ਜਿੱਤ ਤੋਂ ਬਾਅਦ ਮੋਦੀ ਅਤੇ ਅਮਿਤ ਸ਼ਾਹ ਨੇ ਅਡਵਾਣੀ ਅਤੇ ਮੁਰਲੀ ਮਨੋਹਰ ਤੋਂ ਲਿਆ ਅਸ਼ੀਰਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਦੀ ਲਗਾਤਾਰ ਦੂਜੀ ਵਾਰ ਬਣਨ ਜਾ ਰਹੀ ਹੈ ਸਰਕਾਰ

PM Modi and Amit Shah meets senior BJP leader LK Advani

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਪਾਰਟੀ ਵਿਚ ਤਿਉਹਾਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਚਲਦੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਤੋਂ ਉਹਨਾਂ ਦੇ ਘਰ ਜਾ ਕੇ ਆਸ਼ੀਰਵਾਦ ਲਿਆ। ਮੋਦੀ ਨੇ ਕਿਹਾ ਕਿ ਭਾਜਪਾ ਦੀ ਜਿੱਤ ਇਸ ਕਰਕੇ ਹੋਈ ਹੈ ਕਿਉਂਕਿ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਹਨਾਂ ਦਾ ਸਾਥ ਦਿੱਤਾ ਹੈ।

ਉਹਨਾਂ ਨੇ ਮੁਰਲੀ ਮਨੋਹਰ ਜੋਸ਼ੀ ਦੀ ਤਰੀਫ ਕਰਦੇ ਹੋਏ ਕਿਹਾ ਕਿ ਡਾ. ਮੁਰਲੀ ਮਨੋਹਰ ਜੋਸ਼ੀ ਬੁੱਧੀਮਾਨ ਅਤੇ ਸੁਲਝੇ ਹੋਏ ਵਿਅਕਤੀ ਹਨ। ਭਾਰਤੀ ਸਿਖਿਆ ਪ੍ਰਣਾਲੀ ਵਿਚ ਉਹਨਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ। ਉਹਨਾਂ ਨੇ ਭਾਜਪਾ ਅਤੇ ਕਈ ਵਰਕਰਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਕੰਮ ਕੀਤੇ ਹਨ। ਇਹਨਾਂ ਵਰਕਰਾਂ ਵਿਚ ਮੈਂ ਵੀ ਸ਼ਾਮਲ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਲਗਾਤਾਰ ਦੂਜੀ ਵਾਰ ਬਣਨ ਜਾ ਰਹੀ ਹੈ।

ਚੋਣ ਕਮਿਸ਼ਨ ਤੋਂ ਮਿਲ ਰਹੇ ਨਤੀਜਿਆਂ ਮੁਤਾਬਕ ਭਾਜਪਾ ਹੁਣ ਤਕ 290 ਸੀਟਾਂ ਜਿੱਤ ਚੁੱਕੇ ਹਨ ਅਤੇ 13 ਸੀਟਾਂ ’ਤੇ ਅੱਗੇ ਚਲ ਰਹੇ ਹਨ। ਸਾਲ 2014 ਨੂੰ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 282 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ। ਭਾਜਪਾ ਅਤੇ ਰਾਸ਼ਟਰੀ ਜਨਤਾਂਤਰਿਕ ਗਠਜੋੜ ਵਿਚ ਸ਼ਾਮਲ ਉਹਨਾਂ ਦੇ ਸਹਿਯੋਗੀ ਲਗਭਗ 350 ਸੀਟਾਂ ’ਤੇ ਜਿੱਤ ਹਾਸਲ ਕਰਦੇ ਹੋਏ ਦਿਸ ਰਹੇ ਹਨ। ਐਨਡੀਏ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ 336 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

ਜਵਾਹਰ ਲਾਲਾ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਮੋਦੀ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਹਨ ਜੋ ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ ਪੂਰੇ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਦੂਜੀ ਵਾਰ ਇਸ ਧਾਰਣਾ ਨੂੰ ਤੋੜ ਦਿੱਤਾ ਹੈ ਕਿ ਕੇਂਦਰ ਦੀ ਸੱਤਾ ਵਿਚ ਹੁਣ ਗਠਜੋੜ ਦਾ ਦੌਰ ਸ਼ਾਇਦ ਹੀ ਖ਼ਤਮ ਹੋਵੇ।

ਚੋਣ ਕਮਿਸ਼ਨ ਦੁਆਰਾ ਜਾਰੀ ਗਿਣਤੀ ਦੇ ਅੰਕੜਿਆਂ ਅਨੁਸਾਰ ਕਾਂਗਰਸ ਦੀਆਂ 52 ਸੀਟਾਂ ਤਕ ਹੀ ਸੀਮਤ ਰਹਿਣ ਦੇ ਆਸਾਰ ਨਜ਼ਰ ਆ ਰਹੇ ਹਨ। ਭਾਜਪਾ ਦੀ ਲਹਿਰ ਇੰਨੀ ਪ੍ਰਚੰਡ ਸੀ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣੇ ਪਰਵਾਰ ਦੇ ਗੜ੍ਹ ਅਮੇਠੀ ਵਿਚ ਸਮਰਿਤੀ ਇਰਾਨੀ ਤੋਂ ਹਾਰ ਗਏ ਹਨ। ਹਾਲਾਂਕਿ ਉਹਨਾਂ ਨੇ ਕੇਰਲ ਵਿਚ ਵਾਇਨਾਡ ਤੋਂ ਜਿੱਤ ਪ੍ਰਾਪਤ ਕੀਤੀ ਹੈ।