ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਦੀਆਂ ਤਿਆਰੀਆਂ ਮੁਕੰਮਲ - ਜਸਵੀਰ ਸਿੰਘ ਗੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਨਵਜੰਮਿਆ ਪੰਜਾਬੀ ਬੱਚਾ 1ਲੱਖ ਦਾ ਕਰਜ਼ਾਈ

Jasvir singh

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 15 ਮਾਰਚ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮਦਿਨ ਮੌਕੇ 117 ਵਿਧਾਨ ਸਭਾਵਾਂ ਪੱਧਰੀ ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਹੋਣਗੀਆ ਜਿਸਦਾ ਉਦੇਸ਼ ਕਾਂਗਰਸ ਭਜਾਓ, ਪੰਜਾਬ ਬਚਾਓ ਹੋਵੇਗਾ।  ਰੈਲੀ ਦਾ ਨਾਹਰਾ ਹੋਵੇਗਾ ਕਾਲੇ ਕਾਨੂੰਨੋ ਦੇ ਵਿਰੋਧ ਵਿਚ, ਬਹੁਜਨ ਸਮਾਜ ਹੈ ਕਰੋਧ ਮੇ, ਜੋਕਿ ਪੰਜਾਬ ਦੇ ਹਰ ਪਿੰਡ ਦੀ ਹਰ ਗਲੀ ਵਿਚ ਗੂੰਜੇਗਾ।

ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀ 15 ਮਾਰਚ ਨੂੰ 117 ਵਿਧਾਨ ਸਭਾਵਾਂ ਦੇ 3000 ਤੋਂ ਵੱਧ ਪਿੰਡਾ ਅਤੇ 100 ਤੋਂ ਜਿਆਦਾ ਵੱਡੇ ਸ਼ਹਿਰਾਂ ਤੋਂ ਗੁਜਰੇਗੀ।  ਜਿਸ ਵਿਚ ਹਰ ਵਿਧਾਨ ਸਭਾ ਦੇ 30 ਤੋਂ 40 ਪਿੰਡਾਂ ਦਾ ਰੂਟ ਜਿਸ ਵਿਚ ਵਿਚ ਇਕ ਵੱਡਾ ਸ਼ਹਿਰ ਸ਼ਾਮਿਲ ਕਰਕੇ ਰੂਟ ਪਲਾਨ ਕੀਤੇ ਜਾ ਚੁੱਕੇ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਦਾ ਵਰਕਰ ਅਤੇ ਲੀਡਰ ਮੋਟਰਸਾਈਕਲ ਹਾਥੀ  ਯਾਤਰਾ ਰਾਹੀਂ ਬਸਪਾ ਪ੍ਰਤੀ ਪੰਜਾਬੀਆਂ ਨੂੰ ਲਾਮਬੰਦ ਕਰੇਗਾ।