼ਾਂ ਵਿਚ ਦੂਰੀਆਂ ਘੱਟ ਹੋ ਸਕਣ।

ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿਚ ਇਕ ਚਾਹ ਦਾ ਪ੍ਰਚਾਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਵਿਚ ਵਿੰਗ ਕਮਾਂਡਰ ਅਭਿਨੰਦਨ ਇਹ ਕਹਿੰਦੇ ਵਖਾਈ ਦੇ ਰਹੇ ਸਨ ਕਿ "ਸ਼ਾਨਦਾਰ ਚਾਹ, ਧੰਨਵਾਦ", ਪਰ ਬਾਅਦ ਵਿਚ ਪਤਾ ਲੱਗਿਆ ਕਿ ਇਹ ਵੀਡੀਓ ਫ਼ਰਜ਼ੀ ਹੈ ਅਤੇ ਅਜਿਹਾ ਫੋਟੋਸ਼ਾਪ ਦੇ ਜ਼ਰੀਏ ਕੀਤਾ ਗਿਆ ਸੀ।