ਕਰੋਨਾ ਦੇ ਮਰੀਜ਼ਾਂ ਦੇ ਸੰਪਰਕ ‘ਚ ਆਉਂਣ ਵਾਲੇ 39 ਕਰਮਚਾਰੀਆਂ ਨੂੰ ਕੀਤਾ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਵਿਸ਼ਵ 1 ਲੱਖ ਤੋਂ ਵੱਧ ਲੋਕ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 17 ਲੱਖ ਤੋਂ ਵੀ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

coronavirus

ਨਵੀਂ ਦਿੱਲੀ :  ਦੇਸ਼ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਲੌਕਡਾਊਨ ਦੇ ਬਾਵਜੂਦ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਤੋਂ ਬਾਅਦ ਇਨ੍ਹਾਂ ਮਾਮਾਲਿਆਂ ਦੀ ਗਿਣਤੀ 9000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਤਰ੍ਹਾਂ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ ਵਿਚ 2 ਮਰੀਜ਼ਾਂ ਦੀ ਰਿਪੋਰਟ ਪੌਜਟਿਵ ਆਉਂਣ ਤੋਂ ਬਾਅਦ ਉਥੇ ਦੇ 39 ਸਿਹਤ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਜਿਨ੍ਹਾਂ ਵਿਚ ਡਾਕਟਰਾਂ, ਨਰਸਾਂ ਸਮੇਤ ਕਈ ਹੋਰ ਕਰਮਚਾਰੀ ਸ਼ਾਮਿਲ ਹਨ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 39 ਕਰਮਚਾਰੀਆਂ ਜਿਨ੍ਹਾਂ ਦਾ ਕਰੋਨਾ ਪੌਟਜਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਂਣ ਦਾ ਪਤਾ ਲੱਗਾ ਹੈ ਉਨ੍ਹਾਂ ਨੂੰ ਸਾਕੇਤ ਹਸਪਤਾਲ ਦੇ ਇਕ ਵੱਖਰੇ ਵਿੰਗ ਦੇ ਵਿਚ ਕੁਆਰੰਟੀਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਇਨ੍ਹਾਂ ਕੁਆਰੰਟੀਨ ਕੀਤੇ ਕਰਮਚਾਰੀਆਂ ਦੇ ਕਰੋਨਾ ਵਾਇਰਸ ਦੇ ਟੈਸਟ ਲਏ ਜਾ ਰਹੇ ਹਨ ਕਿ ਕਿਤੇ ਇਨ੍ਹਾਂ ਵਿਚੋਂ ਕਿਸੇ ਨੂੰ ਇਸ ਵਾਇਰਸ ਦੀ ਲਾਗ ਤਾਂ ਨਹੀਂ ਲੱਗੀ।

ਇਸ ਲਈ ਕੱਲ 14 ਅਪ੍ਰੈਲ ਨੂੰ ਇਨ੍ਹਾਂ ਦਾ ਟੈਸਟ ਕੀਤਾ ਜਾਵੇਗਾ। ਹਾਲਾਂਕਿ ਇਹ ਵੀ ਦੱਸ ਦੱਈਏ ਕਿ ਉਨ੍ਹਾਂ ਵਿਚ ਕਰੋਨਾ ਵਾਇਰਸ ਦੇ ਹਾਲੇ ਤੱਕ ਕੋਈ ਲੱਛਣ ਤਾਂ ਨਹੀਂ ਦਿਸ ਰਹੇ ਹਨ।  ਉਧਰ ਹਸਪਤਾਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਕਸ ਹਸਪਤਾਲ ਵਿਚ ਕਰੋਨਾ ਵਾਇਰਸ ਵਾਰਡ ਵਿਚ 154 ਕਰਮੀਆਂ ਨੂੰ ਤੈਨਾਇਤ ਕੀਤਾ ਗਿਆ ਹੈ।

ਜਿਨ੍ਹਾਂ ਵਿਚੋਂ ਕਿਸੇ ਵੀ ਕਰਮਚਾਰੀ ਵਿਚ ਕਰੋਨਾ ਵਾਇਰਸ ਦਾ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ। ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਵਿਸ਼ਵ 1 ਲੱਖ ਤੋਂ ਵੱਧ ਲੋਕ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 17 ਲੱਖ ਤੋਂ ਵੀ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।