ਹੁਣ ਪਹਿਲਵਾਨਾਂ ਨੂੰ ਚੋਣ ਅਖਾੜੇ ‘ਚ ਉਤਾਰਨ ਦੀ ਸੋਚ ਰਹੀ ਹੈ ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪਾਰਟੀ ਓਲੰਪਿਕ ਮੈਡਸ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੋਕਸਭਾ ਦੀ ਟਿਕਟ ਦੇ ਸਕਦੀ ਹੈ।

Sushil-Kumar

ਨਵੀਂ ਦਿੱਲੀ: ਕਾਂਗਰਸ ਪਾਰਟੀ ਓਲੰਪਿਕ ਮੈਡਲ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੋਕਸਭਾ ਦੀ ਟਿਕਟ ਦੇ ਸਕਦੀ ਹੈ। ਖ਼ਬਰ ਹੈ ਕਿ ਕਾਂਗਰਸ ਪੱਛਮ ਅਤੇ ਦੱਖਣੀ ਦਿੱਲੀ ਤੋਂ ਸੁਸ਼ੀਲ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਹੈ ਕਿ ਆਉਣ ਵਾਲੇ ਦੋ ਦਿਨਾਂ ਵਿਚ ਕਾਂਗਰਸ ਸੁਸ਼ੀਲ ਕੁਮਾਰ ਨੂੰ ਕਿਸੇ ਲੋਕ ਸਭਾ ਸੀਟ ਤੋਂ ਐਲਾਨ ਕਰਨ ਦਾ ਫੈਸਲਾ ਲਵੇਗੀ।

ਸੁਸ਼ੀਲ ਜਾਟ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਅਜਿਹੇ ਵਿਚ ਆਮ ਆਦਮੀ ਪਾਰਟੀ ਵੱਲੋਂ ਪੱਛਮੀ ਦਿੱਲੀ ਵਿਚ ਇਕ ਜਾਟ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਅਤੇ ਭਾਜਪਾ ਵੀ ਕਿਸੇ ਜਾਟ ਭਾਈਚਾਰੇ ਤੋਂ ਆਉਣ ਵਾਲੇ ਉਮੀਦਵਾਰ ਨੂੰ ਹੀ ਟਿਕਟ ਦੇਵੇਗੀ, ਅਜਿਹਾ ਵਿਚ ਪਾਰਟੀ ਵਿਚਾਰ ਕਰ ਰਹੀ ਹੈ ਕਿ ਸੁਸ਼ੀਲ ਨੂੰ ਦੱਖਣੀ ਦਿੱਲੀ ਤੋਂ ਚੋਣ ਮੈਦਾਨ ਵਿਚ ਉਤਾਰੇਗੀ।

ਕਾਂਗਰਸ ਨੇਤਾ ਮੁਤਾਬਿਕ, ਜੇਕਰ ਸੁਸ਼ੀਲ ਚੋਣ ਲੜਦੇ ਹਨ ਤਾਂ ਉਹ ਭਾਰਤੀ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦੇਣਗੇ। ਉੱਥੇ ਹੀ ਪਾਰਟੀ ਹਾਈ ਕਮਾਂਡ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੂੰ ਪੂਰਬ ਦਿੱਲੀ ਤੋਂ ਟਿਕਟ ਦੇਣ ‘ਤੇ ਵਿਚਾਰ ਕਰ ਰਿਹਾ ਹੈ, ਜੇਕਰ ਉਹ ਨਹੀਂ ਮੰਨਦੇ ਹਨ ਤਾਂ ਫਿਰ ਪਾਰਟੀ ਉਹਨਾਂ ਦੇ ਪੁੱਤਰ ਸੰਦੀਪ ਦਿਕਸ਼ਿਤ ਨੂੰ ਟਿਕਟ ਦੇਵੇਗੀ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪਾਰਟੀ ਨੇ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਤੋਂ 4 ਉਮੀਦਵਾਰਾਂ ਦੇ ਨਾਂਅ ਐਲਾਨ ਕਰ ਦਿੱਤੇ ਹਨ। ਅਜੈ ਮਾਕਨ ਨੂੰ ਨਵੀਂ ਦਿੱਲੀ, ਕਪਿਲ ਸਿੱਬਲ ਨੂੰ ਚਾਂਦਨੀ ਚੌਂਕ, ਜੇਪੀ ਅਗਰਵਾਲ ਨੂੰ ਉੱਤਰ-ਪੂਰਬੀ  ਅਤੇ ਰਾਜ ਕੁਮਾਰ ਚੌਹਾਨ ਨੂੰ ਉੱਤਰ ਦਿੱਲੀ ਤੋਂ ਟਿਕਟ ਦਿੱਤੀ ਗਈ ਹੈ। ਦੱਸ ਦਈਏ ਕਿ ਪੱਛਮ ਦਿੱਲੀ ਤੋਂ ਆਪ ਦਵਾਰਕਾ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੇਜ਼ੀਡੈਂਟ ਬਲਬੀਰ ਸਿੰਘ ਜਾਖੜ ਨੂੰ ਅਤੇ ਭਾਜਪਾ ਪ੍ਰਵੇਸ਼ ਵਰਮਾ ਨੂੰ ਟਿਕਟ ਦੇ ਸਕਦੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਆਪ ਦੇ ਵਿਚਕਾਰ ਕਾਫੀ ਦਿਨਾਂ ਤੋਂ ਗਠਜੋੜ ਦੀ ਚਰਚਾ ਹੋ ਰਹੀ ਹੈ। ਆਪ ਨੇ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ ਤਾਂ ਉੱਥੇ ਹੀ ਕਾਂਗਰਸ ਨੇ 4 ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਹਨ। ਪਾਰਟੀਆਂ ਦੇ ਮੌਜੂਦਾ ਹਾਲਾਤਾਂ ਤੋਂ  ਦਿੱਲੀ ਵਿਚ ਕਾਂਗਰਸ ਅਤੇ ਆਪ ਦੇ ਵਿਚਕਾਰ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ।