ਕੇਰਲ ਦੇ ਰਿਹਾ ਹੈ ਕਰੋਨਾ ਵਾਇਰਸ ਨੂੰ ਮਾਤ, 24 ਘੰਟੇ 'ਚ 36 ਮਰੀਜ਼ ਹੋਏ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹੁਣ ਤੱਕ ਦੇਸ਼ ਵਿਚ 9000 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ

coronavirus

ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹੁਣ ਤੱਕ ਦੇਸ਼ ਵਿਚ 9000 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਸਭ ਤੋਂ ਪਹਿਲਾ ਕਰੋਨਾ ਦਾ ਕੇਸ ਕੇਰਲ ਵਿਚ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਦੇਸ਼ ਵਿਚ ਸਭ ਤੋਂ ਵੱਧ ਮਾਮਲੇ ਇਥੇ ਦੇਖਣ ਨੂੰ ਮਿਲੇ ਪਰ ਪਿਛਲੇ ਕੁਝ ਸਮੇਂ ਤੋਂ ਹੁਣ ਕੇਰਲ ਵਿਚ ਕਰੋਨਾ ਵਾਇਰਸ ਦੇ ਅੰਕੜਿਆਂ ਦੀ ਰਫਤਾਰ ਘੱਟ ਹੋਈ ਹੈ। ਜਿਸ ਤੋਂ ਬਾਅਦ ਲਗਾਤਾਰ ਮਰੀਜ਼ ਠੀਕ ਹੋ ਕੇ ਘਰ ਵਾਪਿਸ ਜਾ ਰਹੇ ਹਨ।

ਦੱਸਣ ਯੋਗ ਹੈ ਕਿ ਐਤਵਾਰ ਨੂੰ ਕੇਰਲ ਵਿਚ ਕੇਵਲ 2 ਨਵੇਂ ਕੇਸ ਸਾਹਮਣੇ ਆਏ ਅਤੇ 24 ਘੰਟੇ ਵਿਚ 36 ਮਰੀਜ਼ ਠੀਕ ਹੋਏ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਦੱਸਿਆ ਕਿ ਹੁਣ ਰਾਜ ਵਿਚ ਕੇਵਲ 194 ਪੌਜਟਿਵ ਕੇਸ ਹਨ ਅਤੇ ਇਸ ਤੋਂ ਇਲਾਵਾ 179 ਦੇ ਕਰੀਬ ਮਰੀਜ਼ ਇਸ ਮਹਾਂਮਾਰੀ ਤੋਂ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਕੇਕੇ ਸ਼ੈਲਜਾ ਨੇ ਦੱਸਿਆ ਕਿ ਕਰੋਨਾ ਵਰਗੀ ਮਹਾਂਮਾਰੀ ਹੋਵੇ ਜਾ ਫਿਰ ਕੋਈ ਹੋਰ ਬਿਮਾਰੀ ਅਸੀਂ ਇਕ ਯੋਜਨਾ ਦੇ ਨਾਲ ਉਸ ਦਾ ਮੁਕਾਬਲਾ ਕਰ ਸਕਦੇ ਹਾਂ।

ਇਸ ਤੋਂ ਇਲਾਵਾ ਅਸੀਂ ਕਰੋਨਾ ਵਾਇਰਸ ਨੂੰ ਰੋਕਣ ਅਤੇ ਇਸ ਦੇ ਮਰੀਜ਼ਾਂ ਦੀ ਪਹਿਚਾਣ ਕਰਨ ਦੇ ਲਈ ਅਸੀਂ ਇਸ ਦੀ ਟੈਸਟਿੰਗ ਦੇ ਕਾਫੀ ਜੋਰ ਦਿੱਤਾ ਹੈ। ਇਹ ਫਾਰਮੂਲਾ ਹੀ ਕੇਰਲ ਨੇ ਨਿਪਾਹ ਅਤੇ ਇਬੋਲਾ ਵਾਇਰਸ ਦੇ ਸਮੇਂ ਅਪਣਾਇਆ ਸੀ। ਦੱਸ ਦੱਈਏ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਰਣਨੀਤੀਕਾਰਾਂ ਨੇ ਲਗਾਤਾਰ ਕੇਰਲ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਹੋਈ ਹੈ।

ਜ਼ਿਕਰਯੋਗ ਹੈ ਕਿ ਕੇਰਲ ਜਿਨ੍ਹਾਂ ਛੋਟਾ ਰਾਜ ਹੈ ਉਨ੍ਹਾਂ ਹੀ ਉਥੇ ਦੀ ਸ਼ਾਖਰਤਾ ਦਰ ਵਧੀਆ ਹੈ। ਇਸ ਰਾਜ ਵਿਚ ਮੈਡੀਕਲ, ਪੈਰਾ ਮੈਡੀਕਲ, ਸਾਇੰਸ ਅਤੇ ਟੈਕਨੋਲੋਜ਼ੀ ਨਾਲ ਜੁੜੇ ਲੋਕਾ ਵੱਡੀ ਗਿਣਤੀ ਵਿਚ ਰਹਿੰਦੇ ਹਨ। ਰਾਜ ਸਰਕਾਰ ਦੇ ਵੱਲੋਂ ਪਿਛਲੇ ਅਨੁਭਵਾਂ ਦੇ ਨਾਲ ਕਰੋਨਾ ਵਾਇਰਸ ਦੀ ਪਹਿਚਾਣ, ਇਲਾਜ਼ ਦੀ ਯੋਜਨਾ ਅਤੇ ਮੈਡੀਕਲ ਸਟਾਫ ਦੀ ਟ੍ਰੇਨਿੰਗ ਤੇ ਕਾਫੀ ਜ਼ੋਰ ਦਿੱਤਾ ਹੈ। ਜਿਸ ਦੇ ਹੁਣ ਵਧੀਆ ਨਤੀਜ਼ੇ ਵੀ ਦੇਖਣ ਵਿਚ ਆ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।