ਅਮਿਤ ਸ਼ਾਹ ਗ੍ਰਹਿ ਮੰਤਰੀ, ਰਾਜਨਾਥ ਰੱਖਿਆ ਮੰਤਰੀ ਤੇ ਨਿਰਮਲਾ ਹੋਵੇਗੀ ਵਿੱਤ ਮੰਤਰੀ, ਜਾਣੋ ਪੂਰੀ ਲਿਸਟ
ਐਸ. ਜੈਸ਼ੰਕਰ ਨੂੰ ਸੌਂਪੀ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ
ਨਵੀਂ ਦਿੱਲੀ: ਮੋਦੀ ਮੰਤਰੀ ਮੰਡਲ ਵਿਚ ਮੰਤਰਾਲਿਆਂ ਦੀ ਵੰਡ ਹੋ ਗਈ ਹੈ। ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲੇ ਅਤੇ ਐਸ. ਜੈਸ਼ੰਕਰ ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪ ਦਿਤੀ ਗਈ ਹੈ। ਇਸ ਤੋਂ ਇਲਾਵਾ ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲਾ, ਨਿਰਮਲਾ ਸੀਤਾਰਮਣ ਨੂੰ ਵਿੱਤ ਮੰਤਰਾਲਾ, ਨਿਤਿਨ ਗਡਕਰੀ ਨੂੰ ਟ੍ਰਾਂਸਪੋਰਟ, ਨਰਿੰਦਰ ਤੋਮਰ ਨੂੰ ਖੇਤੀਬਾੜੀ ਅਤੇ ਪੰਚਾਇਤੀ ਰਾਜ ਮੰਤਰਾਲਾ ਦਾ ਜ਼ਿੰਮਾ ਦਿਤਾ ਗਿਆ ਹੈ।
ਇਸ ਤੋਂ ਇਲਾਵਾ ਸਦਾਨੰਦ ਗੌੜਾ ਨੂੰ ਰਸਾਇਣ ਅਤੇ ਖਾਦ ਮੰਤਰੀ, ਪੀਊਸ਼ ਗੋਇਲ ਨੂੰ ਰੇਲ ਮੰਤਰੀ, ਧਰਮੇਂਦਰ ਪ੍ਰਧਾਨ ਨੂੰ ਪੈਟਰੋਲੀਅਮ, ਰਵੀਸ਼ੰਕਰ ਪ੍ਰਸਾਦ ਨੂੰ ਕਾਨੂੰਨ, ਸਮਰਿਤੀ ਈਰਾਨੀ ਨੂੰ ਕੱਪੜਾ ਮੰਤਰਾਲਾ ਤੇ ਮਹਿਲਾ ਅਤੇ ਬਾਲ ਵਿਕਾਸ, ਡਾ. ਹਰਸ਼ਵਰਧਨ ਨੂੰ ਸਿਹਤ, ਰਮੇਸ਼ ਪੋਖਰੀਆਲ ਨੂੰ ਮਨੁੱਖੀ ਸੰਸਾਧਨ ਵਿਕਾਸ, ਮੁਖਤਾਰ ਅੱਬਾਸ ਨਕਵੀ ਨੂੰ ਘੱਟ ਗਿਣਤੀ ਭਲਾਈ ਮੰਤਰਾਲਾ ਮਿਲਿਆ ਹੈ।
ਜਾਣੋ ਪੂਰੀ ਲਿਸਟ
1. ਰਾਜਨਾਥ ਸਿੰਘ – ਰੱਖਿਆ ਮੰਤਰਾਲਾ
2. ਅਮਿਤ ਸ਼ਾਹ – ਗ੍ਰਹਿ ਮੰਤਰਾਲਾ
3. ਨਿਤਿਨ ਗਡਕਰੀ – ਟਰਾਂਸਪੋਰਟ ਮੰਤਰਾਲਾ
4. ਸਦਾਨੰਦ ਗੌੜਾ – ਰਸਾਇਣ ਅਤੇ ਖਾਦ ਮੰਤਰਾਲਾ
5. ਨਿਰਮਲਾ ਸੀਤਾਰਮਣ – ਵਿੱਤ ਤੇ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ
6. ਰਾਮ ਵਿਲਾਸ ਪਾਸਵਾਨ - ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
7.ਨਰੇਂਦਰ ਸਿੰਘ ਤੋਮਰ - ਖੇਤੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ
8. ਰਵਿਸ਼ੰਕਰ ਪ੍ਰਸਾਦ - ਕਾਨੂੰਨ ਅਤੇ ਨਿਆਂ, ਸੰਚਾਰ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਮੰਤਰਾਲਾ
9. ਹਰਸਿਮਰਤ ਕੌਰ ਬਾਦਲ - ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
10. ਐਸ. ਜੈਸ਼ੰਕਰ – ਵਿਦੇਸ਼ ਮੰਤਰਾਲਾ
11. ਰਮੇਸ਼ ਪੋਖਰਿਆਲ ਨਿਸ਼ੰਕ – ਮਨੁੱਖੀ ਸਰੋਤ ਵਿਕਾਸ ਮੰਤਰਾਲਾ
12. ਥਾਵਰ ਚੰਦ ਗਹਿਲੋਤ - ਸੋਸ਼ਲ ਜਸਟਿਸ ਅਤੇ ਸਸ਼ਕਤੀਕਰਣ ਮੰਤਰਾਲਾ
13. ਅਰਜੁਨ ਮੁੰਡਾ – ਕਬਾਇਲੀ ਮਾਮਲਿਆਂ ਦੇ ਮੰਤਰਾਲੇ
14. ਸਮਰਿਤੀ ਈਰਾਨੀ – ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਤੇ ਕੱਪੜਾ ਮੰਤਰਾਲਾ
15. ਹਰਸ਼ਵਰਧਨ – ਸਿਹਤ ਅਤੇ ਪਰਵਾਰ ਭਲਾਈ, ਵਿਗਿਆਨ ਤੇ ਉਦਯੋਗਿਕੀ, ਭੂ-ਵਿਗਿਆਨ ਮੰਤਰਾਲਾ
16. ਪ੍ਰਕਾਸ਼ ਜਾਵੇਦਕਰ - ਵਾਤਾਵਰਨ, ਜੰਗਲਾਤ ਅਤੇ ਮੌਸਮ ਪਰਿਵਰਤਨ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ
17. ਪੀਊਸ਼ ਗੋਇਲ – ਰੇਲਵੇ ਅਤੇ ਵਪਾਰ ਤੇ ਉਦਯੋਗ ਮੰਤਰਾਲਾ
18. ਧਰਮੇਂਦਰ ਪ੍ਰਧਾਨ – ਪੈਟਰੋਲੀਅਨ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰਾਲਾ
19. ਮੁਖਤਾਰ ਅੱਬਾਸ ਨਕਵੀ – ਘੱਟ ਗਿਣਤੀ ਭਲਾਈ ਵਿਭਾਗ
20. ਪ੍ਰਹਲਾਦ ਜੋਸ਼ੀ – ਸੰਸਦੀ ਮਾਮਲੇ, ਕੋਇਲਾ ਤੇ ਖਾਣ ਮੰਤਰਾਲਾ
21. ਮਹੇਂਦਰ ਨਾਥ ਪਾਂਡੇ – ਕੌਸ਼ਲ ਵਿਕਾਸ ਅਤੇ ਉਦਮੀਆਂ ਮੰਤਰਾਲਾ
22. ਅਰਵਿੰਦ ਸਾਵੰਤ - ਵੱਡੇ ਉਦਯੋਗ ਅਤੇ ਜਨਤਕ ਵਿੱਤ ਮੰਤਰਾਲਾ
23. ਗਿਰੀਰਾਜ ਸਿੰਘ – ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
24. ਗਜੇਂਦਰ ਸਿੰਘ ਸ਼ੇਖਾਵਤ – ਜਲ ਸ਼ਕਤੀ ਮੰਤਰਾਲਾ
25. ਸੰਤੋਸ਼ ਗੰਗਵਾਰ – ਕਿਰਤ ਅਤੇ ਰੁਜ਼ਗਾਰ ਮੰਤਰਾਲਾ
26. ਰਾਵ ਇੰਦਰਜੀਤ ਸਿੰਘ - ਅੰਕੜੇ ਤੇ ਪ੍ਰੋਗਰਾਮ ਲਾਗੂ ਅਤੇ ਨਿਯੁਕਤੀ ਮੰਤਰਾਲਾ
27. ਸ਼੍ਰੀਪਦ ਨਾਇਕ – ਆਯੂਸ਼ ਮੰਤਰਾਲਾ, ਰੱਖਿਆ ਮੰਤਰਾਲਾ
28. ਜੀਤੇਂਦਰ ਸਿੰਘ - ਨਾਰਥ ਈਸਟਨ ਡਿਵੈਲਪਮੈਂਟ (ਸੁਤੰਤਰ ਚਾਰਜ), ਪੀ.ਐਮ.ਓ., ਪਰਸਨਲ ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨਜ਼, ਪ੍ਰਮਾਣੂ ਊਰਜਾ, ਅੰਤਰਿਕਸ਼ ਮੰਤਰਾਲਾ (ਰਾਜ ਮੰਤਰੀ)
29. ਕਿਰਣ ਰੀਜੀਜੂ - ਯੁਵਾ ਮਾਮਲੇ ਅਤੇ ਖੇਡਾਂ (ਸੁਤੰਤਰ ਚਾਰਜ), ਘੱਟ ਗਿਣਤੀ ਮਾਮਲਿਆਂ (ਰਾਜ ਮੰਤਰੀ)