ਵਾਜਪਾਈ ਦੀ ਹਾਲਤ ਠੀਕ : ਏਮਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਰਾਸ਼ਟਰਪਤੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਪਿਸ਼ਾਬ, ਗੁਰਦੇ ਅਤੇ ਸਾਹ ਦੀ ਸਮੱਸਿਆ ਕਾਰਨ ਏਮਜ਼ ਵਿਚ ਕਲ ਭਰਤੀ ਕਰਾਇਆ...

Atal Bihari Vajpayee

ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਪਿਸ਼ਾਬ, ਗੁਰਦੇ ਅਤੇ ਸਾਹ ਦੀ ਸਮੱਸਿਆ ਕਾਰਨ ਏਮਜ਼ ਵਿਚ ਕਲ ਭਰਤੀ ਕਰਾਇਆ ਗਿਆ ਸੀ। ਭਾਜਪਾ ਦੇ 93 ਸਾਲਾ ਆਗੂ ਨੂੰ ਕਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਸਮੇਤ ਹੋਰ ਆਗੂ ਉਨ੍ਹਾਂ ਦਾ ਹਾਲ ਜਾਣ ਲਈ ਹਸਪਤਾਲ ਪਹੁੰਚੇ ਸਨ। 

ਏਮਜ਼ ਨੇ ਬਿਆਨ ਜਾਰੀ ਕਰ ਕੇ ਕਿਹਾ, 'ਉਨ੍ਹਾਂ ਦੀ ਹਾਲਤ ਠੀਕ ਹੈ। ਇਲਾਜ ਦਾ ਉਨ੍ਹਾਂ 'ਤੇ ਅਸਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇੰਜੈਕਸ਼ਨ ਜ਼ਰੀਏ ਐਂਟੀਬਾਇਓਟਿਕਸ ਦਿਤੇ ਜਾ ਰਹੇ ਹਨ। ਇਨਫ਼ੈਕਸ਼ਨ ਦੇ ਕੰਟਰੋਲ ਵਿਚ ਆਉਣ ਤਕ ਉਨ੍ਹਾਂ ਨੂੰ ਹਸਪਤਾਲ ਵਿਚ ਹੀ ਰਖਿਆ ਜਾਵੇਗਾ।' ਸੂਤਰਾਂ ਨੇ ਦਸਿਆ ਕਿ ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਦੀ ਨਿਗਰਾਨੀ ਵਿਚ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਖ਼ਿਆਲ ਰੱਖ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਕਲ ਡਾਇਲਸਿਸ ਹੋਇਆ ਸੀ। 

ਉਹ ਹਾਲੇ ਵੀ ਏਮਜ਼ ਦੇ ਕਾਰਡੀਯੋਥੈਰੋਕਿਕ ਕੇਂਦਰ ਦੇ ਆਈਸੀਯੂ ਵਿਚ ਹੈ। ਸ਼ੂਗਰ ਤੋਂ ਪੀੜਤ ਵਾਜਪਾਈ ਦੀ ਸਿਰਫ਼ ਇਕ ਕਿਡਨੀ ਕੰਮ ਕਰਦੀ ਹੈ। ਉਨ੍ਹਾਂ ਨੂੰ 2009 ਵਿਚ ਹਾਰਟ ਅਟੈਕ ਆਇਆ ਸੀ। ਬਾਅਦ ਵਿਚ ਉਨ੍ਹਾਂ ਨੂੰ ਭੁੱਲਣ ਦੀ ਬੀਮਾਰੀ ਹੋ ਗਈ ਸੀ। ਆਈਸੀਯੂ ਦੇ ਪੂਰੇ ਗਲਿਆਰੇ ਦਾ ਘਿਰਾਉ ਕਰ ਦਿਤਾ ਗਿਆ ਹੈ ਅਤੇ ਕੇਵਲ ਮਰੀਜ਼ ਦੇ ਸਹਾਇਕਾਂ ਅਤੇ ਰਿਸ਼ਤੇਦਾਰਾਂ ਨੂੰ ਪ੍ਰਮਾਣ ਵਿਖਾਉਣ ਮਗਰੋਂ ਹੀ ਉਕੇ ਜਾਣ ਦੀ ਆਗਿਆ ਦਿਤੀ ਜਾ ਰਹੀ ਹੈ। (ਏਜੰਸੀ)