DGCA ਨੇ ਏਅਰ ਇੰਡੀਆ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ, ਪਾਇਲਟ ਦਾ ਲਾਇਸੰਸ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਰ ਮਹੀਨਿਆਂ ਦੇ ਅੰਦਰ ਇਹ ਤੀਜੀ ਵਾਰ ਹੈ ਜਦੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਲਾਪਰਵਾਹੀ ਲਈ ਏਅਰ ਇੰਡੀਆ ਨੂੰ ਜੁਰਮਾਨਾ ਲਗਾਇਆ ਹੈ

DGCA imposes Rs 30 lakh fine on Air India

 

ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਸ਼ੁਕਰਵਾਰ ਨੂੰ ਏਅਰ ਇੰਡੀਆ 'ਤੇ 27 ਫਰਵਰੀ ਨੂੰ ਇਕ ਫਲਾਈਟ ਨਾਲ ਸਬੰਧਤ ਸੁਰੱਖਿਆ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਨਾ ਕਰਨ ਲਈ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸ਼ਿਕਾਇਤ ਮੁਤਾਬਕ ਏਅਰ ਇੰਡੀਆ ਦੀ ਇਸ ਫਲਾਈਟ ਦੇ ਪਾਇਲਟ ਨੇ ਅਪਣੀ ਮਹਿਲਾ ਦੋਸਤ ਨੂੰ ਕਾਕਪਿਟ 'ਚ ਦਾਖਲ ਹੋਣ ਦਿਤਾ ਸੀ । ਚਾਰ ਮਹੀਨਿਆਂ ਦੇ ਅੰਦਰ ਇਹ ਤੀਜੀ ਵਾਰ ਹੈ ਜਦੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਲਾਪਰਵਾਹੀ ਲਈ ਏਅਰ ਇੰਡੀਆ ਨੂੰ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ : ਕਾਂਗਰਸ ਅਤੇ ਭਾਜਪਾ ਵਿਚਾਲੇ ਚਲ ਰਿਹਾ ਹੈ ਸਖ਼ਤ ਮੁਕਾਬਲਾ

ਘਟਨਾ ਦੇ ਬਾਅਦ ਤੋਂ ਕੰਪਨੀ ਅਧਿਕਾਰੀ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਦੁਬਈ-ਦਿੱਲੀ ਫਲਾਈਟ 'ਚ ਹੋਈ ਹੈ ਕਿਉਂਕਿ ਫਲਾਈਟ ਨੰਬਰ ਨੂੰ ਲੈ ਕੇ ਕੁੱਝ ਭੰਬਲਭੂਸਾ ਸੀ। ਦਰਅਸਲ ਇਹ ਘਟਨਾ ਦਿੱਲੀ-ਦੁਬਈ ਫਲਾਈਟ ਵਿਚ ਵਾਪਰੀ ਹੈ।  ਡੀਜੀਸੀਏ ਨੇ ਇਕ ਬਿਆਨ ਵਿਚ ਕਿਹਾ ਕਿ ਏਅਰ ਇੰਡੀਆ ਨੇ ਤੁਰਤ ਅਤੇ ਉਚਿਤ ਕਾਰਵਾਈ ਨਹੀਂ ਕੀਤੀ। ਹਾਲਾਂਕਿ ਏਅਰਲਾਈਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ ਹੈ।

ਇਹ ਵੀ ਪੜ੍ਹੋ: ਸਰਹੱਦ ਵੀ ਨਹੀਂ ਬਣ ਸਕੀ ਪਿਆਰ ਵਿਚ ਅੜਿੱਕਾ: ਲਹਿੰਦੇ ਪੰਜਾਬ ਦੀ ਸ਼ਹਿਨੀਲ ਬਣੀ ਚੜਦੇ ਪੰਜਾਬ ਦੀ ਨੂੰਹ

ਇਸ ਮਾਮਲੇ ਵਿਚ ਡੀਜੀਸੀਏ ਨੇ ਫਲਾਈਟ ਦੇ ਪਾਇਲਟ ਦਾ ਲਾਇਸੰਸ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿਤਾ ਅਤੇ ਸਹਿ-ਪਾਇਲਟ ਨੂੰ ਚੇਤਾਵਨੀ ਦਿਤੀ ਹੈ। ਹਵਾਬਾਜ਼ੀ ਰੈਗੂਲੇਟਰ ਨੇ ਏਅਰ ਇੰਡੀਆ ਨੂੰ ਡਿਊਟੀ 'ਤੇ ਕਰਮਚਾਰੀਆਂ (ਐਸ.ਓ.ਡੀ.)/ਯਾਤਰੀ ਵਿਰੁਧ ਪ੍ਰਸ਼ਾਸਨਿਕ ਕਾਰਵਾਈ ਕਰਨ ਦਾ ਨਿਰਦੇਸ਼ ਦਿਤਾ ਹੈ। ਇਸ ਵਿਚ ਕਰਮਚਾਰੀਆਂ ਨੂੰ ਇਕ ਨਿਸ਼ਚਿਤ ਸਮੇਂ ਲਈ ਸੰਗਠਨ ਵਿਚ ਪ੍ਰਬੰਧਨ ਸਬੰਧੀ ਗਤੀਵਿਧੀਆਂ ਤੋਂ ਦੂਰ ਰੱਖਣਾ ਵੀ ਸ਼ਾਮਲ ਹੈ। ਇਕ ਬਿਆਨ ਵਿਚ, ਡੀਜੀਸੀਏ ਨੇ ਕਿਹਾ ਕਿ 27 ਫਰਵਰੀ ਨੂੰ ਦਿੱਲੀ ਤੋਂ ਦੁਬਈ ਲਈ ਏਅਰ ਇੰਡੀਆ ਦੀ ਉਡਾਣ AI-915 ਦੌਰਾਨ, ਪਾਇਲਟ-ਇੰਚਾਰਜ ਨੇ ਜਹਾਜ਼ ਵਿਚ ਯਾਤਰੀ ਵਜੋਂ ਸਵਾਰ ਇਕ ਐਸਓਡੀ ਨੂੰ ਕਾਕਪਿਟ ਵਿਚ ਦਾਖਲ ਹੋਣ ਦੀ ਆਗਿਆ ਦਿਤੀ ਸੀ।