ਸਮਰਿਤੀ ਦੀ ਪੜ੍ਹਾਈ ਦਾ ਕਾਂਗਰਸ ਨੇ ਉਡਾਇਆ ਮਜ਼ਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕਿਉਂ ਉਡਾਇਆ ਜਾ ਰਿਹਾ ਹੈ ਮਜ਼ਾਕ

Smriti Irani

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਅਮੇਠੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਰੋਧ ਵਿਚ ਚੋਣਾਂ ਲੜ ਰਹੀ ਸਮਰਿਤੀ ਇਰਾਨੀ ਦੀ ਪੜ੍ਹਾਈ  ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਸਮਰਿਤੀ ਇਰਾਨੀ ਨੇ ਵੀਰਵਾਰ ਨੂੰ ਚੋਣ ਕਮਿਸ਼ਨਰ ਨੂੰ ਦਿੱਤੇ ਗਏ ਹਲਫਨਾਮੇ ਵਿਚ ਘੋਸ਼ਿਤ ਕੀਤਾ ਸੀ ਕਿ ਉਹ ਗੈਜੁਏਟ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੇ ਅਪਣੇ ਚੋਣ ਹਲਫਨਾਮੇ ਵਿਚ ਸਾਫ ਲਿਖਿਆ ਕਿ ਉਹਨਾਂ ਨੇ ਤਿੰਨ ਸਾਲ ਦਾ ਡਿਗਰੀ ਕੋਰਸ ਪੂਰਾ ਨਹੀਂ ਕੀਤਾ।

ਕਾਂਗਰਸ ਨੇ ਸਮਰਿਤੀ ਇਰਾਨੀ ਦੀ ਪੜ੍ਹਾਈ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਕਿਉਂਕਿ ਮੰਤਰੀ ਵੀ ਕਦੀ ਗੈਜੁਏਟ ਸੀ ਇਸ ਤਰ੍ਹਾਂ ਸਮਰਿਤੀ ਇਰਾਨੀ ਦਾ ਇਹ ਹਲਫਨਾਮਾ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ। ਕਾਂਗਰਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ। ਕਾਂਗਰਸ ਨੇਤਾ ਪ੍ਰਿਅੰਕਾ ਚਤੁਰਵੇਦੀ ਨੇ ਸਮਰਿਤੀ ਇਰਾਨੀ ਦੀ ਸਿੱਖਿਆ ਦਾ ਮਜ਼ਾਕ ਬਣਾਉਂਦੇ ਹੋਏ ਕਿਹਾ ਹੈ ਇਕ ਨਵਾਂ ਸੀਰੀਅਲ ਆਉਣ ਵਾਲਾ ਹੈ।

ਕਿਉਂਕਿ ਮੰਤਰੀ ਵੀ ਕਦੇ ਗ੍ਰੈਜੁਏਟ ਸੀ। ਇਸ ਦੀ ਓਪਨਿੰਗ ਲਾਈਨ ਹੋਵੇਗੀ। ਉਸ ਤੋਂ ਬਾਅਦ ਓਪਨਿੰਗ ਲਾਈਨ ਵੀ ਮੈਂ ਦਸਦੀ ਹਾਂ ਕੀ ਹੋਵੇਗੀ। ਪੜ੍ਹਾਈ ਦੇ ਵੀ ਰੂਪ ਵਿਚ ਬਦਲਦੇ ਹਨ। ਨਵੇਂ ਨਵੇਂ ਮਾਡਲ ਬਣਦੇ ਹਨ। ਇੱਕ ਡਿਗਰੀ ਆਉਂਦੀ ਹੈ। ਇੱਕ ਡਿਗਰੀ ਜਾਂਦੀ ਹੈ। ਐਫੀਡੈਵਿਟ ਨਵੇਂ ਬਣਦੇ ਹਨ। ਪ੍ਰਿਅੰਕਾ ਚਤੁਰਵੇਦੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਹੈ।

ਹਲਫਨਾਮੇ ਦੇ ਸਿੱਖਿਆ ਵਾਲੇ ਕਾਲਮ ਵਿਚ ਸਮਰਿਤੀ ਇਰਾਨੀ ਨੇ ਲਿਖਿਆ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ ਤੋਂ ਬੈਚਲਰ ਆਫ ਕਾਮਰਸ ਪਾਰਟ-1, ਇਸ ਕੋਰਸ ਦਾ ਸਾਲ ਉਹਨਾਂ ਨੇ 1994 ਲਿਖਿਆ ਹੈ। ਇਸ ਦਾ ਅਰਥ ਹੈ ਕਿ ਉਹਨਾਂ ਨੇ ਇਸ ਸਾਲ ਇਹ ਡਿਗਰੀ ਕੋਰਸ ਸ਼ੁਰੂ ਕੀਤਾ ਸੀ ਪਰ ਪੂਰਾ ਨਹੀਂ ਕੀਤਾ। ਉਹਨਾਂ ਨੇ ਸਾਰਣੀ ਵਿਚ ਲਿਖਿਆ ਤਿੰਨ ਸਾਲ ਦੀ ਡਿਗਰੀ ਕੋਰਸ ਅਧੂਰੀ। ਹਲਫਨਾਮੇ ਅਨੁਸਾਰ ਇਰਾਨੀ ਨੇ 1991 ਵਿਚ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ, 1993 ਵਿਚ ਇੰਟਰਮੀਡਿਏਟ ਦੀ ਪ੍ਰੀਖਿਆ ਪਾਸ ਕੀਤੀ।

 



 

 

ਇਸ ਤੋਂ ਪਹਿਲਾਂ ਸਾਲ 2014 ਵਿਚ ਅਮੇਠੀ ਸੀਟ ਤੋਂ ਪਹਿਲੀ ਵਾਰ ਚੋਣਾਂ ਲੜਨ ਦੌਰਾਨ ਸਮਰਿਤੀ ਇਰਾਨੀ ਨੇ ਹਲਫਨਾਮੇ ਵਿਚ ਲਿਖਿਆ ਸੀ ਕਿ 1994 ਵਿਚ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਓਪਨ ਲਰਨਿੰਗ ਦੇ ਬੈਚਲਰ ਆਫ ਕਾਮਰਸ ਪਾਰਟ-1 ਕੀਤਾ। 2004 ਵਿਚ ਕਾਂਗਰਸ ਨੇਤਾ ਕਪਿਲ ਸਿੱਬਲ ਦੇ ਵਿਰੋਧ ਵਿਚ ਦਿੱਲੀ ਦੇ ਚਾਂਦਨੀ ਚੌਕ ਲੋਕ ਸਭਾ ਖੇਤਰ ਤੋਂ ਚੋਣ ਲੜਨ ਦੌਰਾਨ ਸਮਰਿਤੀ ਨੇ ਐਫੀਡੈਵਿਟ ਵਿਚ ਲਿਖਿਆ ਸੀ ਕਿ ਉਹਨਾਂ ਨੇ 1996 ਵਿਚ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਕਰਸਪਾਂਡਸ ਤੋਂ  ਬੈਚਲਰ ਆਫ ਆਰਟ ਕੀਤਾ। ਇਸ ਤਰ੍ਹਾਂ ਵਿਰੋਧੀ ਪਾਰਟੀਆਂ ਸਮਰਿਤੀ ਇਰਾਨੀ ਦੀ ਪੜ੍ਹਾਈ ਤੇ ਕਮੈਂਟ ਕਰ ਰਹੀ ਹੈ।